CGST ਲੁਧਿਆਣਾ ਨੇ ਲੋਹਾ ਅਤੇ ਸਟੀਲ ਨਿਰਮਾਣ ਖੇਤਰ ਵਿੱਚ 54 ਕਰੋੜ ਰੁਪਏ ਦੇ ਜੀਐੱਸਟੀ ਘੁਟਾਲੇ ਦਾ ਪਰਦਾਫਾਸ਼ ਕੀਤਾ; ਇੱਕ ਵਿਅਕਤੀ ਗ੍ਰਿਫਤਾਰ
CGST ਲੁਧਿਆਣਾ ਨੇ ਲੋਹਾ ਅਤੇ ਸਟੀਲ ਨਿਰਮਾਣ ਖੇਤਰ ਵਿੱਚ 54 ਕਰੋੜ ਰੁਪਏ ਦੇ ਜੀਐੱਸਟੀ ਘੁਟਾਲੇ ਦਾ ਪਰਦਾਫਾਸ਼ ਕੀਤਾ; ਇੱਕ ਵਿਅਕਤੀ ਗ੍ਰਿਫਤਾਰ
ਲੁਧਿਆਣਾ 5 ਦਸੰਬਰ ( ਪੀ ਡੀ ਐਲ ) : ਖਾਸ ਖੁਫੀਆ ਜਾਣਕਾਰੀ ਦੇ ਅਧਾਰ 'ਤੇ, ਕੇਂਦਰੀ ਵਸਤੂ ਅਤੇ ਸੇਵਾ ਟੈਕਸ ਕਮਿਸ਼ਨਰੇਟ, ਲੁਧਿਆਣਾ ਦੇ ਅਧਿਕਾਰੀਆਂ ਨੇ 4 ਦਸੰਬਰ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਵਿੱਚ 54 ਕਰੋੜ ਰੁਪਏ ਦੇ ਇੱਕ ਵੱਡੇ GST ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ। ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਨੇ 300 ਕਰੋੜ ਰੁਪਏ ਦੇ ਜਾਅਲੀ ਜੀਐੱਸਟੀ ਇਨਵੌਇਸ ਪ੍ਰਾਪਤ ਕੀਤੇ ਅਤੇ ਜੀਐੱਸਟੀ ਦੇਣਦਾਰੀ ਨੂੰ ਪੂਰਾ ਕਰਨ ਲਈ ਅਜਿਹੇ ਗੈਰ-ਕਾਨੂੰਨੀ ਇਨਪੁੱਟ ਟੈਕਸ ਕ੍ਰੈਡਿਟ (ITC) ਦੀ ਵਰਤੋਂ ਕੀਤੀ, ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋਇਆ। ਕੰਪਨੀ ਲੋਹਾ ਅਤੇ ਸਟੀਲ ਉਤਪਾਦਾਂ ਦੇ ਨਿਰਮਾਣ ਵਿੱਚ ਲੱਗੀ ਹੋਈ ਸੀ। ਛਾਪੇਮਾਰੀ ਤੋਂ ਬਾਅਦ, ਕੰਪਨੀ ਦੇ ਇੱਕ ਮੁੱਖ ਵਿਅਕਤੀ ਨੂੰ ਕੇਂਦਰੀ ਜੀਐੱਸਟੀ ਐਕਟ, 2017 ਦੇ ਉਪਬੰਧਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਜਾਂਚ ਜਾਰੀ ਹੈ, ਤਾਂ ਜੋ ਨੈੱਟਵਰਕ ਦੀ ਪੂਰੀ ਹੱਦ ਦਾ ਪਤਾ ਲਗਾਇਆ ਜਾ ਸਕੇ ਅਤੇ ਸ਼ਾਮਲ ਹੋਰ ਸੰਸਥਾਵਾਂ ਦੀ ਪਛਾਣ ਕੀਤੀ ਜਾ ਸਕੇ। ਕੇਂਦਰੀ ਵਸਤੂਆਂ ਅਤੇ ਸੇਵਾਵਾਂ ਟੈਕਸ ਕਮਿਸ਼ਨਰੇਟ, ਲੁਧਿਆਣਾ, ਇਮਾਨਦਾਰ ਟੈਕਸਪੇਅਰਸ ਲਈ ਬਰਾਬਰੀ ਦਾ ਮੌਕਾ ਯਕੀਨੀ ਬਣਾਉਣ ਅਤੇ ਟੈਕਸ ਧੋਖਾਧੜੀ ਦਾ ਪਤਾ ਲਗਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

Comments
Post a Comment