30 ਜੁਲਾਈ ਨੂੰ ਲੈਂਡ ਪੁਲਿੰਗ ਪੋਲਿਸੀ ਲਾਗੂ ਕਰਨ ਵਾਲੇ ਪਿੰਡਾਂ ਵਿੱਚ ਝੰਡੇ ਮਾਰਚ ਦੇ ਟਰੈਕਟਰ ਮਾਰਚ ਕੀਤੇ ਜਾਣਗੇ
ਚੰਡੀਗੜ੍ਹ 6 ਜੁਲਾਈ ( ਰਣਜੀਤ ਧਾਲੀਵਾਲ ) : ਅੱਜ ਚੰਡੀਗੜ੍ਹ ਵਿੱਚ ਕਿਸਾਨ ਭਵਨ ਵਿੱਚ ਪੰਜਾਬ ਐਸਕੇਐਮ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਹਰਿੰਦਰ ਸਿੰਘ ਲੱਖੋਵਾਲ. ਬੂਟਾ ਸਿੰਘ ਬੁਰਜ ਗਿੱਲ ,ਜੰਗਵੀਰ ਸਿੰਘ ਚੌਹਾਨ ਨੇ ਕੀਤੀ ਜਿਸ ਵਿੱਚ ਅਹਿਮ ਮੁੱਦਿਆਂ ਤੇ ਵਿਚਾਰਾਂ ਹੋਈਆਂ ਉਸ ਵਿੱਚ ਜਮੀਨ ਪਾਣੀ ਤੇ ਪੰਜਾਬ ਬਚਾਉਣ ਦੇ ਨਾਰੇ ਹੇਠ 24 ਅਗਸਤ ਨੂੰ ਮੁੱਲਾਂਪੁਰ ਮੰਡੀ ਲੁਧਿਆਣਾ ਵਿਖੇ ਵੱਡੀ ਕਿਸਾਨ ਰੈਲੀ ਕੀਤੀ ਜਾਵੇਗੀ।18 ਜੁਲਾਈ ਨੂੰ ਚੰਡੀਗੜ੍ਹ ਵਿੱਚ ਸਰਬ ਪਾਰਟੀ ਪੋਲੀਟੀਕਲ ਪਾਰਟੀਆ ਨਾਲ ਮੀਟਿੰਗ ਬੁਲਾਈ ਜਾਵੇਗੀ, 30 ਜੁਲਾਈ ਨੂੰ ਲੈਂਡ ਪੁਲਿੰਗ ਪੋਲਿਸੀ ਲਾਗੂ ਕਰਨ ਵਾਲੇ ਪਿੰਡਾਂ ਵਿੱਚ ਝੰਡੇ ਮਾਰਚ ਦੇ ਟਰੈਕਟਰ ਮਾਰਚ ਕੀਤੇ ਜਾਣਗੇ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਧੱਕੇ ਨਾਲ ਸਾਡਾ ਲੈਂਡ ਪੂਲਿੰਗ ਦੇ ਥੱਲੇ ਜਮੀਨਾਂ ਐਕਵਾਇਰ ਕਰਨ ਜਾ ਰਹੀ ਹੈ ਉਹਦਾ ਨੋਟੀਫਿਕੇਸ਼ਨ ਹੋ ਗਿਆ ਉਸ ਨੂੰ ਮੀਟਿੰਗ ਦੇ ਵਿੱਚ ਸਰਬ ਸੰਮਤੀ ਦੇ ਨਾਲ ਵਿਚਾਰਿਆ ਗਿਆ ਕਿ ਨੋਟੀਫਿਕੇਸ਼ਨ ਫੋਰਨ ਰੱਦ ਕੀਤਾ ਜਾਵੇ। ਇਹਦੇ ਨਾਲ ਕਿਉਂਕਿ ਪੰਜਾਬ ਦੇ ਕਿਸਾਨ ਤੇ ਆਮ ਲੋਕ ਉੱਜੜ ਜਾਣਗੇ ਕਿਉਂਕਿ ਜਿਹੜੀ ਇਹ ਲੈਂਡ ਪੋਲਿੰਗ ਹੈ ਉਹਦੇ ਮੁਤਾਬਕ ਜਿਹੜੀਆਂ ਇਹ ਜਮੀਨਾਂ ਐਕਵਾਇਰ ਕਰਨੀਆਂ ਨੇ ਉਹਨਾਂ ਦੀ ਜਗ੍ਹਾ ਕਿਸਾਨ ਨੂੰ ਕੁਝ ਜਮੀਨ ਮਿਲੇਗੀ ਪਰ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਪੰਜਾਬ ਸਰਕਾਰ ਕੋਲ ਜਿਹੜੀਆਂ ਅੱਗੇ ਲੈਂਡ ਪੂਲਿੰਗ ਥੱਲੇ ਜਮੀਨਾਂ ਨੇ ਉਹ 20ਸਾਲ ਹੋ ਗਏ ਨੇ ਉਹ ਅਜੇ ਤੱਕ ਡਿਵੈਲਪ ਨਹੀਂ ਹੋਈਆ, ਦੂਸਰਾ ਜਿਹੜਾ ਪਾਣੀਆਂ ਦਾ ਮੁੱਦਾ ਪਾਣੀਆਂ ਦੀ ਲੜਾਈ ਜਿਹੜੀ ਐਸਕੇਐਮ ਲੜ ਰਿਹਾ ਉਹਦੇ ਤਹਿਤ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਫੌਰੀ ਤੌਰ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਨੋਟੀਫਿਕੇਸ਼ਨ ਰਾਹੀਂ 78-79-80 ਧਾਰਾ ਰੱਦ ਕਰੇ ਤੇ ਜਿਹੜਾ ਰਾਜਸਥਾਨ ਜਾਂ ਹੋਰ ਸਟੇਟਾਂ ਨੂੰ ਪਾਣੀ ਜਾਂਦਾ ਉਹਦੇ ਤੋਂ ਰਿਆਲਟੀ ਵਸੂਲ ਕਰੇ ਜਿਹੜਾ ਰਿਪੇਰੀਅਨ ਰਾਹੀਂ ਹਰਿਆਣੇ ਨੂੰ 40- 60 ਦਾ ਹਿੱਸਾ ਉਹ ਜਾ ਰਿਹਾ ਉਸ ਤੋਂ ਜਿਹੜਾ ਵੱਧ ਪਾਣੀ ਜਾ ਰਿਹਾ ਉਹਨੂੰ ਪਾਣੀ ਨੂੰ ਬੰਦ ਕਰੇ। ਫਰੀ ਟਰੇਡਿੰਗ ਐਗਰੀਮੈਂਟ ਜੋ ਟਰੰਪ ਸਰਕਾਰ ਮੋਦੀ ਸਰਕਾਰ ਨਾਲ ਕਰਨ ਜਾ ਰਹੀ ਹੈ ਉਸ ਵਿੱਚ ਜੋ ਖੇਤੀ ਸੈਕਟਰ ਤੇ ਡੇਰੀ ਸੈਕਟਰ ਤੇ ਬਹੁਤ ਵੱਡਾ ਜਿਹੜਾ ਹਮਲਾ ਹੋਣ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਹ ਸਾਰੀ ਪੋਲਿਸੀ ਨੂੰ ਸਮਝੌਤਾ ਕਰਨ ਤੋਂ ਪਹਿਲਾਂ ਜਿਹੜਾ ਜੱਗ ਜਾਹਰ ਕੀਤਾ ਜਾਵੇ। ਇਸ ਸਮਜੋਤੇ ਵਿੱਚੋ ਖੇਤੀ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ, ਅਤੇ ਨਾਲ ਦੀ ਨਾਲ ਸਹਿਕਾਰਤਾ ਜਿਹੜਾ ਖੇਤਰ ਹੈ ਉਹ ਦਿਨੋ ਦਿਨ ਘਾਟੇ ਦੇ ਵਿੱਚ ਜਾ ਰਿਹਾ ਹੈ ਮਿਲਕ ਫੈਡ, ਸ਼ੂਗਰ ਫੈਡ ,ਮਾਰਕ ਫੈਡ ,ਹਾਊਸ ਫੈਡ, ਇਹ ਸਾਰੇ ਜਿਹੜੇ ਆ ਘਾਟੇ ਚ ਜਾ ਰਹੇ ਹਨ ਅਤੇ ਮਾਰਕ ਫੈਡ ਦੇ ਵਿੱਚ ਵੀ ਕਈ ਸਬੂਤ ਜਿਹੜੇ ਹੈ ਉਹਨਾਂ ਦੇ ਅਧਿਕਾਰੀਆਂ ਦੇ ਸਰਕਾਰ ਨੂੰ ਪੇਸ਼ ਕੀਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਨਾਲ ਦੀ ਨਾਲ ਖੰਡ ਮਿੱਲਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਗੰਨਾ ਪੀੜਿਆ ਸੀ ਉਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਗੰਨੇ ਦੀ ਸਬਸਿਡੀ 61 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਾਤਿਆਂ ਦੇ ਵਿੱਚ ਪਾਉਣੀ ਸੀ ਬਹੁਤ ਵੱਡੀ ਰਕਮ ਹਾਲੇ ਕਰੋੜਾਂ ਰੁਪਏ ਦੀ ਸਰਕਾਰ ਨੇ ਖਾਤਿਆਂ ਵਿੱਚ ਨਹੀਂ ਪਾਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਵੇ, ਦਿਲਜੀਤ ਸਿੰਘ ਦੁਸਾਂਝ ਹੁਣਾਂ ਦਾ ਜੋ ਮਸਲਾ ਉਹਨਾਂ ਦੀ ਫਿਲਮ ਬੈਨ ਕੀਤੀ ਗਈ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਦੇ ਹੱਕ ਦੇ ਵਿੱਚ ਪੂਰਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਡਟ ਕੇ ਖੜਾ ਹੈ, ਨਾਲ ਬਾਹਰੀ ਸਟੇਟਾਂ ਦੇ ਵਿੱਚੋਂ ਜੋ ਲੋਕ ਆ ਕੇ ਪੰਜਾਬ ਦੇ ਵਿੱਚ ਰਿਹਾਇਸ਼ੀ ਜਮੀਨ ਖਰੀਦੇ ਆ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਤੇ ਤੁਰੰਤ ਪਾਬੰਦੀ ਲਾਵੇ ਤੇ ਪੰਜਾਬ ਵਿੱਚ ਵੋਟ ਤੇ ਪਾਬੰਦੀ ਲਾਈ ਜਾਵੇ,ਜੇਕਰ ਕਿਸੇ ਨੇ ਕਮਰਸ਼ੀਅਲ ਵਾਸਤੇ ਜਮੀਨ ਖਰੀਦੀ ਹੈ ਉਹਨੂੰ ਖੁੱਲ੍ਹ ਦਿੱਤੀ ਜਾਵੇ ਇਹ ਕਾਨੂੰਨ ਪਾਸ ਕੀਤਾ ਜਾਵੇ ,ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਡਾਕਟਰ ਦਰਸ਼ਨ ਪਾਲ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ, ਬਲਦੇਵ ਸਿੰਘ ਨਿਹਾਲ ਗੜ੍ਹ, ਜੋਗਿੰਦਰ ਸਿੰਘ ਉਗਰਾਹਾ, ਹਰਜਿੰਦਰ ਸਿੰਘ ਟਾਂਡਾ, ਬਲਵਿੰਦਰ ਸਿੰਘ ਰਾਜੂ, ਫਰਮਾਨ ਸਿੰਘ ਸੰਧੂ, ਬੋਘ ਸਿੰਘ ਮਾਨਸਾ, ਮੁਕੇਸ਼ ਚੰਦਰ ਸ਼ਰਮਾ, ਨਛੱਤਰ ਜੈਤੋ, ਗੁਰਮੀਤ ਸਿੰਘ ਗੋਲੇਵਾਲਾ, ਮਨਜੀਤ ਸਿੰਘ ਧਨੇਰ, ਸਤਨਾਮ ਸਿੰਘ ਅਜਨਾਲਾ, ਹਰਮਿੰਦਰ ਸਿੰਘ, ਹਰਵਿੰਦਰ ਸਿੰਘ, ਕਿਰਨਜੀਤ ਸਿੰਘ ਸ਼ੇਖੋ, ਹਰਦੇਵ ਸੰਧੂ, ਰਾਜਵਿੰਦਰ ਕੌਰ ਰਾਜੂ, ਕੁਲਦੀਪ ਸਿੰਘ ਵਜੀਦਪੁਰ ਹਾਜਰ ਸਨ।

ਉਥੇ ਹੀ ਕਾਮਰੇਡ ਤਰਸੇਮ ਸਿੰਘ ਜੋਧਾਂ ਤੇ ਲੋਕ ਲਹਿਰ ਅਧਿਕਾਰ ਦੇ ਆਗੂ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀ ਮਰਜ਼ੀ ਬਿਨਾਂ ਜ਼ਮੀਨ ਐਕਵਾਇਰ ਨਾ ਕਰਨ ਦਾ ਦਾਅਵਾ ਕਰਦੀ ਹੈ ਪਰ ਨੋਟੀਫਿਕੇਸ਼ਨ ਅਨੁਸਾਰ ਪਾਲਸੀ ਵਿਚ ਸਪਸ਼ਟ ਹੈ ਕਿ ਸਰਕਾਰ ਜ਼ਮੀਨ ਐਕਵਾਇਰ ਕਰ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਨੇ ਇਹ ਨੀਤੀ ਲਿਆਂਦੀ ਹੈ। ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਸਰਕਾਰ ਵਿਚ ਅਸਰ ਰਸੂਖ ਰੱਖਣ ਵਾਲੇ ਕੁਝ ਵਿਅਕਤੀਆਂ ਨੇ ਵੀ ਲੁਧਿਆਣਾ ਦੇ ਨੇੜਲੇ ਪਿੰਡਾਂ ਵਿਚ ਜ਼ਮੀਨ ਖਰੀਦ ਰੱਖੀ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਭਾਜਪਾ ਨੇਤਾ ਤਰੁਣ ਚੁੱਘ ਦੀ ਅਗਵਾਈ ਹੇਠ ਵਫ਼ਦ ਨੇ ਪਾਲਸੀ ਦੇ ਵਿਰੋਧ ਵਿਚ ਬੀਤੇ ਕੱਲ੍ਹ ਸੂਬੇ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ। ਜਾਖੜ ਨੇ ਸਪਸ਼ਟ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਕਿਸਾਨਾਂ ਦੀ ਜ਼ਮੀਨ ਜਬਰਦਸਤੀ ਐਕਵਾਇਰ ਨਹੀਂ ਕੀਤੀ ਜਾਵੇਗੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ 15 ਜੁਲਾਈ ਤੋਂ ਸਰਕਾਰ ਖਿਲਾਫ਼ ਜ਼ਿਲ੍ਹਾ ਪੱਧਰ ’ਤੇ ਰੋਸ ਮੁਜ਼ਾਹਰੇ ਕਰਨ ਐਲਾਨ ਕੀਤਾ ਹੈ। ਤਿੰਨ ਕਿਸਾਨ ਬਿਲਾਂ ਦੇ ਮੁੱਦੇ ’ਤੇ ਕਿਸਾਨ ਧਿਰਾਂ ਅਕਾਲੀ ਦਲ ਤੋਂ ਦੂਰ ਹੋ ਗਈਆਂ ਸਨ ਹੁਣ ਅਕਾਲੀ ਦਲ ਕੋਲ ਕਿਸਾਨਾਂ ਨੂੰ ਨਾਲ ਜੋੜਨ ਦਾ ਚੰਗਾ ਮੌਕਾ ਹੈ, ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਜ਼ਿਲ੍ਹਾ ਪੱਧਰ ’ਤੇ ਧਰਨੇ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
Comments
Post a Comment