ਐਸ.ਏ.ਐਸ.ਨਗਰ ਵਿਖ਼ੇ ਵਣ ਵਿਭਾਗ ਦੇ ਨੱਕ ਥੱਲੇ ਹੋਣ ਜਾ ਰਹੀ ਹੈ ਦਰੱਖਤਾਂ ਦੇ ਕਟਾਈ, ਨਹੀਂ ਜਾਗ ਰਿਹਾ ਵਿਭਾਗ
ਮੋਰਚਾ ਆਗੂਆਂ ਨੇ 16 ਫਰਵਰੀ ਨੂੰ ਵੱਡੇ ਸੰਘਰਸ਼ ਅਤੇ ਡਾਇਰੈਕਟਰ ਵਣ ਵਿਭਾਗ ਦੇ ਪੁਤਲਾ ਫੂਕਣ ਦਾ ਐਲਾਨ ਕੀਤਾ
ਪ੍ਰਦਰਸ਼ਨ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀ ਪਹੁੰਚ ਕੇ ਕਰਨਗੇ ਵਣ ਵਿਭਾਗ ਦੇ ਕਾਰਨਾਮਿਆਂ ਦੇ ਖੁਲਾਸੇ
ਇਸ ਮੌਕੇ ਪੰਜਾਬ ਸਰਕਾਰ ਅਤੇ ਵਣ ਵਿਭਾਗ ਵਿਰੁੱਧ ਜੰਮ ਕੇ ਕੀਤੀ ਨਾਅਰੇਬਾਜ਼ੀ
ਐਸ.ਏ.ਐਸ.ਨਗਰ 12 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਆਏ ਦਿਨ ਵਾਤਾਵਰਣ ਨੂੰ ਬਚਾਉਣ ਲਈ ਵਾਤਾਵਰਨ ਦਿਵਸ ਮਨਾਕੇ ਕਰੋੜਾਂ ਰੁੱਖ ਲੋਕਾਂ ਵਿੱਚ ਵੰਡਦੀ ਹੈ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾਵੇ ਪਰ ਅਸਲੀਅਤ ਕੁਝ ਹੋਰ ਹੈ। ਸਰਕਾਰ ਪਲੇ ਹੋਏ ਰੁੱਖਾਂ ਨੂੰ ਵੱਢਣ ਦੀ ਪ੍ਰਵਾਨਗੀ ਮਾਲ ਬਣਾਉਣ ਵਾਲੀਆਂ ਧਨਾਢ ਕੰਪਨੀਆਂ ਨੂੰ ਦੇ ਕੇ ਪੰਜਾਬ ਦਾ ਉਜਾੜਾ ਸ਼ਰੇਆਮ ਕਰਵਾ ਰਹੀ ਹੈ। ਇਹ ਵਿਚਾਰ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਪ੍ਰੈਸ ਸਾਹਮਣੇ ਪ੍ਰਗਟ ਕੀਤੇ ਤੇ ਸਰਕਾਰ ਅਤੇ ਵਣ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਐਲਾਨ ਕੀਤਾ ਕਿ ਆ ਰਹੀ 16 ਫਰਵਰੀ ਦਿਨ ਐਤਵਾਰ ਨੂੰ ਵੱਡਾ ਐਕਸ਼ਨ ਕਰਕੇ ਕੁੰਭਕਰਨੀ ਨੀਂਦ ਤੋ ਸਰਕਾਰ ਅਤੇ ਬਣ ਵਿਭਾਗ ਨੂੰ ਜਗਾਇਆ ਜਾਏਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਵਣ ਵਿਭਾਗ ਦੀ ਨੱਕ ਥੱਲੇ ਰੁੱਖਾਂ ਨੂੰ ਕੱਟ ਕੇ ਪੰਜਾਬ ਦਾ ਉਜਾੜਾ ਕੀਤਾ ਜਾ ਰਿਹਾ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ, ਚੀਫ ਸੈਕਟਰੀ ਪੰਜਾਬ, ਡਾਰੈਕਟਰ ਵਣ ਵਿਭਾਗ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ (ਮੋਹਾਲੀ) ਅਤੇ ਐਸਐਸਪੀ ਐਸ.ਏ.ਐਸ.ਨਗਰ (ਮੋਹਾਲੀ) ਨੂੰ ਦਿੱਤੀਆਂ ਦਰਖਾਸਤਾਂ ਸ਼ਾਇਦ ਕੂੜੇਦਾਨ ਵਿੱਚ ਸੁੱਟ ਕੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਉਪਰੋਕਤ ਸਭ ਆਪਣਾ ਪੂਰਨ ਯੋਗਦਾਨ ਪਾ ਰਹੇ ਹਨ। ਪਰ ਪੰਜਾਬ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ। ਅਸੀਂ ਕਿਸੇ ਨੂੰ ਉਸਾਰੀ ਕਰਨ ਤੋਂ ਨਹੀਂ ਰੋਕ ਰਹੇ, ਪਰ ਸੜਕ ਨਾਲ ਲੱਗੇ ਜੋ ਲੱਗੇ ਰੁੱਖ ਹਨ। ਉਹਨਾਂ ਨੂੰ ਅਸੀਂ ਕਿਸੇ ਹਾਲਤ ਵਿੱਚ ਕੱਟਣ ਨਹੀਂ ਦਿਵਾਂਗੇ। ਅਸੀਂ 16 ਫਰਵਰੀ ਨੂੰ ਵਣ ਵਿਭਾਗ ਦੇ ਡਾਇਰੈਕਟਰ ਦਾ ਪੁਤਲਾ ਐਸ.ਏ.ਐਸ.ਨਗਰ (ਮੋਹਾਲੀ) ਫੇਸ 7 ਦੀਆਂ ਲਾਈਟਾਂ ਤੇ ਫੂਕਾਗੇ ਅਤੇ ਉਸ ਦਾ ਪਿੱਟ ਸਿਆਪਾ ਕਰਾਂਗੇ। ਪ੍ਰਿੰਸੀਪਲ ਬਨਵਾਰੀ ਲਾਲ ਨੇ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸ ਨੂੰ ਤਹਿਸ ਨਹਿਸ ਕਰਨ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਦੀ ਇਹ ਕੋਝੀ ਚਾਲ ਹੈ। ਅਸੀਂ ਇਸ ਨੂੰ ਬਰਦਾਸਤ ਨਹੀਂ ਕਰਾਂਗੇ ਤੇ ਸਰਕਾਰ ਤੇ ਵਣ ਵਿਭਾਗ ਦੇ ਨੱਕ ਵਿੱਚ ਦਮ ਕਰ ਦੇਵਾਂਗੇ। ਉਨਾਂ ਤੋਂ ਇਲਾਵਾ ਪ੍ਰੋਫੈਸਰ ਗੁਲਾਬ ਸਿੰਘ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 16 ਫਰਵਰੀ ਨੂੰ ਵਾਤਾਵਰਨ ਪ੍ਰੇਮੀ, ਐਸਸੀ ਬੀਸੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਅਧਿਆਪਕ ਜਥੇਬੰਦੀਆਂ ਪ੍ਰਦਰਸ਼ਨ ਵਿੱਚ ਪਹੁੰਚ ਰਹੀਆਂ ਹਨ ਤੇ ਲੋੜ ਪੈਣ ਤੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਫਿਰੋਜ਼ਪੁਰੀਆ ਜਥੇਦਾਰ ਬਾਬਾ ਪ੍ਰਗਟ ਸਿੰਘ ਦੀਆਂ ਫੌਜਾਂ, ਬਾਬੂ ਵੇਦ ਪ੍ਰਕਾਸ਼, ਮਨਜੀਤ ਸਿੰਘ, ਭੁਪਿੰਦਰ ਸਿੰਘ, ਗਜਿੰਦਰ ਸਿੰਘ, ਮੰਗਤ ਰਾਮ, ਮਨਜੀਤ ਸਿੰਘ, ਜਗਦੀਪ ਸਿੰਘ, ਸਰਬਜੀਤ ਸਿੰਘ, ਗੁਰਪ੍ਰਕਾਸ਼ ਸਿੰਘ, ਜਗਜੀਤ ਸਿੰਘ, ਦਲਵੀਰ ਸਿੰਘ, ਹਰਪ੍ਰੀਤ ਸਿੰਘ, ਤਜਿੰਦਰ ਟੋਨੀ, ਹਰਪ੍ਰੀਤ ਸਿੱਧੂ, ਪਰਮਿੰਦਰ ਸਿੰਘ, ਜਸਵੀਰ ਲਾਲ, ਰਜਿੰਦਰ ਸਿੰਘ, ਸੋਨੀ ਸਿੰਘ ਆਦਿ ਹਾਜ਼ਰ ਹੋਏ।
Comments
Post a Comment