ਜੇਪੀਏ ਟੌਡਲਰਜ਼ ਵਰਲਡ ਸਕੂਲ ਨੇ ਸਲਾਨਾ ਉਤਸਵ ‘ਬਲੌਸਮਜ਼’ ਦਾ ਸ਼ਾਨਦਾਰ ਆਯੋਜਨ ਕੀਤਾ
ਚੰਡੀਗੜ੍ਹ 14 ਦਸੰਬਰ ( ਰਣਜੀਤ ਧਾਲੀਵਾਲ ) : ਜੇਪੀਏ ਟੌਡਲਰਜ਼ ਵਰਲਡ ਸਕੂਲ ਨੇ ਆਪਣੇ ਸਲਾਨਾ ਉਤਸਵ ‘ਬਲੌਸਮਜ਼’ ਦਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ 26, ਚੰਡੀਗੜ੍ਹ ਵਿੱਚ ਸ਼ਾਨਦਾਰ ਆਯੋਜਨ ਕੀਤਾ। ਸਕੂਲ ਦੀ ਪ੍ਰਿੰਸਿਪਲ ਨੀਨਾ ਅਤਰੇ ਨੇ ਦੀਪ ਵਾਲ਼ਾ ਕਰਕੇ ਉਤਸਵ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਬੱਚਿਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਪ੍ਰਗਟਾਇਆ ਅਤੇ ਕਿਹਾ ਕਿ ਜੇਪੀਏ ਟੌਡਲਰਜ਼ ਵਰਲਡ ਸਕੂਲ ਹਮੇਸ਼ਾ ਹੀ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਵਚਨਬੱਧ ਰਿਹਾ ਹੈ। ਇਹ ਸਲਾਨਾ ਉਤਸਵ ਨਾਂਹ ਸਿਰਫ਼ ਉਨ੍ਹਾਂ ਦੀ ਰਚਨਾਤਮਕਤਾ ਅਤੇ ਆਤਮਵਿਸ਼ਵਾਸ ਨੂੰ ਮੰਚ ਪ੍ਰਦਾਨ ਕਰਦਾ ਹੈ, ਬਲਕਿ ਇਹ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਜਾਗਰ ਕਰਨ ਦਾ ਇੱਕ ਸ਼ਾਨਦਾਰ ਮੌਕਾ ਵੀ ਹੈ। ਉਨ੍ਹਾਂ ਨੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਮਿਊਜ਼ਿਕ ਅਤੇ ਡਾਂਸ ਦੀਆਂ ਕਈ ਸ਼ਾਨਦਾਰ ਪ੍ਰਸਤੁਤੀਆਂ ਹੋਈਆਂ। ਕੰਗਾਰੂ ਡਾਂਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਹਿੰਦੀ ਨਾਟਕ ‘ਸੀਤਾ ਸਵੰਯੰਵਰ’ ਅਤੇ ਅੰਗਰੇਜ਼ੀ ਨਾਟਕ ‘ਦ ਕੈਪਸੇਲਰ ਐਂਡ ਦ ਮੰਕੀਜ਼’ ਵਿੱਚ ਬੱਚਿਆਂ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਸਿਰਫ ਇਹ ਹੀ ਨਹੀਂ, ਸਕੂਲ ਦੇ ਜਿਮਨਾਸਟਿਕਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ। ਸਭ ਤੋਂ ਛੋਟੇ ਬੱਚਿਆਂ ਦਾ 'ਰੈਜ਼ਲ ਡੈਜ਼ਲ' ਗੀਤ 'ਤੇ ਡਾਂਸ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਿਹਾ। ਪੰਜਾਬੀ ਗਿੱਧਾ ਤੇ ਭੰਗੜਾ, ਜੋ ਕਿ ਸੱਭਿਆਚਾਰਕ ਪਰੰਪਰਾ ਦਾ ਸਵਾਰੂਪ ਹੈ, ਬੱਚਿਆਂ ਨੇ ਉਤਸ਼ਾਹ ਨਾਲ ਪੇਸ਼ ਕੀਤਾ, ਜਿਸ ਨੇ ਸਭ ਦੀਆਂ ਤਾਰੀਫਾਂ ਜਿੱਤੀਆਂ। ਇਹ ਸਮਾਰੋਹ ਹਰ ਪਾਸੇ ਵਿਸ਼ੇਸ਼ ਅਤੇ ਯਾਦਗਾਰ ਰਿਹਾ।
Comments
Post a Comment