ਗ੍ਰਾਮਸ਼੍ਰੀ ਅਤੇ ਕ੍ਰਾਫਟਰੂਟਸ ਦੀ ਚੰਡੀਗੜ੍ਹ ਵਿੱਚ ਹਸਤਕਲਾ ਪ੍ਰਦਰਸ਼ਨੀ
ਚੰਡੀਗੜ੍ਹ 12 ਦਸੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਗ੍ਰਾਮਸ਼੍ਰੀ ਅਤੇ ਕ੍ਰਾਫਟਰੂਟਸ ਦੇ ਸੰਤਾਪਕ ਨੇ ਦਸਿਆ ਕਿ ਉਹ ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਹਸਤਕਲਾ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਹੇ ਹਨ। ਗ੍ਰਾਮਸ਼੍ਰੀ ਸੰਸਥਾ, ਜਿਸਦੀ ਸਥਾਪਨਾ 1995 ਵਿੱਚ ਗੁਜਰਾਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਆਨੰਦੀਬੇਨ ਪਟੇਲ (ਵਰਤਮਾਨ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ) ਦੁਆਰਾ ਕੀਤੀ ਗਈ ਸੀ, ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਉਥਾਨ ਲਈ ਕੰਮ ਕਰਦੀ ਹੈ। ਇਸ ਸੰਸਥਾ ਨੇ ਹੁਣ ਤੱਕ 75,000 ਤੋਂ ਵੱਧ ਮਹਿਲਾਵਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਇਆ ਹੈ। ਗ੍ਰਾਮਸ਼੍ਰੀ ਦੀ ਸ਼ਾਖਾ, ਕ੍ਰਾਫਟਰੂਟਸ, ਜਿਸਦੀ ਸਥਾਪਨਾ 2008 ਵਿੱਚ ਹੋਈ, ਭਾਰਤ ਦੀ ਪਾਰੰਪਰਿਕ ਅਤੇ ਸੱਭਿਆਚਾਰਕ ਕਲਾਵਾਂ ਨੂੰ ਵਿਸ਼ਵ ਪੱਧਰ 'ਤੇ ਪਹਚਾਨ ਦੇਣ ਅਤੇ ਹਨਰਮੰਦਾਂ ਨੂੰ ਜੀਵਿਕਾ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ। ਇਹ ਸੰਸਥਾ ਭਾਰਤ ਅਤੇ ਵਿਦੇਸ਼ਾਂ ਵਿੱਚ ਹੁਣ ਤੱਕ 79 ਪ੍ਰਦਰਸ਼ਨੀਆਂ ਦਾ ਆਯੋਜਨ ਕਰ ਚੁੱਕੀ ਹੈ। ਇਹ ਪ੍ਰਦਰਸ਼ਨੀ ਭਾਰਤ ਦੇ 13 ਰਾਜਾਂ ਦੇ 75+ ਕਲਾਕਾਰਾਂ ਵੱਲੋਂ 70 ਤੋਂ ਵੱਧ ਹਸਤਕਲਾਵਾਂ ਦਾ ਪ੍ਰਦਰਸ਼ਨ ਕਰੇਗੀ। ਪ੍ਰਮੁੱਖ ਕਲਾਵਾਂ ਵਿੱਚ ਸ਼ਾਮਲ ਹਨ: ਪਟਚਿੱਤਰ (ਓਡੀਸ਼ਾ) ਲਾਖ ਦੀਆਂ ਚੂੜੀਆਂ (ਰਾਜਸਥਾਨ) ਕਾਂਚ ਦੀਆਂ ਕਲਾਕਿਰਤੀਆਂ (ਉੱਤਰ ਪ੍ਰਦੇਸ਼) ਮਿਨੀਏਚਰ ਪੇਂਟਿੰਗ (ਰਾਜਸਥਾਨ) ਮਿੱਟੀ ਦੇ ਬਰਤਨ (ਗੁਜਰਾਤ) ਇਸ ਪ੍ਰਦਰਸ਼ਨੀ ਵਿੱਚ ਕਲਾਕਾਰਾਂ ਵੱਲੋਂ ਲਾਈਵ ਡੇਮੋਨਸਟ੍ਰੇਸ਼ਨ ਵੀ ਕੀਤਾ ਜਾਵੇਗਾ, ਜਿਸ ਨਾਲ ਦਰਸ਼ਕ ਹਸਤਕਲਾ ਨਿਰਮਾਣ ਪ੍ਰਕਿਰਿਆ ਨੂੰ ਨੇੜੇ ਤੋਂ ਦੇਖ ਸਕਣਗੇ।
When and where ji ??????
ReplyDelete