ਮੋਹਾਲੀ ਪ੍ਰੈਸ ਕਲੱਬ ਨੇ ਸੰਜੀਵ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ ਲਾਇਆ
ਐਸ.ਏ.ਐਸ.ਨਗਰ 23 ਜੁਲਾਈ ( ਰਣਜੀਤ ਧਾਲੀਵਾਲ ) : ਮੋਹਾਲੀ ਪ੍ਰੈਸ ਕਲੱਬ ਦੀ ਅੱਜ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਗਵਰਨਿੰਗ ਦੀ ਮੀਟਿੰਗ ਹੋਈ। ਮੀਟਿੰਗ ਵਿਚ ਵੱਖ ਵੱਖ ਗਤੀਵਿਧੀਆਂ ਅਤੇ ਮੁੱਦਿਆਂ ਉਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਗਵਰਨਿੰਗ ਬਾਡੀ ਵੱਲੋਂ ਇਕ ਅਹਿਮ ਫੈਸਲਾ ਲੈਂਦਿਆਂ ਕਲੱਬ ਦੇ ਰੈਗੂਲਰ ਮੈਂਬਰ ਐਡਵੋਕੇਟ ਸੰਜੀਵ ਸ਼ਰਮਾ ਨੂੰ ਪ੍ਰੈਸ ਕਲੱਬ ਦਾ ਕਾਨੂੰਨੀ ਸਲਾਹਕਾਰ ਥਾਪਿਆ ਗਿਆ। ਇਸ ਦੌਰਾਨ ਸੰਜੀਵ ਸ਼ਰਮਾ ਨੇ ਇਸ ਨਿਯੁਕਤੀ ਅਤੇ ਕਲੱਬ ਵੱਲੋਂ ਬਖ਼ਸ਼ੇ ਮਾਣ ਲਈ ਗਵਰਨਿੰਗ ਬਾਡੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੇਕਰ ਕਲੱਬ ਦੇ ਕਿਸੇ ਵੀ ਮੈਂਬਰ ਨੂੰ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹ ਹਰ ਸਮੇਂ ਹਾਜ਼ਰ ਹਨ। ਇਸ ਤੋਂ ਇਲਾਵਾ ਕਲੱਬ ਵੱਲੋਂ ਤੀਆਂ ਦਾ ਮੇਲਾ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਦਾ ਸਰਬਸੰਮਤੀ ਨਾਲ ਸਮੂਹ ਗਵਰਨਿੰਗ ਬਾਡੀ ਵੱਲੋਂ ਸਮਰਥਨ ਕੀਤਾ ਗਿਆ ਅਤੇ ਤੀਆਂ ਦਾ ਮੇਲਾ ਅਗਲੇ ਮਹੀਨੇ ਕਰਵਾਉਣ ਦਾ ਫੈਸਲਾ ਕੀਤਾ ਗਿਆ।
Comments
Post a Comment