ਆਪ ਵਿਧਾਇਕ ਬਲਕਾਰ ਸਿੱਧੂ ਵੱਲੋਂ ਰਾਮਗੜੀਆਂ ਭਾਈਚਾਰੇ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਐਸੀ ਬੀਸੀ ਮੋਰਚੇ ਨੇ ਕੀਤੀ ਨਿਖੇਧੀ
ਆਪ ਵਿਧਾਇਕ ਬਲਕਾਰ ਸਿੱਧੂ ਵੱਲੋਂ ਰਾਮਗੜੀਆਂ ਭਾਈਚਾਰੇ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਐਸੀ ਬੀਸੀ ਮੋਰਚੇ ਨੇ ਕੀਤੀ ਨਿਖੇਧੀ
ਪੰਜਾਬ ਦੀਆਂ ਧੀਆਂ ਭੈਣਾਂ ਨੂੰ ਮੋਮਬੱਤੀਆਂ ਦੱਸਣ ਵਾਲੇ ਕਲਾਕਾਰ ਤੇ ਵਿਧਾਇਕ ਸਿੱਧੂ ਨੂੰ ਬਲਵਿੰਦਰ ਕੁੰਭੜਾ ਨੇ ਲਿਆ ਲੰਬੇ ਹੱਥੀ
ਐਸ.ਏ.ਐਸ.ਨਗਰ 2 ਮਾਰਚ ( ਰਣਜੀਤ ਧਾਲੀਵਾਲ ) : ਆਪ ਪਾਰਟੀ ਦੇ ਵਿਧਾਇਕ ਅਕਸਰ ਕਿਸੇ ਨਾ ਕਿਸੇ ਵਿਰੁੱਧ ਭੱਦੀ ਸ਼ਬਦਾਵਲੀ ਬੋਲਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਨੇ ਵੀ ਰਾਮਗੜੀਆ ਭਾਈਚਾਰੇ ਬਾਰੇ ਬੋਲ ਕਬੋਲ ਬੋਲੇ ਸਨ। ਉਸੇ ਤਰਜ ਤੇ ਆਪ ਦੇ ਵਿਧਾਇਕ ਬਲਕਾਰ ਸਿੱਧੂ ਨੇ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਬਾਰੇ, ਰਾਮਗੜੀਆ ਬਰਾਦਰੀ ਬਾਰੇ ਅਤੇ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਬੋਲੀ ਗਈ ਮਾੜੀ ਸ਼ਬਦਾਵਲੀ ਕਰਕੇ ਸਮੂਹ ਪੰਜਾਬ ਵਾਸੀ ਉਸ ਦੀ ਨਿਖੇਧੀ ਕਰ ਰਹੇ ਹਨ। ਇਸ ਮਾਮਲੇ ਬਾਰੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਜੋ ਵਿਧਾਇਕ ਕਿਸੇ ਭਾਈਚਾਰੇ ਦੀ ਕਦਰ ਨਹੀਂ ਕਰ ਸਕਦੇ, ਖੁਦ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਦੇ ਮੌਜੂਦਾ ਸਪੀਕਰ ਸ. ਸਿੰਧਵਾਂ ਬਾਰੇ ਬੋਲ ਕਬੋਲ ਬੋਲ ਰਹੇ ਹਨ। ਜਿਸ ਦੀ ਆਡੀਓ ਬਹੁਤ ਵਾਇਰਲ ਹੋ ਚੁੱਕੀ ਹੈ। ਅਜਿਹੇ ਵਿਧਾਇਕ ਨੂੰ ਪੰਜਾਬ ਸਰਕਾਰ ਵੱਲੋਂ ਬਰਖਾਸਤ ਕਰਕੇ ਘਰ ਬਿਠਾਉਣਾ ਚਾਹੀਦਾ ਹੈ, ਤਾਂ ਜੋ ਬਾਕੀ ਵਿਧਾਇਕ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਣ। ਸਾਡਾ ਮੋਰਚਾ ਬਲਕਾਰ ਸਿੱਧੂ ਵੱਲੋਂ ਪੰਜਾਬ ਦੀਆਂ ਬੇਟੀਆਂ ਤੇ ਰਾਮਗੜੀਆ ਭਾਈਚਾਰੇ ਅਤੇ ਸਪੀਕਰ ਸਾਹਿਬ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿਖੇਧੀ ਕਰਦਾ ਹੈ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਜੇਕਰ ਸਰਕਾਰ ਨੇ ਇਸ ਹੰਕਾਰੀ ਵਿਧਾਇਕ ਨੂੰ ਬਰਖਾਸਤ ਕਰਕੇ ਇਸ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਮੋਰਚਾ ਆਗੂ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸੰਘਰਸ਼ ਵਿਡਣਗੇ। ਇਸ ਮੌਕੇ ਵਲੈਤੀ ਰਾਮ ਮਾਸਟਰ ਪੁਸ਼ਪਿੰਦਰ ਕੁਮਾਰ ਸੁਖਜੀਤ ਸਿੰਘ ਗੌਰਵ ਚੁਘ ਆਦਿ ਹਾਜ਼ਰ ਹੋਏ।
Comments
Post a Comment