ਗਿਲਕੋ ਇੰਟਰਨੈਸ਼ਨਲ ਸਕੂਲ ਵਿੱਚ ਮਸਤੀ ਅਤੇ ਮਨੋਰੰਜਨ ਨਾਲ ਭਰਪੂਰ ਕਾਰਨੀਵਲ ਯੂਫੋਰੀਆ
ਖਰੜ 20 ਜਨਵਰੀ ( ਰਣਜੀਤ ਧਾਲੀਵਾਲ ) : ਗਿਲਕੋ ਇੰਟਰਨੈਸ਼ਨਲ ਸਕੂਲ ਵਿੱਚ ਕਾਰਨੀਵਲ ਯੂਫੋਰੀਆ ਦਾ ਆਯੋਜਨ ਕੀਤਾ ਗਿਆ, ਜਿੱਥੇ ਬੱਚਿਆਂ ਅਤੇ ਪਰਿਵਾਰਾਂ ਨੇ ਖੂਬ ਮਸਤੀ ਕੀਤੀ। ਇਸ ਰੰਗਿਨ ਉਤਸਵ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਸਥਾਨਕ ਲੋਕਾਂ ਦੀ ਵੱਡੀ ਭੀੜ ਉਮੜੀ। ਕਾਰਜਕ੍ਰਮ ਵਿੱਚ ਹਰ ਉਮਰ ਦੇ ਲੋਕਾਂ ਲਈ ਕੁਝ ਨਾ ਕੁਝ ਖਾਸ ਸੀ। ਝੂਲਿਆਂ ਅਤੇ ਰੋਮਾਂਚਕ ਰਾਈਡਾਂ ਨੇ ਬੱਚਿਆਂ ਨੂੰ ਬਹੁਤ ਲੁਭਾਇਆ, ਜਦਕਿ ਲਾਈਵ ਪਰਫਾਰਮੈਂਸਜ਼ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਖਾਣ-ਪੀਣ ਦੇ ਸਟਾਲਾਂ 'ਤੇ ਵੱਖ-ਵੱਖ ਸਵਾਦਿਸ਼ਟ ਖਾਣਿਆਂ ਦਾ ਅਨੰਦ ਮਾਣਿਆ ਗਿਆ। ਮਿੱਟੀ ਦੇ ਬਰਤਨ ਬਣਾਉਣ ਦੀ ਵਰਕਸ਼ਾਪ ਅਤੇ ਵਿਗਿਆਨ ਦੇ ਦਿਲਚਸਪ ਤਜਰਬਿਆਂ ਨੇ ਬੱਚਿਆਂ ਦੀ ਜਿਗਿਆਸਾ ਵਧਾਈ। ਗਿਲਕੋ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ. ਕ੍ਰਿਤਿਕਾ ਕੌਸ਼ਲ ਨੇ ਕਿਹਾ ਕਿ ਇਹ ਕਾਰਨੀਵਲ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਸਿੱਖਿਆ ਅਤੇ ਪਰਿਵਾਰਕ ਮੁੱਲਾਂ ਨੂੰ ਜੋੜਨ ਦਾ ਸਾਧਨ ਵੀ ਹੈ। ਇਹ ਦੇਖ ਕੇ ਖੁਸ਼ੀ ਹੋਈ ਕਿ ਸਭ ਨੇ ਮਿਲ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ। ਸਕੂਲ ਪ੍ਰਬੰਧਨ ਨੇ ਇਸ ਸ਼ਾਨਦਾਰ ਆਯੋਜਨ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਪੂਰੇ ਦਿਨ ਹਾਸੇ, ਖੁਸ਼ੀਆਂ ਅਤੇ ਰੰਗਾਂ ਨਾਲ ਭਰਪੂਰ ਇਹ ਕਾਰਨੀਵਲ ਪੂਰੀ ਤਰ੍ਹਾਂ ਸਫਲ ਰਿਹਾ।
Comments
Post a Comment