ਮੋਦੀ ਸਰਕਾਰ ਖੇਤੀ ਸੈਕਟਰ ਤੇ ਡੇਅਰੀ ਸੈਕਟਰ ਨੂੰ ਫ਼ਰੀ ਟਰੇਡ ਐਗਰੀਮੈਂਟ ਤੋਂ ਭਾਰਤ ਨੂੰ ਬਾਹਰ ਰੱਖੇ : ਲੱਖੋਵਾਲ
ਚੰਡੀਗੜ੍ਹ 8 ਜੁਲਾਈ ( ਰਣਜੀਤ ਧਾਲੀਵਾਲ ) : ਅੱਜ ਭਾਰਤੀ ਕਿਸਾਨ ਯੂਨੀਅਨ ਰਜਿ:283 ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜ਼ਾਰੀ ਕਰਦਿਆ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ 9 ਜੁਲਾਈ ਨੂੰ ਟਰੰਪ(ਅਮਰੀਕਾ) ਨਾਲ ਫਰੀ ਟਰੇਡ ਐਗਰੀਮੈਂਟ ਕਰਨ ਜਾ ਰਹੀ ਹੈ ਉਸ ਨਾਲ ਸਾਡੇ ਦੇਸ਼ ਦੀਆਂ ਖੇਤੀਬਾੜੀ ਤੇ ਡੇਅਰੀ ਸੈਕਟਰ ਪੂਰੀ ਤਰ੍ਹਾਂ ਨਾਲ ਤਬਾਅ ਹੋ ਜਾਣਗੇ ਕਿਉਂਕਿ ਵਿਕਸਤ ਦੇਸ਼ ਆਪਣੇ ਦੇਸ਼ ਦੇ ਕਿਸਾਨਾਂ ਨੂੰ ਬਹੁਤ ਵੱਡੀਆ ਸਬਸਿਡੀਆਂ ਦਿੰਦੇ ਹਨ ਕਿਸਾਨਾਂ ਨੂੰ ਡੀਜ਼ਲ,ਖਾਦਾਂ,ਬੀਜ਼ਾਂ ਤੇ ਸਬਸਿਡੀ ਤਾਂ ਦਿੱਤੀ ਹੀ ਜਾਂਦੀ ਹੈ ਨਾਲ ਹੀ ਫਸਲਾਂ ਦਾ ਬੀਮਾ ਵੀ ਕੀਤਾ ਜਾਂਦਾ ਹੈ ਤੇ ਉਥੋਂ ਦੇ ਖੇਤੀ ਸੈਕਟਰ ਦੇ ਫਾਰਮਾਂ ਦਾ ਸਾਈਜ਼ ਵੀ ਬਹੁਤ ਵੱਡਾ ਹੈ ਤੇ ਖੇਤੀਬਾੜੀ ਬਹੁਤ ਥੋੜੇ ਲੋਕ ਕਰਦੇ ਹਨ ਪਰ ਸਾਡੇ ਦੇਸ਼ ਵਿੱਚ 60% ਲੋਕ ਖੇਤੀ ਤੇ ਡੇਅਰੀ ਕਿੱਤੇ ਨਾਲ ਜੁੜੇ ਹੋਏ ਹਨ ਇਸ ਵਿੱਚ ਮਜ਼ਦੂਰਾਂ ਦੀ ਵੀ ਬਹੁਤਾਤ ਹੈ ਜੇਕਰ ਇਹ ਫਰੀ ਟਰੇਡ ਐਗਰੀਮੈਂਟ ਅਮਰੀਕਾ ਨਾਲ ਹੋ ਜਾਂਦਾ ਹੈ ਤਾਂ ਸਾਡੇ ਦੇਸ਼ ਦੇ ਕਿਸਾਨ,ਮਜ਼ਦੂਰ ਬਿਲਕੁਲ ਤਬਾਅ ਹੋ ਜਾਣਗੇ ਤੇ ਦੇਸ਼ ਵਿੱਚ ਬੇਰੋਜ਼ਗਾਰੀ ਦੀ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ ਤੇ ਇਥੋਂ ਦੇ ਖੇਤੀ ਤੇ ਡੇਅਰੀ ਦੇ ਉਤਪਾਦ ਉੱਪਰ ਵੀ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਹੋ ਜਾਣਗੇ ਜਿਸ ਨਾਲ ਆਮ ਕਿਸਾਨ ਤੇ ਡੇਅਰੀਆਂ ਦਾ ਕਾਰੋਬਾਰ ਕਰਨ ਵਾਲੇ ਆਮ ਲੋਕਾਂ ਦਾ ਕੰਮਕਾਰ ਵੀ ਖਤਮ ਹੋ ਜਾਵੇਗਾ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਭਾਰਤ ਦੇ ਖੇਤੀ ਤੇ ਡੇਅਰੀ ਸੈਕਟਰ ਨੂੰ ਅਮਰੀਕਾ ਨਾਲ ਹੋਣ ਵਾਲੇ ਇਸ ਟਰੇਡ ਸਮਝੋਤੇ ਵਿੱਚੋਂ ਬਾਹਰ ਰੱਖਿਆ ਜਾਵੇ। ਲ਼ੱਖੋਵਾਲ ਨੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਅਉਂਦੇ ਹੋਏ ਕਿਹਾ ਕਿ ਭਾਰਤ ਖਾਣ ਵਾਲੀਆਂ ਦਾਲਾਂ ਤੇ ਖਾਣ ਵਾਲਾ ਤੇਲ,ਬੀਜ਼ ਲੱਖਾਂ ਡਾਲਰ ਦੇ ਕੇ ਬਾਹਰੋ ਇੰਪੋਰਟ ਕਰਵਾਉਂਦਾ ਹੈ ਜੇਕਰ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁੱਲ ਤੇ ਫਸਲ ਦੀ ਖਰੀਦ ਗਰੰਟੀ ਦੇ ਕੇ ਇਥੇ ਹੀ ਸਾਰੀਆਂ ਫਸਲਾਂ ਪੈਦਾ ਕਰਵਾਈਆਂ ਜਾ ਸਕਦੀਆਂ ਹਨ ਜਿਸ ਨਾਲ ਦੇਸ਼ ਦੀ ਕਿਸਾਨੀ ਵੀ ਬਚ ਜਾਵੇਗੀ ਤੇ ਦੇਸ਼ ਦਾ ਸਰਮਾਇਆ ਜੋ ਬਾਹਰ ਜਾ ਰਿਹਾ ਹੈ ਉਹ ਵੀ ਬਚ ਜਾਵੇਗਾ।
Comments
Post a Comment