ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਵਲੋ ਲਗਾਤਾਰ ਧਰਨਾ ਕੀਤਾ ਸੁਰੂ
ਪਟਿਆਲਾ/ਐਸ.ਏ.ਐਸ.ਨਗਰ 7 ਫਰਵਰੀ ( ਰਣਜੀਤ ਧਾਲੀਵਾਲ ) : ਸੂਬਾ ਕਮੇਟੀ ਦੇ ਫੈਸਲੇ ਤਹਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406/22ਬੀ.) ਵਲੋਂ ਜ਼ਿਲ੍ਹਾ ਪੱਧਰ ਰੈਲੀ ਕਰਕੇ ਲਗਾਤਾਰ ਧਰਨਾ ਕੀਤਾ ਸੁਰੂ। ਇਸ ਧਰਨੇ ਦੀ ਅਗਵਾਈ ਲਖਵਿੰਦਰ ਸਿੰਘ ਖਾਨਪੁਰ, ਜਸਵਿੰਦਰ ਸਿੰਘ ਸੋਜਾ, ਮਾਸਟਰ ਪਰਮਜੀਤ ਸਿੰਘ ਕੁਲਦੀਪ ਸਿੰਘ ਘੱਗਾ, ਭਜਨ ਸਿੰਘ ਲੰਗ ਨੇ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮੁਲਾਜ਼ਮ/ ਪੈਨਸ਼ਨਰ ਮਾਰੂ ਨੀਤੀਆਂ ਸਬੰਧੀ ਰੋਸ ਪ੍ਰਗਟ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਬੇਸ਼ੱਕ ਅੱਜ ਦੋ ਪ੍ਰਦਰਸ਼ਨ ਹਨ ਪ੍ਰੰਤੂ ਸਰਕਾਰਾ ਦੀਆਂ ਨੀਤੀਆਂ ਦਾ ਮੂਹ ਤੋੜਵਾਂ ਜਵਾਬ ਦੇਣ ਲਈ ਸਮੁੱਚਾ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਇੱਕ ਝੰਡੇ ਹੇਠ ਸੰਘਰਸ਼ ਕਰ ਰਿਹਾ ਹੈ। ਸੂਬਾ ਆਗੂ ਸਾਥੀ ਦਰਸ਼ਨ ਬੇਲੂ ਮਾਜਰਾ, ਜਸਵਿੰਦਰ ਸਿੰਘ ਸਮਾਣਾ ,ਜਸਵੀਰ ਸਿੰਘ , ਕੌਰ ਸਿੰਘ , ਜਗਤਾਰ ਸਿੰਘ ਸ਼ਾਹਪੁਰ,ਹਰਵੀਰ ਸੁਨਾਮ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਆਮ ਆਦਮੀਆਂ ਦੇ ਮੁੱਖ ਮੰਤਰੀ ਵਲੋਂ ਸਾਂਝੇ ਫਰੰਟ ਨੂੰ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਰੱਦ ਕੀਤਾ ਜਾ ਰਿਹਾ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਇਹ ਸਰਕਾਰ ਮੁਲਾਜ਼ਮ ਮੰਗਾਂ ਨੂੰ ਹੱਲ ਕਰਨ ਦੇ ਰੋਂਅ ਵਿੱਚ ਨਹੀ ਹੈ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੈਲੀ ਮੌਕੇ ਬੁਲਾਰਿਆ ਵਲੋਂ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕੀਤਾ ਜਾਵੇ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਸੋਧ ਕੇ ਮੁੜ ਲਾਗੂ ਕੀਤੀ ਜਾਵੇ, ਅਡੀਸ਼ਨਲ ਕੁਅੰਨਟਮ ਪੈਨਸ਼ਨ ਨੂੰ ਬੇਸਿਕ ਪੈਨਸ਼ਨ ਦਾ ਹਿੱਸਾ ਮੰਨ ਕੇ ਟਰੈਵਲ ਕੰਨਸੈਸ਼ਨ ਦੀ ਅਦਾਇਗੀ 1-1-2016 ਤੋਂ ਬਣਦੇ ਬਕਾਏ ਸਹਿਤ ਕੀਤੀ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਲਗਾਇਆ 200 ਰੁਪਏ ਮਹੀਨਾ ਵਿਕਾਸ ਟੈਕਸ ਕੱਟਣਾ ਬੰਦ ਕੀਤਾ ਜਾਵੇ, ਪੈਨਸ਼ਨ ਦਹੁਰਾਈ ਦੇ ਅਧਿਕਾਰ ਪੈਨਸ਼ਨ ਸੈਕਸ਼ਨਿੰਗ ਅਥਾਰਟੀ ਨੂੰ ਦਿੱਤੇ ਜਾਣ, ਪੀ.ਐਫ.ਆਰ.ਡੀ.ਏ. ਐਕਟ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੂਰੇ ਗ੍ਰੇਡ ਅਤੇ ਭੱਤਿਆਂ ਸਹਿਤ ਰੈਗੂਲਰ ਕੀਤਾ ਜਾਵੇ, ਜਨਤਕ ਅਦਾਰਿਆਂ ਦਾ ਨਿੱਜੀਕਰਣ ਅਤੇ ਸਰਕਾਰੀ ਵਿਭਾਗਾਂ ਦੀ ਆਕਾਰ-ਘਟਾਈ ਬੰਦ ਕੀਤੀ ਜਾਵੇ, ਸਾਰੇ ਰਾਜਾਂ ਅੰਦਰ ਤਨਖਾਹ ਕਮਿਸ਼ਨਾਂ ਦਾ ਗਠਨ ਕੀਤਾ ਜਾਵੇ, ਠੇਕਾ ਮੁਲਾਜ਼ਮਾਂ ਸਮੇਤ ਪੈਨਸ਼ਨਰਾਂ ਤੇ ਮੁਲਾਜ਼ਮਾਂ ਲਈ ਕੈਸ਼ਲੈਸ ਹੈਲਥ ਸਕੀਮ ਚਾਲੂ ਕੀਤੀ ਜਾਵੇ, ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ, ਸੰਵਿਧਾਨ ਦੀਆਂ ਧਾਰਾਵਾਂ 310, 311 (2) ਏ. ਅਤੇ ਸੀ. ਰੱਦ ਕੀਤੀਆਂ ਜਾਣ, ਧਰਮ ਨਿਰਪੱਖਤਾ ਦੀ ਰਾਖੀ ਕੀਤੀ ਜਾਵੇ, ਕੇਂਦਰ ਰਾਜ ਵਿੱਤੀ ਸਬੰਧਾਂ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇ, ਪੰਜਾਬ ਦੇ ਮੁਲਾਜ਼ਮਾਂ ਦੇ ਪੇਂਡੂ ਭੱਤੇ ਸਹਿਤ ਸਮੁੱਚੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਵੇ, ਏ.ਸੀ.ਪੀ. ਸਕੀਮ ਲਾਗੂ ਕੀਤੀ ਜਾਵੇ, ਪੰਜਾਬ ਦੇ ਮੁਲਾਜ਼ਮਾਂ ਦਾ ਪਰਖ ਅਧੀਨ ਸਮਾਂ ਇੱਕ ਸਾਲ ਦਾ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਅਤੇ ਭੱਤੇ ਦਿੱਤੇ ਜਾਣ, ਪੰਜਾਬ ਦੇ ਮੁਲਾਜ਼ਮਾਂ ਤੇ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ। ਰੈਲੀ ਉਪਰੰਤ ਏ.ਡੀ.ਸੀ. ਰਾਹੁਲ ਚਾਂਬਾ ਨੂੰ ਮੰਗ ਪੱਤਰ ਵੀ ਸੌਂਪੇ ਗਏ। ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਰਾਜਿੰਦਰ ਧਾਲੀਵਾਲ ਹਰਕੀਰਤ ਸਿੰਘ ਹਰਮੇਸ਼ ਰਾਮ ਅਮਰਜੀਤ ਸਿੰਘ ,ਸਤਨਾਮ ਸਿੰਘ ,ਜਸਪਾਲ ,ਹਰਭਜਨ ਲਾਡੀ ,ਭਜਨ ਸਿੰਘ, ਨਰਿੰਦਰ ਸਿੰਘ, ਹਰਮੇਸ਼ ਸਿੰਘ , ਭੁਪਿੰਦਰ ਸਾਧੋਹੇੜੀ, ਲਖਵਿੰਦਰ ਪਟਿਆਲਾ ਮੰਗਲ ਸਿੰਘ, ਰਾਜ ਕੁਮਾਰ, ਪ੍ਰਗਟ ਸਿੰਘ ,ਕਾਲਾ ਸਿੰਘ, ਤਜਿੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
Comments
Post a Comment