ਸੂਖਮ, ਲਘੂ ਅਤੇ ਮੱਧਮ ਉਦਮ ਖੇਤਰ (MSME) ਦੇ ਵਿੱਤ ਪੋਸ਼ਣ ਲਈ ਬੈਂਕਰਾਂ ਦੀ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਮਿਸ਼ਨ (NAMCABS) ਵਰਕਸ਼ਾਪ ਦਾ ਬਠਿੰਡਾ, ਪੰਜਾਬ ਵਿੱਚ ਆਯੋਜਨ
ਸੂਖਮ, ਲਘੂ ਅਤੇ ਮੱਧਮ ਉਦਮ ਖੇਤਰ (MSME) ਦੇ ਵਿੱਤ ਪੋਸ਼ਣ ਲਈ ਬੈਂਕਰਾਂ ਦੀ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਮਿਸ਼ਨ (NAMCABS) ਵਰਕਸ਼ਾਪ ਦਾ ਬਠਿੰਡਾ, ਪੰਜਾਬ ਵਿੱਚ ਆਯੋਜਨ
ਚੰਡੀਗੜ੍ਹ 4 ਦਸੰਬਰ ( ਰਣਜੀਤ ਧਾਲੀਵਾਲ ) : ਰਿਜ਼ਰਵ ਬੈਂਕ ਆਫ਼ ਇੰਡੀਆ (RBI), ਚੰਡੀਗੜ੍ਹ ਨੇ 2 ਦਸੰਬਰ, 2025 ਨੂੰ ਪੰਜਾਬ ਦੇ ਬਠਿੰਡਾ ਵਿਖੇ ਸੂਖਮ, ਲਘੂ ਅਤੇ ਮੱਧਮ ਉਦਮਾਂ(MSMEs) ਨੂੰ ਵਿੱਤ ਪੋਸ਼ਣ ਲਈ ਬੈਂਕਰਾਂ ਦੀ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਮਿਸ਼ਨ (NAMCABS) ਦੀ ਦੋ-ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ। ਪ੍ਰੋਗਰਾਮ ਦਾ ਉਦਘਾਟਨ ਰਿਜ਼ਰਵ ਬੈਂਕ ਆਫ਼ ਇੰਡੀਆ, ਚੰਡੀਗੜ੍ਹ ਦੇ ਜਨਰਲ ਮੈਨੇਜਰ ਸ਼੍ਰੀ ਪੰਕਜ ਸੇਤੀਆ ਨੇ ਕੀਤਾ। ਇਸ ਮੌਕੇ ਸੀਨੀਅਰ ਬੈਂਕਰ ਜਿਵੇਂ ਕਿ ਚਮਨ ਲਾਲ ਸ਼ੈਨਮਰ, ਜਨਰਲ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ; ਆਰ.ਕੇ. ਮੀਨਾ, ਡਿਪਟੀ ਜਨਰਲ ਮੈਨੇਜਰ, ਪੀ.ਐੱਨ.ਬੀ.; ਅਭਿਸ਼ੇਕ ਸ਼ਰਮਾ, ਡਿਪਟੀ ਜਨਰਲ ਮੈਨੇਜਰ, ਐਸਬੀਆਈ.; ਅਤੇ ਵਿਸ਼ੇਸ਼ ਬਾਹੁਖੰਡੀ, ਵਾਈਸ ਪ੍ਰਧਾਨ, ਆਈਸੀਆਈਸੀਆਈ ਬੈਂਕ ਵੀ ਮੌਜੂਦ ਸਨ। ਵਰਕਸ਼ਾਪ ਵਿੱਚ ਪੰਜਾਬ ਦੇ ਬਠਿੰਡਾ, ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ 18 ਵੱਖ-ਵੱਖ ਬੈਂਕਾਂ ਤੋਂ ਐੱਮਐੱਸਐੱਮਈ ਕਰਜ਼ੇ ਸੰਭਾਲਣ ਵਾਲੇ ਲਗਭਗ 80 ਬੈਂਕ ਅਧਿਕਾਰੀਆਂ ਨੇ ਹਿੱਸਾ ਲਿਆ। ਆਪਣੇ ਮੁੱਖ ਭਾਸ਼ਨ ਵਿੱਚ ਪੰਕਜ ਸੇਤੀਆ ਨੇ ਕਿਹਾ ਕਿ MSME ਪਾਰਿਸਥਿਤਕੀ ਤੰਤਰ ਭਾਰਤ ਦੇ ਆਰਥਿਕ ਵਿਕਾਸ ਅਤੇ ਨੌਕਰੀਆਂ ਸਿਰਜਣ ਦੀ ਨੀਂਹ ਹੈ। ਉਨ੍ਹਾਂ ਬੈਂਕਰਾਂ ਨੂੰ ਵਧੇਰੇ ਸੰਵੇਦਨਸ਼ੀਲ ਅਤੇ ਉੱਦਮੀ-ਅਨੁਕੂਲ ਨਜ਼ਰੀਆ ਅਪਣਾਉਣ ਦੀ ਅਪੀਲ ਕੀਤੀ, ਖਾਸ ਕਰਕੇ ਮੌਜੂਦਾ ਗਲੋਬਲ ਪਰਿਦ੍ਰਿਸ਼ ਵਿੱਚ, ਜਿੱਥੇ ਸਥਾਨਕ ਨਿਰਮਾਣ ਨੂੰ ਮਜ਼ਬੂਤ ਕਰਨਾ ‘ਵਿਕਸਿਤ ਭਾਰਤ 2047’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੈ। ਭਾਗੀਦਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਅਜਿਹੀਆਂ ਸਮਰੱਥਾ-ਨਿਰਮਾਣ ਪਹਿਲਕਦਮੀਆਂ ਫਰੰਟਲਾਈਨ ਅਧਿਕਾਰੀਆਂ ਨੂੰ ਬਦਲਦੀਆਂ ਨਿਯਮਕ ਉਮੀਦਾਂ, ਤਕਨੀਕੀ ਤਰੱਕੀ ਅਤੇ MSME ਕਰਜ਼ਾ ਦੇਣ ਵਿੱਚ ਉੱਭਰ ਰਹੀਆਂ ਸਰਵੋਤਮ ਪ੍ਰਥਾਵਾਂ ਨਾਲ ਤਾਲਮੇਲ ਰੱਖਣ ਦੇ ਯੋਗ ਬਣਾਉਂਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰਾਂਚ ਪੱਧਰ ’ਤੇ ਪ੍ਰਭਾਵੀ ਕਰਜ਼ਾ ਪਹੁੰਚ ਵਿਕਾਸ ਨੂੰ ਤੇਜ਼ ਕਰ ਸਕਦੀ ਹੈ, ਨੌਕਰੀਆਂ ਨੂੰ ਮਜ਼ਬੂਤ ਕਰ ਸਕਦੀ ਹੈ ਅਤੇ ਵਧੇਰੇ ਸਮਾਨਤਾਮੂਲਕ ਆਰਥਿਕ ਦ੍ਰਿਸ਼ਟੀਕੋਣ ਨੂੰ ਯਕੀਨੀ ਬਣਾ ਸਕਦੀ ਹੈ। ਦੋ ਦਿਨਾਂ ਦੇ ਤਕਨੀਕੀ ਸੈਸ਼ਨ ਆਰਬੀਆਈ, ਐੱਸਸੀਡੀਬੀਆਈ , ਐੱਮਐੱਸਐੱਮਈ ਡਿਵੈਲਪਮੈਂਟ ਐਂਡ ਫੈਸੀਲੀਟੇਸ਼ਨ ਆਫਿਸ, ਇਨਵਾਇਸਮਾਰਟ ਅਤੇ ਟ੍ਰਾਂਸਯੂਨੀਅਨ ਸੀਆਈਬੀਆਈਐੱਲ (CIBIL) ਦੇ ਵਿਸ਼ੇ-ਮਾਹਿਰਾਂ ਅਤੇ ਵਪਾਰਕ ਬੈਂਕਾਂ ਦੇ ਤਜਰਬੇਕਾਰ ਫੈਕਲਟੀ ਵੱਲੋਂ ਚਲਾਏ ਗਏ। ਸੈਸ਼ਨਾਂ ਵਿੱਚ MSME ਕ੍ਰੈਡਿਟ ਮੁਲਾਂਕਣ, ਜੋਖਮ ਘਟਾਉਣ, ਫਿਨਟੈਕ ਹੱਲ ਅਤੇ ਨਿਯਮਕ ਅਪਡੇਟ ਵਰਗੇ ਵਿਵਹਾਰਕ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ। ਬੈਂਕਰਾਂ ਨੇ ਵਰਕਸ਼ਾਪ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ RBI ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤੋਂ ਮਿਲੇ ਗਿਆਨ ਨਾਲ ਉਹ ਜ਼ਮੀਨੀ ਪੱਧਰ ’ਤੇ ਕਾਰਜਸ਼ੀਲ MSME ਇਕਾਈਆਂ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਸਹਿਯੋਗ ਦੇਣ ਦੇ ਸਮਰੱਥ ਹੋਣਗੇ। NAMCABS ਵਰਕਸ਼ਾਪ ਨੂੰ ਬੈਂਕਰਾਂ ਨੂੰ ਵਿਵਹਾਰਕ ਸੂਝ-ਬੂਝ ਅਤੇ ਸਾਧਨਾਂ ਨਾਲ ਲੈਸ ਕਰਨ ਦੇ ਮਹੱਤਵਪੂਰਨ ਯਤਨ ਵਜੋਂ ਦੇਖਿਆ ਜਾ ਰਿਹਾ ਹੈ, ਤਾਂ ਜੋ ਉਹ ਉੱਦਮਸ਼ੀਲਤਾ ਨੂੰ ਵਧਾਉਣ ਵਿੱਚ ਯੋਗਦਾਨ ਪਾ ਸਕਣ।

Comments
Post a Comment