ਵਰਲਡ ਹਾਰਟ ਡੇ: ਬਾਇਕਾਥਾਨ ਵਿੱਚ 300 ਤੋਂ ਵੱਧ ਬਾਈਕ ਰਾਈਡਸ ਦਿਲ ਦੀ ਸਿਹਤ ਅਤੇ ਸਫ਼ਾਈ ਦਾ ਸੁਨੇਹਾ ਲੈ ਕੇ ਸ਼ੈਲਬੀ ਮੋਹਾਲੀ ਪਹੁੰਚੇ
ਵਰਲਡ ਹਾਰਟ ਡੇ: ਬਾਇਕਾਥਾਨ ਵਿੱਚ 300 ਤੋਂ ਵੱਧ ਬਾਈਕ ਰਾਈਡਸ ਦਿਲ ਦੀ ਸਿਹਤ ਅਤੇ ਸਫ਼ਾਈ ਦਾ ਸੁਨੇਹਾ ਲੈ ਕੇ ਸ਼ੈਲਬੀ ਮੋਹਾਲੀ ਪਹੁੰਚੇ
ਸ਼ੈਲਬੀ ਮੋਹਾਲੀ ਦੇ ਵਰਲਡ ਹਾਰਟ ਡੇ ਬਾਇਕਾਥਾਨ ਵਿੱਚ 300 ਤੋਂ ਵੱਧ ਰਾਈਡਰਾਂ ਨੇ ਦਿਲ ਦੀ ਸਿਹਤ ਅਤੇ ਸਫ਼ਾਈ ਦਾ ਸੁਨੇਹਾ ਦਿੱਤਾ
ਐਸ.ਏ.ਐਸ.ਨਗਰ 28 ਸਤੰਬਰ ( ਰਣਜੀਤ ਧਾਲੀਵਾਲ ) : ਫਿਟਨੈੱਸ, ਲੋਕਾਂ ਦੀ ਭਾਗੀਦਾਰੀ ਅਤੇ ਸਿਹਤ ਸਚੇਤਨਾ ਨੂੰ ਇਕੱਠੇ ਕਰਦਿਆਂ ਸ਼ੈਲਬੀ ਮਲਟੀਸਪੈਸ਼ਿਆਲਿਟੀ ਹਸਪਤਾਲ, ਮੋਹਾਲੀ ਨੇ ਨਗਰ ਨਿਗਮ ਚੰਡੀਗੜ੍ਹ ਅਤੇ ਦ ਥੰਪਰਜ਼ ਕੈਫੇ ਦੇ ਸਹਿਯੋਗ ਨਾਲ ਵਰਲਡ ਹਾਰਟ ਡੇ ਬਾਇਕਾਥਾਨ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਟ੍ਰਾਈਸਿਟੀ ਤੋਂ 300 ਤੋਂ ਵੱਧ ਬਾਈਕ ਰਾਈਡਰਾਂ ਨੇ ਦਿਲ ਦੀ ਸਿਹਤ ਅਤੇ ਸਫ਼ਾਈ ਦਾ ਸੁਨੇਹਾ ਦਿੰਦਿਆਂ ਚੰਡੀਗੜ੍ਹ ਤੋਂ ਸ਼ੈਲਬੀ ਮੋਹਾਲੀ ਤੱਕ ਰਾਈਡ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਨਗਰ ਨਿਗਮ ਚੰਡੀਗੜ੍ਹ ਦੇ ਦਫ਼ਤਰ ਤੋਂ ਹੋਈ, ਜਿੱਥੇ ਨੁੱਕੜ ਨਾਟਕ ਰਾਹੀਂ ਸਵੱਛ ਭਾਰਤ ਮਿਸ਼ਨ ਦਾ ਸੁਨੇਹਾ ਦਿੱਤਾ ਗਿਆ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਬਾਈਕ ਰੈਲੀ ਨੂੰ ਨਗਰ ਨਿਗਮ ਚੰਡੀਗੜ੍ਹ ਦੀ ਡਾ. ਇੰਦਰਦੀਪ ਕੌਰ, ਮੈਡੀਕਲ ਆਫ਼ਿਸ਼ਰ ਆਫ਼ ਹੈਲਥ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰਾਈਡਰਾਂ ਨੇ ਸਰਗਰਮ ਅਤੇ ਦਿਲ-ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਆਹਵਾਨ ਕੀਤਾ। ਸ਼ੈਲਬੀ ਹਸਪਤਾਲ ਮੋਹਾਲੀ ਪਹੁੰਚਣ ‘ਤੇ ਹਿੱਸਾ ਲੈਣ ਵਾਲਿਆਂ ਨੇ ਡਾ. ਲੋਵਲ ਗੁਪਤਾ, ਹੈਡ, ਇਮਰਜੈਂਸੀ ਅਤੇ ਟ੍ਰੌਮਾ ਸਰਵਿਸਿਜ਼ ਵੱਲੋਂ ਚਲਾਇਆ ਗਿਆ ਇਮਰਜੈਂਸੀ ਪ੍ਰਿਪੇਅਰਡਨੈਸ ਸੈਸ਼ਨ ਵਿਚ ਹਿੱਸਾ ਲਿਆ। ਇਸ ਦੌਰਾਨ ਦਿਲ ਦੇ ਦੌਰੇ ਜਾਂ ਹੋਰ ਮੈਡੀਕਲ ਇਮਰਜੈਂਸੀ ਦੇ ਸਮੇਂ ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਲਈ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਗਏ। ਇਸ ਮੌਕੇ ‘ਤੇ ਕਾਰਡਿਆਕ ਸਾਇੰਸ ਦੇ ਡਾਇਰੈਕਟਰ ਡਾ. ਅਰਵਿੰਦ ਕੌਲ ਨੇ ਕਿਹਾ ਕਿ ਦਿਲ ਦੀ ਸਿਹਤ ਆਮ ਜੀਵਨਸ਼ੈਲੀ ਬਦਲਾਅ ਨਾਲ ਸ਼ੁਰੂ ਹੁੰਦੀ ਹੈ। ਅਜਿਹੇ ਆਯੋਜਨ ਸਾਨੂੰ ਸਰਗਰਮ ਰਹਿਣ ਅਤੇ ਸਮੇਂ ‘ਤੇ ਦੇਖਭਾਲ ਲੈਣ ਦੀ ਯਾਦ ਦਿਲਾਉਂਦੇ ਹਨ। ਉਹਨਾਂ ਨੇ ਕਿਹਾ ਕਿ ਨਿਯਮਤ ਚੈਕਅਪ, ਸਹੀ ਖੁਰਾਕ, ਕਸਰਤ ਅਤੇ ਤਣਾਅ ਤੋਂ ਬਚਾਅ ਨਾਲ ਹਰ ਕਿਸੇ ਦੀ ਦਿਲ ਦੀ ਸਿਹਤ ਮਜ਼ਬੂਤ ਰਹਿ ਸਕਦੀ ਹੈ। ਇੰਟਰਵੇਂਸ਼ਨਲ ਕਾਰਡਿਓਲੋਜੀ ਦੇ ਸੀਨੀਅਰ ਕਨਸਲਟੈਂਟ ਡਾ. ਹਨੀ ਸ਼ਰਮਾ ਨੇ ਕਿਹਾ ਕਿ ਅੱਜਕਲ ਨੌਜਵਾਨ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਜ਼ਿਆਦਾ ਤੇਲ, ਜੰਕ ਫੂਡ, ਘੱਟ ਫਿਟਨੈੱਸ, ਅਤੇ ਤਣਾਅ ਵਾਲੀ ਜ਼ਿੰਦਗੀ ਨਾਲ ਦਿਲ ਦੇ ਦੌਰੇ ਹੋ ਸਕਦੇ ਹਨ। ਇਸ ਲਈ ਆਪਣੀ ਦਿਲ ਦੀ ਸਿਹਤ ਬਾਰੇ ਸਚੇਤ ਰਹਿਣਾ ਬਹੁਤ ਜ਼ਰੂਰੀ ਹੈ। ਨਿਯਮਤ ਚੈਕਅਪ, ਸਹੀ ਖੁਰਾਕ, ਵਿਆਯਾਮ ਅਤੇ ਸਹੀ ਨੀਂਦ ਨਾਲ ਕਈ ਬਿਮਾਰੀਆਂ ਰੋਕੀਆਂ ਜਾ ਸਕਦੀਆਂ ਹਨ ਅਤੇ ਕਈ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਨਾਲ ਨਾ ਸਿਰਫ਼ ਦਿਲ ਸਿਹਤਮੰਦ ਰਹਿੰਦਾ ਹੈ, ਬਲਕਿ ਜਵਾਨੀ ਦੌਰ ਵਿੱਚ ਅਕਸਰ ਹੋਣ ਵਾਲੀਆਂ ਸਿਹਤ ਦੀਆਂ ਸਮੱਸਿਆਵਾਂ ਤੋਂ ਵੀ ਬਚਾਅ ਹੁੰਦਾ ਹੈ। ਗਲੈਡਵਿਨ ਸਦੀਪ ਨੈਯਰ, ਚੀਫ਼ ਐਡਮਿਨਿਸਟ੍ਰੇਟਿਵ ਆਫ਼ਿਸ਼ਰ, ਨੇ ਕਿਹਾ, “ਇਹ ਬਾਇਕਾਥਾਨ ਦਿਲ ਦੀ ਸਿਹਤ, ਫਿਟਨੈੱਸ ਅਤੇ ਸਫ਼ਾਈ ਦੀ ਸੋਚ ਨੂੰ ਇਕੱਠੇ ਲਿਆਉਣ ਵਾਲਾ ਵਿਲੱਖਣ ਯਤਨ ਹੈ, ਜਿਸ ਨੂੰ ਲੋਕਾਂ ਦੀ ਭਾਗੀਦਾਰੀ ਨੇ ਹੋਰ ਮਜ਼ਬੂਤ ਕੀਤਾ।” ਇਹ ਪਹਿਲ ਸ਼ੈਲਬੀ ਮੋਹਾਲੀ ਦੀ ਰੋਕਥਾਮਯੋਗ ਦਿਲ ਦੀ ਦੇਖਭਾਲ, ਇਮਰਜੈਂਸੀ ਤਿਆਰੀ ਅਤੇ ਸਿਹਤਮੰਦ ਅਤੇ ਸਾਫ਼-ਸੁਥਰੇ ਸਮਾਜ ਪ੍ਰਤੀ ਉਸਦੀ ਬੱਝੂਬੰਦੀ ਨੂੰ ਹੋਰ ਮਜ਼ਬੂਤ ਕਰਦੀ ਹੈ।
Comments
Post a Comment