ਸੀਯੂ ਪੰਜਾਬ ਦੇ 22 ਅਧਿਆਪਕ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ
ਸੀਯੂ ਪੰਜਾਬ ਦੇ 22 ਅਧਿਆਪਕ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ
ਬਠਿੰਡਾ 22 ਸਤੰਬਰ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਕੁੱਲ 22 ਅਧਿਆਪਕਾਂ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀਆਂ ਨੂੰ ਸਾਲ 2024 ਵਿੱਚ ਬੇਮਿਸਾਲ ਖੋਜ ਕਾਰਜਾਂ ਲਈ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਟੌਪ 2% ਗਲੋਬਲ ਸਾਇੰਟਿਸਟਸ ਸੂਚੀ 2025 ਵਿੱਚ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਨੂੰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਜੌਹਨ ਪੀ.ਏ. ਦੇ ਖੋਜ ਸਮੂਹ ਦੁਆਰਾ ਤਿਆਰ ਕੀਤਾ ਗਿਆ ਅਤੇ ਐਲਸੇਵੀਅਰ ਡੇਟਾ ਰਿਪੋਜ਼ਟਰੀ ਦੁਆਰਾ 20 ਸਤੰਬਰ 2025 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸਦਾ ਸਿਰਲੇਖ ਹੈ: “ਅੱਪਡੇਟਡ ਸਾਇੰਸ-ਵਾਈਡ ਆਥਰ ਡੇਟਾਬੇਸ ਆਫ਼ ਸਟੈਂਡਰਡਾਈਜ਼ਡ ਸਾਈਟੇਸ਼ਨ ਇੰਡੀਕੇਟਰਸ।”ਸ਼ਾਨਦਾਰ ਖੋਜ ਯੋਗਦਾਨ ਦੇਣ ਵਾਲੇ ਵਿਸ਼ਵ ਦੇ ਚੋਟੀ ਦੇ 100,000 ਵਿਗਿਆਨੀਆਂ ਅਤੇ ਆਪਣੇ ਕੈਰੀਅਰ ਦੌਰਾਨ ਬੇਮਿਸਾਲ ਖੋਜ ਕਰਨ ਵਾਲੇ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ ਬਣਾਉਣ ਲਈ ਇਸ ਡੇਟਾਬੇਸ ਲਈ ਵਿਗਿਆਨੀਆਂ ਦੀ ਚੋਣ ਦੁਨੀਆ ਦੇ ਚੋਟੀ ਦੇ 100,000 ਵਿਗਿਆਨੀਆਂ ਜਾਂ ਉਨ੍ਹਾਂ ਦੇ ਖੇਤਰ ਦੇ ਚੋਟੀ ਦੇ 2% ਵਿਗਿਆਨੀਆਂ ਵਿੱਚੋਂ ਉਨ੍ਹਾਂ ਦੀ ਦਰਜਾਬੰਦੀ ਦੇ ਆਧਾਰ 'ਤੇ ਕੀਤੀ ਗਈ ਸੀ। ਚੋਣ ਮਾਪਦੰਡਾਂ ਵਿੱਚ ਐਚ-ਸੂਚਕਾਂਕ, ਕੋ-ਆਥਰਸ਼ਿਪ ਅਡਜਸਟਡ ਐਚ-ਮੈਂਡਿਕਸ, ਪ੍ਰਕਾਸ਼ਨ ਦੇ ਹਵਾਲੇ ਅਤੇ ਹੋਰ ਸਾਇਟੇਸ਼ਨ ਮੈਟਰਿਕਸ ਸ਼ਾਮਲ ਹਨ। ਇਸ ਸਾਲ ਸੀਯੂ ਪੰਜਾਬ ਵੱਲੋਂ ਸਟੈਨਫੋਰਡ ਟੌਪ 2% ਗਲੋਬਲ ਸਾਇੰਟਿਸਟਸ (ਇੱਕ-ਸਾਲ ਸ਼੍ਰੇਣੀ) ਵਿੱਚ ਸਭ ਤੋਂ ਵੱਧ ਪ੍ਰਤੀਨਿਧਤਾ ਦਰਜ ਕੀਤੀ ਗਈ ਹੈ। ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਲਗਾਤਾਰ ਵਧ ਰਹੀ ਹੈ—2022 ਵਿੱਚ 8 ਵਿਗਿਆਨੀ, 2023 ਵਿੱਚ 11 ਵਿਗਿਆਨੀ, 2024 ਵਿੱਚ 18 ਵਿਗਿਆਨੀ, ਅਤੇ 2025 ਵਿੱਚ 25 ਵਿਗਿਆਨੀ। ਇਸ ਤੋਂ ਇਲਾਵਾ, ਤਿੰਨ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੇ ਕਰੀਅਰ ਦੌਰਾਨ ਸ਼ਾਨਦਾਰ ਖੋਜ ਯੋਗਦਾਨ ਲਈ ਕਰੀਅਰ-ਲੰਬੀ ਸ਼੍ਰੇਣੀ ਵਿੱਚ ਵੀ ਮਾਨਤਾ ਮਿਲੀ ਹੈ। 2025 ਦੀ ਸੂਚੀ ਵਿੱਚ ਸੀਯੂ ਪੰਜਾਬ ਦੇ 22 ਅਧਿਆਪਕਾਂ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀਆਂ ਨਾਮ ਇਸ ਪ੍ਰਕਾਰ ਹਨ:
1. ਡਾ. ਬਾਲਾਚੰਦਰ ਵੇਲਿੰਗੀਰੀ (ਜ਼ੂਆਲੋਜੀ ਵਿਭਾਗ)
2. ਪ੍ਰੋ. ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ)
3. ਪ੍ਰੋ. ਜਸਵਿੰਦਰ ਸਿੰਘ ਭੱਟੀ (ਮਨੁੱਖੀ ਜੈਨੇਟਿਕਸ ਅਤੇ ਮੋਲਿਕਿਊਲਰ ਮੈਡੀਸਿਨ ਵਿਭਾਗ)
4. ਡਾ. ਖੇਤਾਨ ਸ਼ਿਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ)
5. ਡਾ. ਸ਼ਸ਼ਾਂਕ ਕੁਮਾਰ (ਬਾਇਓਕੈਮਿਸਟਰੀ ਵਿਭਾਗ)
6. ਡਾ. ਪੁਨੀਤ ਕੁਮਾਰ (ਫਾਰਮਾਕੋਲੋਜੀ ਵਿਭਾਗ)
7. ਡਾ. ਬਲਜਿੰਦਰ ਸਿੰਘ ਗਿੱਲ (ਬਾਇਓਕੈਮਿਸਟਰੀ ਵਿਭਾਗ)
8. ਪ੍ਰੋ. ਰਣਧੀਰ ਸਿੰਘ (ਫਾਰਮਾਕੋਲੋਜੀ ਵਿਭਾਗ)
9. ਡਾ. ਸ਼ਰੂਤੀ ਕੰਗਾ (ਭੂਗੋਲ ਵਿਭਾਗ)
10. ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ (ਬਾਇਓਕੈਮਿਸਟਰੀ ਵਿਭਾਗ)
11. ਡਾ. ਪ੍ਰਸ਼ਾਂਤ ਸਵਪਨਿਲ (ਬੋਟਨੀ ਵਿਭਾਗ)
12. ਡਾ. ਅਸ਼ੋਕ ਕੁਮਾਰ (ਭੌਤਿਕ ਵਿਗਿਆਨ ਵਿਭਾਗ)
13. ਡਾ. ਸਚਿਨ ਕੁਮਾਰ (ਗਣਿਤ ਅਤੇ ਅੰਕੜਾ ਵਿਭਾਗ)
14. ਪ੍ਰੋ. ਰਾਜ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ)
15. ਪ੍ਰੋ. ਪ੍ਰਦੀਪ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ)
16. ਡਾ. ਅੱਛੇ ਲਾਲ ਸ਼ਰਮਾ (ਭੌਤਿਕ ਵਿਗਿਆਨ ਵਿਭਾਗ)
17. ਡਾ. ਉਜਵਲ ਸ਼ਰਮਾ (ਮਨੁੱਖੀ ਜੈਨੇਟਿਕਸ ਅਤੇ ਮੋਲਿਕਿਊਲਰ ਮੈਡੀਸਿਨ ਵਿਭਾਗ)
18. ਪ੍ਰੋ. ਸੁਰੇਂਦਰ ਕੁਮਾਰ ਸ਼ਰਮਾ (ਭੌਤਿਕ ਵਿਗਿਆਨ ਵਿਭਾਗ)
19. ਡਾ. ਵਿਕਾਸ ਜੈਤਕ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ)
20. ਪ੍ਰੋ. ਸੁਰੇਸ਼ ਥਰੇਜਾ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ)
21. ਡਾ. ਉਮਾਸ਼ੰਕਰ ਨਾਇਕ (ਫਾਰਮਾਕੋਲੋਜੀ ਵਿਭਾਗ)
22. ਡਾ. ਵਿਕਰਮਦੀਪ ਸਿੰਘ ਮੋਂਗਾ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ)
23. ਡਾ. ਮਹਾਂਲਕਸ਼ਮੀ ਅਈਅਰ (ਖੋਜ ਸਹਿਯੋਗੀ, ਮਾਈਕ੍ਰੋਬਾਇਓਲੋਜੀ ਵਿਭਾਗ)
24. ਅੰਕਿਤ ਕੇ. ਸਿੰਘ (ਖੋਜ ਵਿਦਵਾਨ, ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ)
25. ਰਿਸ਼ਿਕਾ ਧਪੋਲਾ (ਖੋਜ ਵਿਦਵਾਨ, ਫਾਰਮਾਕੋਲੋਜੀ ਵਿਭਾਗ)
ਪ੍ਰੋ. ਵਿਨੋਦ ਕੁਮਾਰ ਗਰਗ, ਪ੍ਰੋ. ਪੁਨੀਤ ਕੁਮਾਰ ਅਤੇ ਪ੍ਰੋ. ਰਾਜ ਕੁਮਾਰ ਨੂੰ ਆਪਣੇ ਕੈਰੀਅਰ ਦੌਰਾਨ ਸ਼ਾਨਦਾਰ ਖੋਜ ਕਾਰਜ ਕਰਨ ਲਈ ਕਰੀਅਰ-ਲੰਬੀ ਸ਼੍ਰੇਣੀ ਵਿੱਚ ਵੀ ਮਾਨਤਾ ਮਿਲੀ ਹੈ, ਜੋ ਉਨ੍ਹਾਂ ਦੇ ਵਿਗਿਆਨਕ ਕਰੀਅਰ ਦੌਰਾਨ ਹੋਏ ਅਸਾਧਾਰਣ ਖੋਜ ਯੋਗਦਾਨ ਦਾ ਸਬੂਤ ਹੈ।
ਸੀਯੂ ਪੰਜਾਬ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਇਸਦੇ 22 ਅਧਿਆਪਕਾਂ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀਆਂ ਨੂੰ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟੈਨਫੋਰਡ ਦੀ ਇਸ ਗਲੋਬਲ ਸੂਚੀ ਵਿੱਚ ਹਰ ਸਾਲ ਸੀਯੂ ਪੰਜਾਬ ਦੀ ਵੱਧਦੀ ਪ੍ਰਤੀਨਿਧਤਾ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਾਨਤਾ ਸੀਯੂ ਪੰਜਾਬ ਦੇ ਫੈਕਲਟੀ ਦੇ ਸਖ਼ਤ ਮਿਹਨਤ ਅਤੇ ਸ਼ਾਨਦਾਰ ਖੋਜ ਯੋਗਦਾਨ ਦਾ ਪ੍ਰਮਾਣ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਪ੍ਰਾਪਤੀ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਵੱਡਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।
Comments
Post a Comment