ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਖਿਲਾਫ ਸੜਕਾਂ 'ਤੇ ਆਏ ਲੋਕ
ਅੱਜ ਸਵੇਰੇ ਸੈਕਟਰ 28 ਅਤੇ ਸ਼ਾਮੀਂ ਸੈਕਟਰ 15 ਵਿੱਚ ਕੱਢਿਆ ਗਿਆ ਰੋਸ ਮਾਰਚ
ਚੰਡੀਗੜ੍ਹ 8 ਦਸੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਦੇ ਨਿੱਜੀਕਰਨ ਨੂੰ ਲੈ ਕੇ ਚੰਡੀਗੜ੍ਹ ਦੇ ਲੋਕਾਂ ਵਿੱਚ ਰੋਸ ਸ਼ੁਰੂ ਹੋ ਗਿਆ ਹੈ। ਇਸ ਸਬੰਧ ਵਿੱਚ ਅੱਜ ਸਵੇਰੇ ਸੈਕਟਰ 28, 52, ਕਿਸ਼ਨਗੜ੍ਹ , ਨਿਊ ਪਾਵਰ ਹਾਊਸ ਇੰਡਸਟਰੀਅਲ ਏਰੀਆ ਦੇ ਵਸਨੀਕਾਂ ਵੱਲੋਂ ਸਾਂਝੇ ਤੌਰ ’ਤੇ ਸੈਕਟਰ 28 ਵਿੱਚ ਨਿੱਜੀਕਰਨ ਖ਼ਿਲਾਫ਼ ਰੋਸ ਰੈਲੀ ਕੀਤੀ ਗਈ ।ਰੈਲੀ ਨੂੰ ਸੰਬੋਧਨ ਕਰਦਿਆਂ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਸ੍ਰੀਮਤੀ ਸ਼ੈਲਜਾ ਸ਼ਰਮਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਧਿਆਨ ਸਿੰਘ, ਕਸ਼ਮੀਰ ਸਿੰਘ, ਵਰਿੰਦਰ ਸਿੰਘ, ਲਲਿਤ ਵਿਸ਼ਟ, ਵਿਨੈ ਪ੍ਰਸਾਦ, ਸੋਨੀਆ ਸ਼ਰਮਾ, ਐਡਵੋਕੇਟ ਰਾਜ ਚੱਢਾ, ਯੂਨੀਅਨ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਕਿਸਾਨ ਮਜ਼ਦੂਰ ਏਕਤਾ ਦੇ ਕਿਰਪਾਲ ਸਿੰਘ ਆਦਿ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਦੀ ਬਿਜਲੀ ਨਿੱਜੀ ਹੱਥਾਂ ਵਿੱਚ ਚਲੀ ਗਈ ਤਾਂ ਉਨ੍ਹਾਂ ਨੂੰ ਮੁੜ ਮੋਮਬੱਤੀਆਂ ਜਗਾ ਕੇ ਬਚਣਾ ਪਵੇਗਾ ਅਤੇ ਐਲਾਨ ਕੀਤਾ ਕਿ ਉਹ ਹਰ ਹਾਲਤ ਵਿੱਚ ਜਿਉਂਦੇ ਰਹਿਣਗੇ। ਪਰ ਅਸੀਂ ਚੰਡੀਗੜ੍ਹ ਦੀ ਬਿਜਲੀ ਨੂੰ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਨਿੱਜੀਕਰਨ ਦਾ ਹਰ ਥਾਂ ਵਿਰੋਧ ਕਰਾਂਗੇ, ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਚੰਡੀਗੜ੍ਹ ਦੀ ਬਿਜਲੀ ਦਾ ਕੰਟਰੋਲ ਸਰਮਾਏਦਾਰਾਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਡਟ ਕੇ ਡਟੇ ਰਹਿਣਗੇ। ਦੇ ਨਿੱਜੀਕਰਨ ਦਾ ਵਿਰੋਧ ਕਰਨਗੇ। ਇਸ ਮੌਕੇ ਇਸ ਰੋਸ ਮਾਰਚ ਵਿੱਚ ਬੱਚਿਆਂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਵੱਖ-ਵੱਖ ਸੈਕਟਰਾਂ ਦੇ ਲੋਕਾਂ ਨੇ ਹੱਥਾਂ ਵਿੱਚ ‘ਵਿਭਾਗ ਦਾ ਨਿੱਜੀਕਰਨ ਬੰਦ ਕਰੋ’ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਾਅਰੇਬਾਜ਼ੀ ਕਰ ਰਹੇ ਸਨ। ਰੈਲੀ ਤੋਂ ਬਾਅਦ ਸੈਕਟਰ 28 ਏ, ਬੀ, ਸੀ.ਡੀ ਅਤੇ ਮਾਰਕੀਟ ਵਿਚ ਸਮੂਹਿਕ ਮਾਰਚ ਕੀਤਾ ਗਿਆ । ਇਸੇ ਤਰਾਂ ਸ਼ਾਮ ਵੇਲੇ ਸੈਕਟਰ 15 ਦੀ ਪਟੇਲ ਮਾਰਕੀਟ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਸੈਕਟਰ 15 ਦੀ ਪਟੇਲ ਮਾਰਕੀਟ ਤੋਂ ਹੁੰਦਾ ਹੋਇਆ ਸੈਕਟਰ 15 ਏ ਅਤੇ ਬੀ ਵਿੱਚੋਂ ਦੀ ਹੋ ਕੇ ਪਟੇਲ ਮਾਰਕੀਟ ਦੇ ਕੋਲ ਆ ਕੇ ਖਤਮ ਹੋਇਆ । ਇਸ ਮੌਕੇ ਤੇ ਨੌਜਵਾਨ ਕਿਸਾਨ ਏਕਤਾ, ਵਾਲਮੀਕ ਧਰਮ ਸਮਾਜ ਚੰਡੀਗੜ੍ਹ ,ਪੇਂਡੂ ਸੰਘਰਸ਼ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਸਮੇਤ ਅਤੇ ਹੋਰ ਜਥੇਬੰਦੀਆਂ ਵੱਲੋਂ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਹਨਾਂ ਜਥੇਬੰਦੀਆਂ ਨੇ ਲੋਕਾਂ ਨੂੰ ਸੁਚੇਤ ਕਰਦੇ ਹਾਂ ਕਿਹਾ ਕਿ ਅਗਰ ਚੰਡੀਗੜ੍ਹ ਵਿੱਚ ਬਿਜਲੀ ਪ੍ਰਾਈਵੇਟ ਹੱਥਾਂ ਚ ਚਲੀ ਗਈ ਤਾਂ ਮੁੜ ਤੋਂ ਉਹਨਾਂ ਨੂੰ ਮੋਬੱਤੀਆਂ ਜਗਾ ਕੇ ਗੁਜ਼ਾਰਾ ਕਰਨਾ ਪਵੇਗਾ। ਅੱਜ ਦੇ ਇਸ ਰੋਸ ਮਾਰਚ ਦੀ ਅਗਵਾਈ ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ, ਕਿਸਾਨ ਏਕਤਾ ਮਟਕਾ ਚੌਂਕ ਦੇ ਪ੍ਰਧਾਨ ਤੇ ਸਰਪੰਚ ਸਤਨਾਮ ਸਿੰਘ ਟਾਂਡਾ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕੀਤੀ । ਉਕਤ ਆਗੂਆਂ ਨੇ ਕਿਹਾ ਕਿ ਬਿਜਲੀ ਵਿਭਾਗ ਚੰਡੀਗੜ੍ਹ ਜੋ ਕਿ ਪਿਛਲੇ ਕਈ ਸਾਲਾਂ ਤੋਂ ਹਜ਼ਾਰ ਕਰੋੜ ਰੁਪਏ ਦੇ ਮੁਨਾਫੇ ਵਿੱਚ ਚੱਲ ਰਿਹਾ ਤੇ ਸਰਕਾਰ ਇਸ ਮੁਨਾਫੇ ਵਾਲੇ ਵਿਭਾਗ ਨੂੰ ਕੌਡੀਆਂ ਦੇ ਭਾਅ ਵੇਚ ਕੇ ਲੋਕਾਂ ਦਾ ਪੈਸਾ ਨਿੱਜੀ ਕੰਪਨੀਆਂ ਹਵਾਲੇ ਕਰਨਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਸਰਕਾਰ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਭਰੋਸੇ ਚ ਲੈਣਾ ਜਰੂਰੀ ਨਹੀਂ ਸਮਝਿਆ। ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਤਾਨਾਸ਼ਾਹੀ ਉੱਤੇ ਉਤਰ ਆਇਆ ਹੈ ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਬਿਜਲੀ ਦੇ ਭਾਰੀ ਬਿਲ ਉਤਾਰ ਕੇ ਦੇਣਾ ਪਵੇਗਾ । ਉਨਾਂ ਕਿਹਾ ਉਹ ਇਸ ਨਿੱਜੀਕਰਨ ਦੀ ਇਸ ਲੜਾਈ ਵਿੱਚ ਅੰਤਿਮ ਸਾਹ ਤੱਕ ਲੜਨਗੇ ਅਤੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ। ਇਸ ਮੌਕੇ ਤੇ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਨਿੱਜੀਕਰਨ ਵਿਰੋਧੀ ਪਰਚੇ ਵੰਡ ਕੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਇਸ ਲੜਾਈ ਨੂੰ ਇਕਜੁੱਟ ਹੋ ਕੇ ਲੜਨ ਅਤੇ ਥੋਪੇ ਜਾ ਰਹੇ ਨਿੱਜੀਕਰਨ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ | ਚੰਡੀਗੜ੍ਹ ਪ੍ਰਸਾਸ਼ਨ ਨੂੰ ਫੈਸਲਾ ਇਸ ਲੋਕ ਵਿਰੋਧੀ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
कानून भी पूंजीपतियों के साथ
ReplyDeleteमुनाफे के विभाग को निजीकरण के हवाले क्यों ?