ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਸਬੰਧੀ ਪਲੇਠੀ ਕਾਨਫਰੰਸ ਐਸ.ਏ.ਐਸ.ਨਗਰ (ਮੋਹਾਲੀ) ਵਿੱਚ ਕੀਤੀ ਗਈ
ਐਸ.ਏ.ਐਸ.ਨਗਰ 28 ਜੂਨ ( ਰਣਜੀਤ ਧਾਲੀਵਾਲ ) : ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਸਬੰਧੀ ਪਲੇਠੀ ਕਾਨਫਰੰਸ ਐਸ.ਏ.ਐਸ.ਨਗਰ (ਮੋਹਾਲੀ) ਦੇ ਫੇਸ 10 ਦੇ ਵਿੱਚ ਕੀਤੀ ਗਈ। ਇਸ ਕਾਨਫਰੰਸ ਦੇ ਵਿੱਚ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਮਹਾਨ ਸ਼ਖਸੀਅਤਾਂ ਨੇ ਭਾਰੀ ਗਿਣਤੀ ਦੇ ਵਿੱਚ ਭਾਗ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ ਇਸ ਪ੍ਰੋਗਰੈਸਿਵ ਫਰੰਟ ਪੰਜਾਬ ਨਾਂ ਦੀ ਸੰਸਥਾ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਨਵੀਂ ਜਥੇਬੰਦੀ ਦੇ ਉਦੇਸ਼ਾਂ ਅਤੇ ਕਾਰਜ ਸੈਲੀ ਦੇ ਵਿੱਚ ਕਾਰਜਸ਼ੇਲੀ ਸਬੰਧੀ ਡਿਟੇਲ ਦੇ ਵਿੱਚ ਚਾਨਣਾ ਪਾਇਆ ਇਸ ਮੌਕੇ ਬੋਲਦਿਆਂ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਫਰੰਟ ਸਮਾਜ ਦੇ ਵਿੱਚ ਹਰ ਵਰਗ ਦੇ ਪੀੜਤ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੇਗਾ ਅਤੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਲਾਮਬੰਦੀ ਕਰੇਗਾ। ਧਾਲੀਵਾਲ ਨੇ ਪੰਜਾਬ ਦੇ ਵਿੱਚ ਨਸਿਆਂ ਅਤੇ ਭਰਿਸ਼ਟਾਚਾਰ ਵਿੱਚ ਲਿਪਤ ਵਿਅਕਤੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਬਾਰੇ ਵਿਸਥਾਰ ਦੇ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਦੇ ਵਿੱਚ ਰਾਜਨੀਤੀ ਵਾਨਾਂ ਅਤੇ ਬਿਊਰੋਕਰੇਟ ਅਫਸਰਾਂ ਦਾ ਗੱਠਜੋੜ ਹੈ ਜੋ ਕਿ ਆਪਸ ਦੇ ਵਿੱਚ ਮਿਲ ਕੇ ਲੋਕਾਂ ਦੀ ਲੁੱਟ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਭਰਤੀ ਮੁਹਿੰਮ ਚਲਾਵੇਗਾ ਅਤੇ ਸਾਰੇ ਪੰਜਾਬ ਦੇ ਵਿੱਚ ਫਰੰਟ ਦੀਆਂ ਇਕਾਈਆਂ ਦਾ ਗਠਨ ਵੀ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਜੋ ਸਬੰਧਤ ਦਰਪੇਸ਼ ਸਮੱਸਿਆਵਾਂ ਦਾ ਨਾਲ ਜੂਝਣਾ ਪੈ ਰਿਹਾ ਹੈ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਲੋਕਾਂ ਨੂੰ ਲਾਮ ਬੰਦ ਕਰਕੇ ਮੁਹਿੰਮ ਵਿੱਢੀ ਜਾਵੇਗੀ।
ਫਰੰਟ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦਾ ਜਥੇਬੰਦੀਆਂ ਦੇ ਵਿੱਚ ਕੰਮ ਕਰਨ ਦਾ ਲੰਮਾ ਚੌੜਾ ਤਜਰਬਾ ਹੈ ਉਹ ਇਸ ਤਜਰਬੇ ਦੇ ਅਨੁਸਾਰ ਫਰੰਟ ਦੇ ਵਿੱਚ ਸ਼ਾਮਿਲ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਵੱਖ-ਵੱਖ ਵਰਗਾਂ ਦੀਆਂ ਸੰਬੰਧਿਤ ਸਮੱਸਿਆਵਾਂ ਦਾ ਸਾਂਝਾ ਪਲੇਟਫਾਰਮ ਤਿਆਰ ਕਰਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨਗੇ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਮੈਨੀਫੈਸਟੋ ਬਾਰੇ ਜਾ ਕੇ ਲੋਕਾਂ ਨੂੰ ਜਾਗਰੂਕਤ ਕਰਨਗੇ ਅਤੇ ਸੰਘਰਸ਼ ਲਈ ਤਿਆਰ ਕਰਨਗੇ। ਉਕਤ ਸਮਾਗਮ ਦੇ ਵਿੱਚ ਸਟੇਜ ਸਕੱਤਰ ਦੀ ਜਿੰਮੇਵਾਰੀ ਫ਼ਰੰਟ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਮਨੌਲੀ ਸੂਰਤ ਇੰਸਪੈਕਟਰ ਰਿਟਾਇਰਡ ਨੇ ਨਭਾਈ ਉਹਨਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਵੱਖ ਵੱਖ ਵਿਭਾਗਾਂ ਵਿੱਚੋਂ ਰਿਟਾਇਰਡ ਸੇਵਾ ਮੁਕਤ ਅਧਿਕਾਰੀ ਅਤੇ ਕਰਮਚਾਰੀ ਵੀ ਆਏ ਹੋਏ ਸਨ ਅਤੇ ਉਹਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਿਰਕਤ ਕੀਤੀ। ਇਸ ਸਮਾਗਮ ਦੇ ਵਿੱਚ ਫਰੰਟ ਵੱਲੋਂ ਇੱਕ 25 ਮੰਗਾਂ ਨਾਲ ਸੰਬੰਧਿਤ ਮੰਗ ਚਾਰਟਰ ਵੀ ਵੀ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਕਿ ਐਸ.ਏ.ਐਸ.ਨਗਰ (ਮੋਹਾਲੀ) ਇਲਾਕੇ ਅਤੇ ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ ਗਿਆ ਜਿਨਾਂ ਨੂੰ ਲੈ ਕੇ ਫਰੰਟ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਸਾਹਮਣੇ ਮੰਗ ਚਾਰਟਰ ਪੇਸ਼ ਕਰੇਗਾ ਅਤੇ ਉਹਨਾਂ ਨੂੰ ਹੱਲ ਕਰਾਉਣ ਲਈ ਉਪਰਾਲਾ ਕਰੇਗਾ। ਇਸ ਮੌਕੇ ਬੋਲਦੇਆਂ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅਤੇ ਇਸ ਵਿੱਚ ਸ਼ਾਮਿਲ ਭ੍ਰਿਸ਼ਟ ਰਾਜਨੀਤੀਵਾਨਾ ਅਤੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਮਾਨਯੋਗ ਹਾਈਕੋਰਟ ਦੇ ਅਧੀਨ ਇੱਕ ਆਜ਼ਾਦ ਕਮਿਸ਼ਨ ਬਣਾਇਆ ਜਾਵੇ ਅਤੇ ਸੰਬੰਧਿਤ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਅੱਗੇ ਕਿਹਾ ਕਿ ਭਰਿਸ਼ਟਾਚਾਰ ਦਾ ਮੁੱਢ ਸੂਬੇ ਵਿੱਚ ਚੋਣਾਂ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਕੁਝ ਰਾਜਨੀਤਿਕ ਪਾਰਟੀਆਂ ਅਤੇ ਇਹਨਾਂ ਦੇ ਨੇਤਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਸ਼ਰਾਬ, ਹੋਰ ਨਸ਼ੇ ਅਤੇ ਕਈ ਕਿਸਮ ਦੀਆਂ ਚੀਜ਼ਾਂ ਅਤੇ ਪੈਸੇ ਵੰਡ ਕੇ ਇਲੈਕਸ਼ਨ ਲੜਦੇ ਹਨ ਅਤੇ ਚੋਣਾਂ ਤੇ ਖਰਚਿਆ ਪੈਸਾ ਰਿਸ਼ਵਤ ਰਾਹੀਂ ਕਈ ਗੁਣਾ ਵਧਾ ਕੇ ਇਕੱਠਾ ਕਰਦੇ ਹਨ। ਉਹਨਾਂ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਜੇਕਰ ਉਹ ਇਸ ਬਿਮਾਰੀ ਨੂੰ ਖਤਮ ਕਰਨ ਲਈ ਸੁਹਿਰਦ ਹਨ ਤਾਂ ਹੁਣ ਤੋਂ ਵੀ ਪ੍ਰੈਸ ਅਤੇ ਮੀਡੀਆ ਵਿੱਚ ਆ ਕੇ ਇਹ ਕਸਮ ਖਾਣੀ ਚਾਹੀਦੀ ਹੈ ਕਿ ਉਹ ਕਿਸੇ ਕਿਸਮ ਦੇ ਭਰਿਸ਼ਟਾਚਾਰ ਵਿੱਚ ਸ਼ਾਮਿਲ ਨਹੀਂ ਹੋਣਗੇ ਤੇ ਚੋਣਾਂ ਵੇਲੇ ਕਿਸੇ ਕਿਸਮ ਦਾ ਨਸ਼ਾ ਜਾਂ ਪੈਸਾ ਨਹੀਂ ਵੰਡਣਗੇ। ਇਸ ਮੌਕੇ ਬੋਲਦਿਆਂ ਹਰਿਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਸਰਕਾਰ ਵੱਲੋਂ ਐਲਾਨੀਆਂ ਗੈਰ ਕਾਨੂੰਨੀ ਕਲੋਨੀਆਂ ਦੀਆਂ ਰਜਿਸਟਰੀਆਂ ਬੰਦ ਕਾਰਨ ਅਤੇ ਐਨਓਸੀ ਦੀ ਸ਼ਰਤ ਲਗਾਉਣ ਦਾ ਮਾਮਲਾ ਸੂਬੇ ਦੇ ਦੋ ਕਰੋੜ ਤੋਂ ਵੀ ਜਿਆਦਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਤੋਂ ਇਹਨਾਂ ਸਾਰਿਆਂ ਨੂੰ ਰੈਗੂਲਰ ਕਰਕੇ ਐਨਓਸੀ ਦੀ ਸ਼ਰਤ ਤੁਰੰਤ ਖਤਮ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਕਨਾਲ ਤੋਂ ਘੱਟ ਜਮੀਨ ਅਤੇ ਪਿੰਡਾਂ ਦੀ ਲਾਲਕੀਰ ਅੰਦਰ ਜੋ ਰਜਿਸਟਰੀਆਂ ਬੰਦ ਕੀਤੀਆਂ ਗਈਆਂ ਹਨ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ। ਸਰਕਾਰ ਦੀ ਇਸ ਲੋਕ ਵਿਰੋਧੀ ਨੀਤੀ ਕਾਰਨ ਸੂਬੇ ਦੇ ਲੱਖਾਂ ਮਜ਼ਦੂਰ ਮਿਸਤਰੀ ਛੋਟੇ ਵਪਾਰੀ ਛੋਟੇ ਪ੍ਰੋਪਰਟੀ ਡੀਲਰ ਛੋਟੇ ਬਿਲਡਰ ਅਤੇ ਛੋਟੇ ਟਰਾਂਸਪੋਰਟ ਆਦਿ ਜਿਨਾਂ ਦੀ ਗਿਣਤੀ ਲੱਖਾਂ ਵਿੱਚ ਹੈ ਬੇਰੁਜ਼ਗਾਰ ਹੋ ਗਏ ਹਨ ਅਤੇ ਸਰਕਾਰ ਦੇ ਖਜ਼ਾਨੇ ਨੂੰ ਵੀ ਹਰ ਰੋਜ਼ ਕਰੋੜਾਂ ਦਾ ਘਾਟਾ ਪੈ ਰਿਹਾ ਹੈ। ਇਸ ਮੌਕੇ ਬੋਲਦਿਆਂ ਫਰੰਟ ਦੇ ਜਨਰਲ ਸਕੱਤਰ ਰਿਟਾਇਰਡ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਸੂਰਤ ਨੇ ਕਿਹਾ ਕਿ ਪੰਜਾਬ ਵਿੱਚ ਪੁਲਿਸ ਨੂੰ ਰਾਜਨੀਤਿਕਾਂ ਦੇ ਚੁੰਗਲ ਵਿੱਚੋਂ ਮੁਕਤ ਕੀਤਾ ਜਾਵੇ ਅਤੇ ਪੁਲਿਸ ਦੀਆਂ ਤਰੱਕੀਆਂ ਅਤੇ ਬਦਲੀਆਂ ਲਈ ਇੱਕ ਆਜ਼ਾਦ ਏਜੰਸੀ ਦਾ ਗਠਨ ਕੀਤਾ ਜਾਵੇ ਅਤੇ ਇਸ ਫੋਰਸ ਦਾ ਸਿਆਸੀਕਰਨ ਬੰਦ ਕੀਤਾ ਜਾਵੇ ਉਹਨਾਂ ਕਿਹਾ ਕਿ ਵਿਜੀਲੈਂਸ ਕਮਿਸ਼ਨ ਨੂੰ ਤੁਰੰਤ ਸੁਰਜੀਤ ਕੀਤਾ ਜਾਵੇ। ਇਸ ਕਾਨਫਰੰਸ ਦੇ ਵਿੱਚ ਆਲੇ ਦੁਆਲੇ ਤੋਂ ਆਈ ਭਾਰੀ ਗਿਣਤੀ ਦੇ ਵਿੱਚ ਜਨਤਾ ਨੇ ਸ਼ਿਰਕਤ ਕੀਤੀ ਉਕਤ ਤੋਂ ਇਲਾਵਾ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਨਛੱਤਰ ਸਿੰਘ ਬੈਦਵਾਨ, ਗਿਆਨ ਸਿੰਘ ਧੜਾਕ (ਸਾਰੇ ਕਿਸਾਨ ਆਗੂ) ਗੀਤਕਾਰ ਭੱਟੀ ਭੜੀ ਵਾਲਾ, ਡਾਕਟਰ ਜਸਪਾਲ ਸਿੰਘ ਲਖਨੌਰ, ਰਵਿੰਦਰ ਸਿੰਘ ਉੱਪ ਪ੍ਰਧਾਨ ਸਹਿਜਧਾਰੀ ਸਿੱਖ ਪਾਰਟੀ, ਉੱਗੇ ਨਾਟਕ-ਕਾਰ ਸੰਜੀਵਨ, ਅਵਤਾਰ ਸਿੰਘ ਗਿੱਲ ਐਕਸ ਪ੍ਰਿਸੀਪਲ, ਓਮ ਪ੍ਰਕਾਸ਼ ਪ੍ਰਧਾਨ ਬਿਲਡਰ ਐਸੋਸੀਏਸ਼ਨ, ਜਸਪਾਲ ਸਿੰਘ ਸੋਹਾਣਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰੋਗਰੈਸਿਵ ਫਰੰਟ ਪੰਜਾਬ ਦੀ ਤਨੋ ਮਨੋ ਮਦਦ ਕਰਨ ਦਾ ਵਿਸ਼ਵਾਸ ਦਵਾਇਆ। ਜ਼ਿਕਰਯੋਗ ਹੈਂ ਕਿ ਆਮ ਆਦਮੀ ਘਰ ਬਚਾਓ ਮੋਰਚਾ ਨਾਮ ਦੀ ਜੱਥੇਬੰਦੀ ਫ਼ਰੰਟ ਨਾਲ ਸੰਬੰਧਤ ਆਗੂਆਂ ਦੀ ਅਗਵਾਈ ਹੇਠ ਪਹਿਲਾ ਕੰਮ ਕਰ ਰਹੀ ਸੀ ਜਿਸ ਨੂੰ ਕਿ ਅੱਜ ਭੰਗ ਕਰਕੇ ਪ੍ਰੋਗਰੈਸਿਵਸ ਫਰੰਟ ਪੰਜਾਬ ਨਾਮ ਦੀ ਨਵੀਂ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ ਇਸ ਮੌਕੇ ਫਰੰਟ ਦੀ 15 ਮੈਂਬਰੀ ਕਾਰਜ ਕਰਨੀ ਟੀਮ ਦੀ ਲਿਸਟ ਵੀ ਪੇਸ਼ ਕੀਤੀ ਗਈ ਜਿਸ ਵਿੱਚ ਮੀਤ ਪ੍ਰਧਾਨ ਨਰਿੰਦਰ ਸਿੰਘ ਜੌਲੀ, ਰਾਣਾ ਸੋਹਣ ਸਿੰਘ ਮਛਲੀ ਕਲਾਂ, ਪਰਮਜੀਤ ਸਿੰਘ ਸਵਾੜਾ, ਲੀਗਲ ਐਡਵਾਈਜ਼ਰ ਐਡਵੋਕੇਟ ਅਮਰਜੀਤ ਸਿੰਘ ਲੌਂਗੀਆ, ਐਡਵਾਈਜ਼ਰ ਰਜਨੀਸ਼ ਖੰਨਾ ਖਰੜ, ਜੁਆਇੰਟ ਸੈਕਟਰੀ ਬਲਵਿੰਦਰ ਕੌਰ ਸਿੰਘ ਪੁਰਾ, ਜੁਆਇੰਟ ਸੈਕਟਰੀ ਡਾਕਟਰ ਕਰਨੈਲ ਸਿੰਘ ਮਾਵੀ, ਸੋਸ਼ਲ ਮੀਡੀਆ ਇੰਚਾਰਜ ਸੋਨੂ ਆਜ਼ਾਦ ਨਡਿਆਲੀ, ਕੈਸ਼ੀਅਰ ਐਡਵੋਕੇਟ ਰੋਹਿਤ ਬਨੂੜ, ਕਾਰਜਕਾਰਨੀ ਮੈਂਬਰ ਪਰਮਜੀਤ ਸਿੰਘ ਮਲਕਪੁਰ, ਸਿਕੰਦਰ ਸਿੰਘ ਬਨੂੜ, ਕਮਲ ਹੁਸੈਨ ਅੱਲਾ ਪੁਰ ਦਾ ਨਾਮ ਸ਼ਾਮਿਲ ਸੀ ਅਖੀਰ ਵਿੱਚ ਫਰੰਟ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਅੱਜ ਦੀ ਫਰੰਟ ਦੀ ਪਹਿਲੀ ਕਾਨਫਰੰਸ ਵਿੱਚ ਪਹੁੰਚੇ ਹਾਜ਼ਰੀਨ ਮੈਂਬਰਾਂ ਦਾ ਧੰਨਵਾਦ ਕੀਤਾ।
Comments
Post a Comment