ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 25 ਨੂੰ ਚੰਡੀਗੜ੍ਹ ’ਚ ਕਰਨਗੀਆਂ ਰੋਸ ਪ੍ਰਦਰਸ਼ਨ
ਐਸ.ਏ.ਐਸ.ਨਗਰ 22 ਜੁਲਾਈ ( ਰਣਜੀਤ ਧਾਲੀਵਾਲ ) : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ 25 ਜੁਲਾਈ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਆਂਗਨਵਾੜੀ ਮੁਲਾਜ਼ਮ ਐਸ.ਏ.ਐਸ.ਨਗਰ (ਮੋਹਾਲੀ) ਜ਼ਿਲ੍ਹੇ ਦੀ ਇਕਾਈ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਟੇਟ ਦੇ ਪ੍ਰਧਾਨ ਹਰਜੀਤ ਕੌਰ ਪੰਜੋਲਾ ਪਹੁੰਚੇ। ਉਹਨਾਂ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਅਸੀਂ ਵਾਰ ਵਾਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਜੀ ਨਾਲ ਮੀਟਿੰਗਾਂ ਕਰ ਚੁੱਕੇ ਹਨ ਪਰ ਭਰੋਸਾ ਦੇਣ ਦੇ ਬਾਵਜੂਤ ਉਹਨਾਂ ਵੱਲੋਂ ਸਾਡੀਆਂ ਮੰਗਾਂ ਤੇ ਬਿਲਕੁਲ ਗੋਰ ਨਹੀਂ ਕੀਤਾ ਜਾ ਰਿਹਾ ਉਲਟਾ ਆਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਐਫਆਆਰਐਸ ਕਰਨ ਲਈ ਧਮਕੀਆਂ ਪੱਤਰ ਕੱਢੇ ਜਾ ਰਹੇ ਹਨ, ਜਿਸ ਨਾਲ ਵਰਕਰਾਂ ਤੇ ਹੈਲਪਰਾਂ ਵਿੱਚ ਬਹੁਤ ਹੀ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਪੋਸ਼ਨ ਡਰੈਕਰ ਐਪ ਚਲਾਉਣ ਲਈ ਆਂਗਣਵਾੜੀ ਸਰਕਾਰ ਵੱਲੋਂ ਰਿਚਾਰਜ ਭੱਤਾ ਵਰਕਰਾਂ ਨੂੰ ਮੋਬਾਇਲ ਫੋਨ ਖਰੀਦਣ ਲਈ ਪੈਸਾ ਆਇਆ ਹੋਇਆ ਹੈ ਹੁਣ ਤੱਕ ਸਰਕਾਰ ਵੱਲੋਂ ਫੋਨ ਨਹੀਂ ਖਰੀਦੇ ਗਏ ਤੇ ਨਾ ਹੀ ਫੋਨ ਚਲਾਉਣ ਲਈ ਪੂਰਾ ਰੀਚਾਰਜ ਭੱਤਾ ਦਿੱਤਾ ਜਾਂਦਾ ਹੈ। ਇਸ ਲਈ ਇਹਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕੀ 25 ਜੁਲਾਈ ਨੂੰ ਚੰਡੀਗੜ੍ਹ 34 ਸੈਕਟਰ ਵਿੱਚ ਬਹੁਤ ਵੱਡੀ ਰੈਲੀ ਕਰਕੇ ਮੰਗ ਪੱਤਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਦੀ ਇਸ ਮੀਟਿੰਗ ਵਿੱਚ ਗੁਰਦੀਪ ਕੌਰ ਜੈਂਟ ਸਕੱਤਰ ਪੰਜਾਬ ਭਿੰਦਰ ਕੌਰ ਜਿਲਾ ਕੈਸ਼ੀਅਰ ਗੁਰਨਾਮ ਕੌਰ ਗੁਰਮਿੰਦਰ ਕੌਰ ਪ੍ਰਧਾਨ ਖਰੜ ਪੁਸ਼ਪਾ ਰਾਣੀ ਡੇਰਾ ਬੱਸੀ, ਲਾਜਵੰਤੀ ਕਮਲਜੀਤ ਕੌਰ, ਰੀਨਾ ਰਾਣੀ, ਦਵਿੰਦਰ ਕੌਰ, ਨੀਨਾ ਰਾਣੀ, ਗੁਰਮੀਤ ਕੌਰ, ਸਰਬਜੀਤ ਕੌਰ ਆਦਿ ਸ਼ਾਮਲ ਸਨ।
Comments
Post a Comment