ਚੰਡੀਗੜ੍ਹ ਚ ਪ੍ਰਵਾਸੀ ਬਦਮਾਸ਼ਾਂ ਵੱਲੋਂ ਸਿੱਖ ਨੌਜਵਾਨ ਦੇ ਕਕਾਰਾਂ ਦੀ ਕੀਤੀ ਬੇਅਦਬੀ, ਲਾਹੀ ਪੱਗ ਤੇ ਦਾੜੀ ਪੁੱਟੀ
ਗੁਰਪੂਰਬ ਹੋਣ ਕਾਰਨ ਆਪਣੀ ਹੀ ਫੈਕਟਰੀ ਵਿੱਚ ਮੀਟ ਮੱਛੀ ਬਣਾਉਣ ਤੋਂ ਰੋਕਣ ਕਰਕੇ ਕੀਤਾ ਹਮਲਾ
ਚੰਡੀਗੜ੍ਹ 6 ਜਨਵਰੀ ( ਰਣਜੀਤ ਧਾਲੀਵਾਲ ) : ਅੱਜ ਚੰਡੀਗੜ੍ਹ ਵਿਚਲੇ ਰਾਮ ਦਰਬਾਰ ਫੇਜ 2 ਦੇ ਉਦੋਗਿਕ ਖੇਤਰ ਦੇ ਪਲਾਟ ਨੰਬਰ 114 (ਨੇੜੇ ਡਿਸਪੈਂਸਰੀ) ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਆਪਣੇ ਪਲਾਟ ਦੇ ਅੰਦਰ ਕਿਰਾਏਦਾਰ ਸਮੇਤ 10-15 ਲੋਕਾਂ ਨੂੰ ਮੀਟ ਮੱਛੀ ਖਾਣ ਤੋਂ ਰੋਕਣ ਕਰਕੇ ਉਸ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਸਿੱਖ ਨੌਜਵਾਨ ਜਸਵਿੰਦਰ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੀ ਪੱਗ ਲਾਹੀ ਤੇ ਦਾੜੀ ਪੁੱਟੀ ਤੇ ਉਸ ਤੋਂ ਬਾਅਦ ਉਸਦੇ ਜਬਾੜਾ ਤੋੜ ਦਿੱਤਾ ਅਤੇ ਗੁੱਝੀਆਂ ਸੱਟਾਂ ਮਾਰੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਨੇ ਦੱਸਿਆ ਕਿ ਮੇਰੀ ਫੈਕਟਰੀ ਵਿਚ ਕਿਰਾਏਦਾਰ ਪੰਚਮ ਚੌਹਾਨ ਅਤੇ ਨਾਲ ਦੀ ਫੈਕਟਰੀ ਵਿਚ ਕਿਰਾਏਦਾਰ ਮਨੀਸ਼ ਦੂਬੇ ਨਾਮਕ ਬਦਮਾਸ਼ ਵੱਲੋਂ ਇਹ ਹਮਲਾ ਕੀਤਾ ਗਿਆ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਕੱਲ 6 ਜਨਵਰੀ ਨੂੰ ਗੁਰਪੁਰਬ ਹੋਣ ਕਰਕੇ ਮੈਂ ਅੱਜ ਫੈਕਟਰੀ ਵਿੱਚ ਸਾਫ ਸਫਾਈ ਕਰਨ ਲਈ ਆਇਆ ਸੀ। ਕਿਰਾਏਦਾਰ ਪੰਚਮ ਚੌਹਾਨ ਅਤੇ ਮਨੀਸ਼ ਦੁਬੇ ਸਮੇਤ ਪ੍ਰਵਾਸੀ ਲੋਕ ਮੀਟ ਮੱਛੀ ਆਂਡਾ ਤੇ ਦਾਰੂ ਦਾ ਸੇਵਨ ਕਰਕੇ ਜਸ਼ਨ ਮਨਾ ਰਹੇ ਸਨ ਜਿਨਾਂ ਨੂੰ ਰੋਕਣ ਤੇ ਉਹਨਾਂ ਮੇਰੇ ਤੇ ਪੰਚਮ ਚੌਹਾਨ ਅਤੇ ਮਨੀਸ਼ ਦੂਬੇ ਸਮੇਤ 10-15 ਬੰਦਿਆਂ ਨੇ ਹਮਲਾ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਸ ਹਮਲੇ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਪ੍ਰਵਾਸੀ ਬਦਮਾਸ਼ਾਂ ਨੇ ਉਹਨਾਂ ਤੇ ਵੀ ਹਮਲਾ ਕਰਦਿਅਾ ਉਹਨਾਂ ਪਰਿਵਾਰ ਦੀਆਂ ਮਹਿਲਾਵਾਂ ਨਾਲ ਬਦਤਮੀਜੀ ਕੀਤੀ ਅਤੇ ਗਾਲੀ ਗਲੋਚ ਕੀਤੀ। ਇਸ ਸਬੰਧੀ ਜਦੋਂ 100 ਨੰਬਰ ਤੇ ਫੋਨ ਕਰਕੇ ਸਥਾਨਕ ਥਾਣੇ ਵਿੱਚ ਇਤਲਾਹ ਕੀਤੀ ਗਈ ਤਾਂ ਮੌਕੇ ਪਹੁੰਚੇ ਆਈਓ ਰਾਵਿੰਦਰ ਵੱਲੋਂ ਉਕਤ ਬਦਮਾਸ਼ਾਂ ਤੇ ਕੋਈ ਕਾਰਵਾਈ ਨਾ ਕੀਤੀ। ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਫੈਕਟਰੀ ਮੇਰੇ ਪਿਤਾ ਗੁਰਦੇਵ ਸਿੰਘ ਦੇ ਨਾਮ ਤੇ ਹੈ ਅਤੇ ਇਸ ਫੈਕਟਰੀ ਰਾਹੀਂ ਸਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਤਰਸ ਦੇ ਅਧਾਰ ਤੇ ਪੰਚਮ ਚੌਹਾਨ ਨੂੰ ਇੱਕ ਪੋਰਸ਼ਨ ਕਿਰਾਏ ਤੇ ਦਿੱਤਾ ਸੀ ਜਿਸ ਤੇ ਉਸਨੇ ਆਪਣਾ ਕਬਜ਼ਾ ਕਰ ਲਿਆ ਤੇ ਜਿਸ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਮੌਕੇ ਜਸਵਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਵਾਸੀ ਲੋਕਾਂ ਤੇ ਤਰਸ ਨਾ ਖਾਓ ਨਹੀਂ ਤਾਂ ਉਹ ਤੁਹਾਡੇ ਖੂਨ ਪਸੀਨੇ ਦੀ ਕਮਾਈ ਖਾਣ ਜਾਂ ਤੁਹਾਡਾ ਨੁਕਸਾਨ ਕਰਨ ਵਿੱਚ ਜਰਾ ਵੀ ਗੁਰੇਜ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੋਹਾਲੀ ਵਿਚਲੇ ਪਿੰਡ ਕੁੰਬੜਾ ਦੇ ਦੋ ਨੌਜਵਾਨਾ ਨੂੰ ਪ੍ਰਵਾਸੀ ਬਦਮਾਸ਼ਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਸਬਕ ਲੈਣ ਦੀ ਜਰੂਰਤ ਹੈ।
I
ReplyDeleteInvestigating official Ravinder be brought to book for not f to sling action