ਪਿੰਡ ਕੁੰਭੜਾ ਦੇ ਵਾਰਡ ਨੰ: 28 ਦੀ ਬਾਬਾ ਨੀਮ ਨਾਥ ਵਾਲੀ ਗਲੀ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਜੰਮਕੇ ਕੀਤੀ ਨਾਅਰੇਬਾਜ਼ੀ,
ਪਿੰਡ ਕੁੰਭੜਾ ਦੇ ਵਾਰਡ ਨੰ: 28 ਦੀ ਬਾਬਾ ਨੀਮ ਨਾਥ ਵਾਲੀ ਗਲੀ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਜੰਮਕੇ ਕੀਤੀ ਨਾਅਰੇਬਾਜ਼ੀ,
ਮੁਹੱਲਾ ਵਾਸੀ ਨੇ ਕਿਹਾ ਕਿ ਪਿੰਡ ਨੂੰ ਚਾਰ ਵਾਰਡਾਂ 'ਚ ਵੰਡਿਆ ਹੈ, ਸੂਟ ਤੇ ਠੰਡੇ ਵੰਡਕੇ ਬਣੇ ਕੌਂਸਲਰ ਲੋਕਾਂ ਨੂੰ ਨਹੀਂ ਰਹੇ ਲੱਭ
ਜੇ ਰੰਗਲੇ ਪੰਜਾਬ ਦੀ ਦੇਖਣੀ ਹੈ ਝਲਕ ਤਾਂ ਪਿੰਡ ਕੁੰਭੜੇ ਦੀਆਂ ਗਲੀਆਂ ਵਿੱਚ ਘੁੰਮ ਰਹੇ ਸੀਵਰੇਜ ਦੇ ਗੰਦੇ ਪਾਣੀ ਨੂੰ ਨਾ ਭੁੱਲਣਾ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 10 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਪਿੰਡ ਕੁੰਭੜਾ ਵਿੱਚ ਜਿਸ ਦੇ ਚਾਰੋਂ ਪਾਸੇ ਸਰਕਾਰੀ ਭਵਨ ਹਨ ਅਤੇ ਇੱਕ ਪਾਸੇ ਸੈਕਟਰ 68 ਵਸਿਆ ਹੈ, ਵੱਡੇ ਵੱਡੇ ਮਾਲ ਸਭ ਦਾ ਮਨ ਮੋਹ ਲੈਂਦੈ ਹਨ। ਉਸ ਪਿੰਡ ਦੀ ਅਸਲੀਅਤ ਦੇਖਣ ਲਈ ਪਿੰਡ ਦੇ ਵਾਰਡ ਨੰਬਰ 28 ਦੀ ਬਾਬਾ ਨੀਮ ਨਾਥ ਮੰਦਰ ਵਾਲੀ ਗਲੀ ਦੇਖਕੇ ਪਤਾ ਚਲਦੀ ਹੈ। ਜਿਸ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਕਾਰਨ ਲੋਕ ਪਰੇਸ਼ਾਨ ਹਨ। ਗਲੀਆਂ ਵਿੱਚ ਘੁੰਮ ਰਹੇ ਗੰਦੇ ਪਾਣੀ ਵਿੱਚੋਂ ਬੱਚੇ, ਬਜ਼ੁਰਗ, ਮਾਤਾਵਾਂ, ਔਰਤਾਂ ਬੜੀ ਮੁਸ਼ਕਿਲ ਨਾਲ ਗੁਜ਼ਰਦੀਆਂ ਹਨ। ਲੋਕਾਂ ਦੇ ਘਰਾਂ ਦੇ ਅੱਗੇ ਖੜੇ ਪਾਣੀ ਕਾਰਨ ਬਦਬੂ ਫੈਲੀ ਹੋਈ ਹੈ। ਇਸ ਬਾਰੇ ਵਸਨੀਕਾਂ ਨੇ ਦੱਸਿਆ ਕਿ ਵਾਰਡ ਦੀ ਕੌਂਸਲਰ ਮੈਡਮ ਰਮਨਪ੍ਰੀਤ ਕੌਰ ਜੋ ਮੌਜੂਦਾ ਸਰਕਾਰ ਦੀ ਆਗੂ ਵੀ ਹੈ। ਪਰ ਇਸ ਤੇ ਪਿੰਡ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਹੈ। ਸਿਹਤ ਵਿਭਾਗ ਦੀ ਟੀਮ ਘਰ ਘਰ ਜਾ ਕੇ ਕੂਲਰਾਂ ਵਿੱਚ ਖੜਾ ਪਾਣੀ ਚੈੱਕ ਕਰਦੀ ਹੈ। ਪਰ ਉਸਨੂੰ ਸੀਵਰੇਜ ਦਾ ਗਲੀਆਂ ਵਿੱਚ ਚੱਲ ਰਿਹਾ ਗੰਦਾ ਪਾਣੀ ਦਿਖਾਈ ਨਹੀਂ ਦਿੰਦਾ। ਉਹ ਲੋਕਾਂ ਨੂੰ ਇੱਕ ਹਜਾਰ ਰੁਪਏ ਜੁਰਮਾਨਾ ਕਰਦੇ ਹਨ। ਹੁਣ ਇਸ ਵਾਰਡ ਦੇ ਵਿੱਚ ਚੱਲ ਰਹੇ ਇਸ ਗੰਦੇ ਪਾਣੀ ਦਾ ਕੌਣ ਜਿੰਮੇਵਾਰ ਹੈ।

Comments
Post a Comment