ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ
ਵਿੱਤ ਮੰਤਰੀ ਨਾਲ ਮੀਟਿੰਗ ਮਿਲਣ ਤੇ ਹੋਏ ਜਗਲਾਤ ਕਾਮੇ ਸਾਂਤ
ਪਟਿਆਲਾ 27 ਜਨਵਰੀ ( ਪੀ ਡੀ ਐਲ ) : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਨਾਲ ਸੰਬੰਧਿਤ ਜ਼ਿਲ੍ਹਾ ਪਟਿਆਲਾ ਦੇ ਜੰਗਲਾਤ ਕਾਮੇ ਜਸਵਿੰਦਰ ਸੌਜਾਂ, ਜਗਤਾਰ ਸਾਹਪੁਰ, ਸੇਰ ਸਿੰਘ ਸਰਹਿੰਦ, ਜੋਗਾ ਸਿੰਘ ਵਜੀਦਪੁਰ ਤੇ ਭੂਪਿੰਦਰ ਸਿੰਘ ਸਾਧੋਹੇੜੀ ਦੀ ਅਗਵਾਈ ਚ,ਕੜਕਦੀ ਠੰਡ ਵਿੱਚ ਅੱਜ ਸਵੇਰੇ 8 ਵਜੇ ਵਣ ਮੰਡਲ ਦਫਤਰ ਪਟਿਆਲਾ ਅੱਗੇ ਇਕੱਤਰ ਹੋ ਕੇ ਨਾਅਰੇ ਮਾਰਦੇ ਹੋਏ ਜਿੱਥੇ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਉੱਧਰ ਵੱਲ ਨੂੰ ਮਾਰਚ ਸ਼ੁਰੂ ਕਰ ਦਿੱਤਾ। ਜਿਸ ਕਰਕੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਹੱਥਾ ਪੈਰਾਂ ਵੀ ਪੈ ਗਈ ਮਾਰਚ ਕਰਦੇ ਕਾਮਿਆਂ ਦਾ ਕਈ ਜਗਾ ਪੁਲਿਸ ਨਾਲ ਟਕਰਾੳ ਵੀ ਹੋਇਆ ਅਖੀਰ ਪੁਲਿਸ ਵੱਲੋਂ ਗੱਡੀਆਂ ਸੜਕ ਤੇ ਲਾਕੇ ਜੰਗਲਾਤ ਕਾਮਿਆਂ ਨੂੰ ਰੋਕ ਦਿੱਤਾ ਜਿਸ ਤੋ ਭੜਕੇ ਕਾਮਿਆਂ ਨੇ ਸੜਕ ਜਾਮ ਕਰ ਦਿੱਤੀ ਅਖੀਰ ਨੂੰ ਪ੍ਰਸ਼ਾਸਨ ਵੱਲੋਂ ਮਾਨਯੋਗ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੇ ਨਾਲ 5 ਫਰਵਰੀ ਅਤੇ ਵਣ ਮੰਡਲ ਅਫਸਰ ਪਟਿਆਲਾ ਵੱਲੋਂ 30 ਜਨਵਰੀ ਨੂੰ ਮੀਟਿੰਗ ਕਰਕੇ ਰਹਿੰਦੀਆਂ ਤਨਖਾਹਾਂ ਤੇ ਰਹਿੰਦੇ ਬਕਾਏ ਜਾਰੀ ਕਰਨ ਦੇ ਭਰੋਸੇ ਮਗਰੋਂ ਜੰਗਲਾਤ ਕਾਮੇ ਸ਼ਾਂਤ ਹੋਏ ਅੱਜ ਜੰਗਲਾਤ ਕਾਮਿਆਂ ਦੀ ਜਮਹੂਰੀ ਕਿਸਾਨ ਸਭਾ ,ਫੈਡਰੈਸਨ ਨਾਲ ਸਬੰਧਤ ਜਥੇਬੰਦੀਆਂ ਪੀ. ਡਬਲਯੂ. ਡੀ. ਫੀਲਡ ਤੇ ਵਰਕਸਾਪ ਵਰਕਰ ਯੁਨੀਅਨ ਅਤੇ ਪਸੂ ਪਾਲਣ ਯੁਨੀਅਨ ਵੱਲੋ ਭਰਵੀ ਹਮਾਇਤ ਕੀਤੀ ਗਈ ਅੱਜ ਦੇ ਇਸ ਰੋਸ ਮਾਰਚ ਚ, ਦਰਸਨ ਬੇਲੂ ਮਾਜਰਾ, ਜਸਵੀਰ ਖੋਖਰ, ਭਿੰਦਰ ਘੱਗਾ, ਗੁਰਮੇਲ ਬਿਸਨਪੁਰਾ, ਨਰੇਸ਼ ਬੋਸਰ, ਅਮਰਜੀਤ ਸਿੰਘ,ਲਾਛੜੂ ਕਲਾ, ਹਰਚਰਨ ਖੇੜੀ ਗਿਲਾ, ਜਸਪਾਲ ਕੋਰ, ਨਜਮਾ ਬੇਗਮ, ਕਰਮਜੀਤ ਕੌਰ ਸਰਹਿੰਦ, ਅਮਰਜੀਤ ਕੌਰ, ਗੁਰਪ੍ਰੀਤ ਕੌਰ ਭਾਦਸੋ, ਪਰਮਜੀਤ ਕੌਰ, ਕੁਲਦੀਪ ਕੌਰ ਮਾਂਗੇਵਾਲ ਅਤੇ ਕਿਰਨਾ ਨਾਭਾ ਨੇ ਸਮੂਲੀਅਤ ਕੀਤੀ।

Comments
Post a Comment