ਕੇਬਲਵਨ ਅਤੇ ਸਾਗਾ ਸਟੂਡੀਓਜ਼ ਨੇ ਮਨਾਇਆ “ਰੌਣਕ” ਦਾ ਗ੍ਰੈਂਡ ਪ੍ਰੀਮੀਅਰ ਅਤੇ ਕਾਮਯਾਬੀ ਦਾ ਜਸ਼ਨ – ਹੁਣ 11 ਗਲੋਬਲ ਭਾਸ਼ਾਵਾਂ ਵਿੱਚ ਸਟ੍ਰੀਮਿੰਗ ‘ਤੇ ਉਪਲਬਧ
ਕੇਬਲਵਨ ਅਤੇ ਸਾਗਾ ਸਟੂਡੀਓਜ਼ ਨੇ ਮਨਾਇਆ “ਰੌਣਕ” ਦਾ ਗ੍ਰੈਂਡ ਪ੍ਰੀਮੀਅਰ ਅਤੇ ਕਾਮਯਾਬੀ ਦਾ ਜਸ਼ਨ – ਹੁਣ 11 ਗਲੋਬਲ ਭਾਸ਼ਾਵਾਂ ਵਿੱਚ ਸਟ੍ਰੀਮਿੰਗ ‘ਤੇ ਉਪਲਬਧ
ਚੰਡੀਗੜ੍ਹ 30 ਸਤੰਬਰ ( ਰਣਜੀਤ ਧਾਲੀਵਾਲ ) : ਕੇਬਲਵਨ ਗਰਵ ਨਾਲ ਆਪਣੀ ਓਰਿਜ਼ਨਲ ਫ਼ਿਲਮ ਰੌਣਕ ਦੇ ਵਿਸ਼ਵ ਪੱਧਰ ‘ਤੇ ਪ੍ਰੀਮੀਅਰ ਦੀ ਘੋਸ਼ਣਾ ਕਰਦਾ ਹੈ। ਦਿਲ ਨੂੰ ਛੂਹ ਲੈਣ ਵਾਲਾ ਇਹ ਡਰਾਮਾ ਹੁਣ ਕੇਵਲ ਕੇਬਲਵਨ ‘ਤੇ 11 ਗਲੋਬਲ ਭਾਸ਼ਾਵਾਂ—ਅੰਗਰੇਜ਼ੀ, ਹਿੰਦੀ, ਪੰਜਾਬੀ, ਤਾਮਿਲ, ਤੇਲਗੂ, ਮਲਿਆਲਮ, ਚੀਨੀ, ਫ੍ਰੈਂਚ, ਰਸ਼ੀਅਨ, ਸਪੈਨਿਸ਼ ਅਤੇ ਅਰਬੀ—ਵਿੱਚ ਸਟ੍ਰੀਮ ਹੋ ਰਿਹਾ ਹੈ। ਜਸ ਗਰੇਵਾਲ ਦੁਆਰਾ ਨਿਰਦੇਸ਼ਤ ਅਤੇ ਸੂਮੀਤ ਸਿੰਘ ਅਤੇ ਲਵ ਇਸਰਾਨੀ ਦੁਆਰਾ ਨਿਰਮਿਤ ਰੌਣਕ ਪੁਰਾਣੇ ਪੰਜਾਬ ਦੀਆਂ ਅਨਮੋਲ ਝਲਕਾਂ ਨੂੰ ਜੀਵੰਤ ਕਰਦੀ ਹੈ ਅਤੇ ਪ੍ਰੇਮ, ਮੋਹਭੰਗ, ਬਲਿਦਾਨ ਅਤੇ ਧੀਰਜ ਦੀਆਂ ਭਾਵਨਾਤਮਕ ਪਰਤਾਂ ਨਾਲ ਭਰੀ ਕਹਾਣੀ ਨੂੰ ਬਖੂਬੀ ਪੇਸ਼ ਕਰਦੀ ਹੈ। ਇਹ ਫ਼ਿਲਮ ਇੱਕ ਨੌਜਵਾਨ ਕੁੜੀ ਦੀ ਯਾਤਰਾ ਵਿਖਾਂਦੀ ਹੈ, ਜਿਸਦੀ ਦਾਦੀ ਉਸਨੂੰ ਇਕ ਅਜੇਹੇ ਘਰ ਲੈ ਜਾਂਦੀ ਹੈ ਜਿੱਥੇ ਉਹ ਸਨੇਹ ਦੇ ਗਹਿਰੇ ਰਿਸ਼ਤਿਆਂ ਵਿੱਚ ਵੱਡੀ ਹੁੰਦੀ ਹੈ। ਸਮਾਂ ਬੀਤਣ ਨਾਲ ਪਰਿਵਾਰ ਦੀ ਧੀ ਨਾਲ ਉਸਦਾ ਕੋਮਲ ਲਗਾਵ ਪੈਦਾ ਹੁੰਦਾ ਹੈ ਅਤੇ ਇੱਕ ਵਰ ਵੀ ਉਸਦੀ ਪ੍ਰਸ਼ੰਸਾ ਕਰਦਾ ਹੈ। ਪਰ ਕਿਸਮਤ ਉਸ ਵੇਲੇ ਦਖ਼ਲਅੰਦਾਜ਼ੀ ਕਰਦੀ ਹੈ ਜਦੋਂ ਉਸਦਾ ਆਪਣਾ ਪਰਿਵਾਰ ਉਸਦਾ ਵਿਆਹ ਇੱਕ ਸ਼ਰਾਬੀ ਨਾਲ ਕਰਵਾ ਦੇਂਦਾ ਹੈ, ਜਿਸ ਨਾਲ ਉਸਦੇ ਮਾਸੂਮ ਸੁਪਨੇ ਟੁੱਟ ਜਾਂਦੇ ਹਨ। ਤ੍ਰਾਸਦੀ ਹੋਰ ਗਹਿਰੀ ਹੋ ਜਾਂਦੀ ਹੈ ਜਦੋਂ ਉਸਦੀ ਸਭ ਤੋਂ ਨੇੜਲੀ ਸਹੇਲੀ ਦੀ ਮੌਤ ਹੋ ਜਾਂਦੀ ਹੈ ਅਤੇ ਦਰਸ਼ਕ ਉਸਦੀ ਹਿੰਮਤ ਤੇ ਤਾਕਤ ਤੋਂ ਭਾਵੁਕ ਹੋ ਜਾਂਦੇ ਹਨ। ਫ਼ਿਲਮ ਦੇ ਸ਼ਾਨਦਾਰ ਕਲਾਕਾਰਾਂ ਵਿੱਚ ਅਰਵਿੰਦਰ ਕੌਰ, ਰਾਜਵਿੰਦਰ, ਜੱਸੀ ਜਸਪ੍ਰੀਤ, ਮਲਕੀਤ ਰੌਣੀ, ਰੂਪਿੰਦਰ ਰੂਪੀ ਅਤੇ ਗੁਰਪ੍ਰੀਤ ਭੰਗੂ ਸ਼ਾਮਲ ਹਨ, ਜਿਨ੍ਹਾਂ ਨੇ ਸ਼ਾਨਦਾਰ ਅਦਾਕਾਰੀ ਕੀਤੀ ਹੈ। ਕਹਾਣੀ ਨੂੰ ਹੋਰ ਗਹਿਰਾਈ ਦੇਂਦੇ ਹਨ ਨੰਨੇ ਕਲਾਕਾਰ ਸਮਾਇਰਾ ਸਿੰਗਲ ਅਤੇ ਐਵਲਿਨ ਢਿੱਲੋਂ, ਜਿਨ੍ਹਾਂ ਦੀ ਭਾਵਪੂਰਣ ਅਦਾਕਾਰੀ ਮਾਸੂਮਿਯਤ ਨਾਲ ਰੌਣਕ ਨੂੰ ਜੀਵੰਤ ਕਰਦੀ ਹੈ। ਫ਼ਿਲਮ ਵਿੱਚ ਸੰਗੀਤ ਜਾਦੂਈ ਭੂਮਿਕਾ ਨਿਭਾਉਂਦਾ ਹੈ—ਹਰ ਮੂਡ ਲਈ ਬਿਹਤਰੀਨ ਟ੍ਰੈਕ, ਆਤਮਿਕ ਧੁਨਾਂ ਤੋਂ ਲੈ ਕੇ ਜੀਵੰਤ ਬੀਟਾਂ ਤੱਕ। ਇਨ੍ਹਾਂ ਵਿੱਚੋਂ ਗੀਤ “ਯਾਰ ਬਾਵਰਾ” ਪਹਿਲਾਂ ਹੀ ਰੀਲਜ਼ ‘ਤੇ ਸੁਪਰਹਿੱਟ ਹੋ ਚੁੱਕਾ ਹੈ ਅਤੇ ਸੋਸ਼ਲ ਪਲੇਟਫ਼ਾਰਮਾਂ ‘ਤੇ ਦਿਲ ਜਿੱਤ ਰਿਹਾ ਹੈ। ਇਸ ਗੀਤ ਨੇ ਇੰਸਟਾਗ੍ਰਾਮ ‘ਤੇ ਧੂਮ ਮਚਾ ਦਿੱਤੀ ਹੈ, ਜਿੱਥੇ ਹੁਣ ਤੱਕ 2.5 ਲੱਖ ਤੋਂ ਵੱਧ ਰੀਲਜ਼ ਬਣ ਚੁੱਕੀਆਂ ਹਨ ਅਤੇ ਇਹ ਲਗਾਤਾਰ ਟ੍ਰੈਂਡ ਕਰ ਰਿਹਾ ਹੈ। ਫਿਲਮ ਦਾ ਸਾਰਾ ਸੰਗੀਤ ਪ੍ਰਸਿੱਧ ਲੇਬਲ ਸਾਗਾ ਮਿਊਜ਼ਿਕ ਹੇਠ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਇਸਦੀ ਪਹੁੰਚ ਅਤੇ ਦਰਸ਼ਕਾਂ ਨਾਲ ਜੁੜਾਅ ਹੋਰ ਵੀ ਮਜ਼ਬੂਤ ਹੋ ਗਿਆ ਹੈ।ਰਿਲੀਜ਼ ਦੇ ਪਹਿਲੇ ਹੀ ਹਫ਼ਤੇ ਵਿੱਚ ਰੌਣਕ ਨੇ ਬਲਾਕਬਸਟਰ ਪ੍ਰਤੀਕਿਰਿਆ ਪ੍ਰਾਪਤ ਕੀਤੀ ਹੈ। ਇਹ 150+ ਦੇਸ਼ਾਂ ਵਿੱਚ ਦੇਖੀ ਜਾ ਰਹੀ ਹੈ ਅਤੇ ਗਲੋਬਲ ਟ੍ਰੈਂਡ ਕਰ ਰਹੀ ਹੈ। ਦਰਸ਼ਕ ਇਸਨੂੰ ਗਹਿਰੀ ਕਹਾਣੀ, ਪ੍ਰੇਮ, ਭਾਵਨਾਵਾਂ, ਰਿਸ਼ਤਿਆਂ, ਭਰੋਸੇ ਅਤੇ ਧੋਖੇ ਨਾਲ ਭਰੀ ਇੱਕ ਦਮਦਾਰ ਫ਼ਿਲਮ ਦੱਸ ਰਹੇ ਹਨ। ਸੱਚਮੁੱਚ, ਜੇ ਤੁਸੀਂ ਇਸਨੂੰ ਮਿਸ ਕਰਦੇ ਹੋ ਤਾਂ ਨਾ ਕਹਿਓ—“ਪੰਜਾਬ ਵਧੀਆ ਸਿਨੇਮਾ ਨਹੀਂ ਬਣਾਂਦਾ!” ਰੌਣਕ ਨਾ ਸਿਰਫ਼ ਵਿਸ਼ਵ ਪੱਧਰ ‘ਤੇ ਟ੍ਰੈਂਡ ਕਰ ਰਹੀ ਹੈ, ਬਲਕਿ ਦਰਸ਼ਕਾਂ ਅਤੇ ਇੰਡਸਟਰੀ ਤੋਂ ਵੀ ਅਪਾਰ ਪਿਆਰ ਪ੍ਰਾਪਤ ਕਰ ਰਹੀ ਹੈ। ਦਿਲ ਛੂਹ ਲੈਣ ਵਾਲੇ ਰਿਵਿਊ ਅਤੇ ਸੁੰਦਰ ਟਿੱਪਣੀਆਂ ਲਗਾਤਾਰ ਆ ਰਹੀਆਂ ਹਨ, ਜਿਸ ਨਾਲ ਇਹ ਜਸ਼ਨ ਹੋਰ ਵੀ ਖ਼ਾਸ ਬਣ ਗਿਆ ਹੈ। ਆਪਣੀ ਦਮਦਾਰ ਪਰਫ਼ਾਰਮੈਂਸ, ਭਾਵੁਕ ਕਹਾਣੀ ਅਤੇ ਯਾਦ ਰਹਿ ਜਾਣ ਵਾਲੇ ਸਾਊਂਡਟ੍ਰੈਕ ਨਾਲ ਰੌਣਕ ਵਿਸ਼ਵ ਭਰ ਦੇ ਦਰਸ਼ਕਾਂ ਲਈ ਇੱਕ ਮੀਲ ਦਾ ਪੱਥਰ ਡਿਜ਼ੀਟਲ ਰਿਲੀਜ਼ ਸਾਬਤ ਹੋਣ ਜਾ ਰਹੀ ਹੈ।
Comments
Post a Comment