Skip to main content

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh Choosing November 1 for a Delhi Protest and Tearing Posters Demanding Justice for Sikhs Reflec Congress's Insensitivity and Hostile Attitude Towards the Sikh Community : Chugh Before Welcoming Rahul Gandhi, Pargat Singh, Raja Warring, Partap Bajwa and All Punjab Congress Leaders Must Clarify Their Stand on the 1984 Anti-Sikh Massacre : Chugh Chandigarh 3 November ( Ranjeet Singh Dhaliwal ) : BJP National Headquarters In-Charge and MP Tarun Chugh today fired the Congress for inflicting brutal injuries on the minds and the psyche of the Sikhs in the past. Questioning the propriety and validity of forhtcoming visit of  Congress leader Rahul Gandhi to Punjab, Chugh said  Rahul Gandhi must answer the questions surrounding the suffering of families affected by the 1984 Sikh genocide, their decades-long struggle and their continued demand for justice....

ਅਵੇਧ ਖਣਨ ਤੇ AAP ਦੀ ਨਾਕਾਮੀ ਕਾਰਨ ਪੰਜਾਬ ਦੀ ਬਾਢ਼ ਬਣੀ ‘ਮੈਨ-ਮੇਡ ਤ੍ਰਾਸਦੀ’ : ਤਰੁਣ ਚੁਘ

ਅਵੇਧ ਖਣਨ ਤੇ AAP ਦੀ ਨਾਕਾਮੀ ਕਾਰਨ ਪੰਜਾਬ ਦੀ ਬਾਢ਼ ਬਣੀ ‘ਮੈਨ-ਮੇਡ ਤ੍ਰਾਸਦੀ’ : ਤਰੁਣ ਚੁਘ

ਧੁੱਸੀ ਬੰਨ੍ਹਾਂ ਦੀ ਅਣਦੇਖੀ ਨਾਲ 2100 ਪਿੰਡ ਡੁੱਬੇ – ਸਰਕਾਰ ਦੀ ਲਾਪਰਵਾਹੀ ਬੇਨਕਾਬ

ਖਣਨ ਤੋਂ 20,000 ਕਰੋੜ ਦਾ ਵਾਅਦਾ, ਖਜਾਨੇ ‘ਚ ਸਿਰਫ 288 ਕਰੋੜ – ਬਾਕੀ ਕਿੱਥੇ ਗਏ?

ਭਾਜਪਾ ਪੰਜਾਬ ਦੇ ਲੋਕਾਂ ਨਾਲ ਖੜੀ, CBI ਜਾਂਚ ਤੇ ਲੰਬੀ ਫਲੱਡ ਮੈਨੇਜਮੈਂਟ ਯੋਜਨਾ ਦੀ ਮੰਗ

ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁਘ ਨੇ “ਲੋਕਾਂ ਦੀ ਵਿਧਾਨ ਸਭਾ” ਪ੍ਰੋਗਰਾਮ ਵਿੱਚ ਬੋਲਦਿਆਂ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਚੁਘ ਨੇ ਕਿਹਾ ਕਿ ਅਵੇਧ ਖਣਨ, ਧੁੱਸੀ ਬੰਨ੍ਹਾਂ ਦੇ ਟੁੱਟਣ ਅਤੇ ਸਰਕਾਰ ਦੀ ਅਣਗਹਿਲੀ ਨੇ ਪੰਜਾਬ ਦੀ ਬਾਢ਼ ਨੂੰ ਇੱਕ “ਮੈਨ-ਮੇਡ ਤ੍ਰਾਸਦੀ” ਬਣਾ ਦਿੱਤਾ। ਉਹਨਾਂ ਨੇ ਯਾਦ ਦਵਾਇਆ ਕਿ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਦਰਿਆ ਦੇ ਕਿਨਾਰੇ ਬਣੇ ਲਗਭਗ 900 ਕਿਮੀ ਧੁੱਸੀ ਬੰਨ੍ਹਾਂ ਨੇ ਪੰਜਾਬ ਨੂੰ ਦਹਾਕਿਆਂ ਤੱਕ ਬਾਢ਼ ਤੋਂ ਬਚਾਇਆ ਸੀ। ਅਟਲ ਬਿਹਾਰੀ ਵਾਜਪੇਈ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਕੇਂਦਰ ਦੀ ਮਦਦ ਨਾਲ ਇਹਨਾਂ ਨੂੰ ਮਜ਼ਬੂਤ ਕੀਤਾ ਗਿਆ। ਪਰ ਅੱਜ ਦੀ ਸਰਕਾਰ ਨੇ ਖਣਨ ਮਾਫੀਆ ਦੇ ਦਬਾਅ ਹੇਠ ਇਹਨਾਂ ਨੂੰ ਖੋਖਲਾ ਹੋਣ ਦਿੱਤਾ।

ਚੁਘ ਨੇ ਖੁਲਾਸਾ ਕੀਤਾ ਕਿ 2022 ਤੋਂ 2025 ਤੱਕ AAP ਸਰਕਾਰ ਨੇ ਖਣਨ ਤੋਂ 20,000 ਕਰੋੜ ਦੀ ਆਮਦਨੀ ਦਾ ਦਾਅਵਾ ਕੀਤਾ ਸੀ, ਪਰ ਖਜਾਨੇ ‘ਚ ਪਹੁੰਚੇ ਸਿਰਫ 288 ਕਰੋੜ। “ਬਾਕੀ 19,622 ਕਰੋੜ ਕਿੱਥੇ ਗਏ?” ਚੁਘ ਨੇ ਸਵਾਲ ਕੀਤਾ। ਉਹਨਾਂ ਨੇ ਕਿਹਾ ਕਿ ਇਸ ਵਾਰ ਮੀਂਹ ਸਿਰਫ 24% ਵੱਧ ਸੀ, ਫਿਰ ਵੀ 2100 ਪਿੰਡ ਕਿਉਂ ਡੁੱਬ ਗਏ? ਕਾਰਨ ਸੀ – ਜਨਵਰੀ ਤੋਂ ਮਈ ਤੱਕ ਬਾਢ਼-ਰੋਧੀ ਮੀਟਿੰਗ ਨਾ ਕਰਨੀ ਤੇ 2800 ਕਿਮੀ ਬੰਨ੍ਹਾਂ ਦੇ ਟੈਂਡਰਾਂ ‘ਤੇ ਕੋਈ ਕੰਮ ਨਾ ਹੋਣਾ। ਇਹ ਸਾਰਾ ਖਣਨ ਮਾਫੀਆ ਦੇ ਦਬਾਅ ‘ਚ ਹੋਇਆ। ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚ ਵਾਰ-ਵਾਰ ਲਿਖਦੇ ਰਹੇ ਕਿ ਅਵੇਧ ਖਣਨ ਨਾਲ ਬੰਨ੍ਹਾਂ ਟੁੱਟ ਰਹੀਆਂ ਹਨ। ਪਰ ਕੋਈ ਕਾਰਵਾਈ ਨਹੀਂ ਹੋਈ। ਇੱਥੋਂ ਤੱਕ ਕਿ ਜਦੋਂ ਲੋਕ ਧਰਨਾ ਦੇਣ ਲੱਗੇ ਤਾਂ ਮਾਫੀਆ ਨੇ ਹਿੰਸਾ ਨਾਲ ਉਹਨਾਂ ਨੂੰ ਚੁੱਪ ਕਰਾਇਆ। ਚੁਘ ਨੇ ਕਿਹਾ – “ਜੋ ਰੱਖਿਅਕ ਸਨ ਬੰਨ੍ਹਾਂ ਦੇ, ਓਹੀ ਭੱਖਿਅਕ ਬਣ ਗਏ।” ਚੁਘ ਨੇ NDRF, ਆਰਮੀ, ਗੁਰਦੁਆਰਿਆਂ, ਮੰਦਰਾਂ ਅਤੇ ਸਵੈਛੇਵਕਾਂ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਬਾਢ਼ ਦੌਰਾਨ ਕਿਸੇ ਨੂੰ ਭੁੱਖਾ ਨਹੀਂ ਸੁੱਤਣ ਦਿੱਤਾ। ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਧੁੱਸੀ ਬੰਨ੍ਹਾਂ ਦੀ ਪੂਰੀ ਮਰੰਮਤ ਹੋਵੇ, ਮਨਰੇਗਾ ਨਾਲ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ, ਪਾਰਦਰਸ਼ੀ ਖਣਨ ਨੀਤੀ ਬਣੇ ਤੇ ਵਿਗਿਆਨੀਆਂ ਦੀ ਇੱਕ ਟਾਸਕ ਫੋਰਸ ਬਣੇ। ਅਖੀਰ ‘ਚ ਚੁਘ ਨੇ ਮੰਗ ਕੀਤੀ ਕਿ ਦੋਸ਼ੀ ਅਧਿਕਾਰੀਆਂ ਤੇ ਨੇਤਾਵਾਂ ‘ਤੇ FIR ਦਰਜ ਹੋਵੇ, CBI ਜਾਂਚ ਹੋਵੇ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਘੱਟੋ-ਘੱਟ 100 ਕਰੋੜ ਰੁਪਏ ਦਾ ਰੀਹੈਬਿਲੀਟੇਸ਼ਨ ਫੰਡ ਦਿੱਤਾ ਜਾਵੇ। ਉਹਨਾਂ ਕਿਹਾ – “ਇਹ ਕੁਦਰਤੀ ਆਫਤ ਨਹੀਂ, ਸਗੋਂ AAP ਸਰਕਾਰ ਦੀ ਨਾਕਾਮੀ ਅਤੇ ਮਾਫੀਆ ਦੀ ਲਾਲਚ ਨਾਲ ਆਈ ਮੈਨ-ਮੇਡ ਤ੍ਰਾਸਦੀ ਹੈ। ਭਾਜਪਾ ਪੰਜਾਬ ਦੇ ਲੋਕਾਂ ਨਾਲ ਪੂਰੀ ਮਜ਼ਬੂਤੀ ਨਾਲ ਖੜੀ ਹੈ।”

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਵਿਕਲਪ ਦੇ ਜ਼ਬਰਦਸਤੀ ਸੀਪੀਡੀਐਲ ਭੇਜੇ ਗਏ ਕਰਮਚਾਰੀਆਂ 'ਤੇ ਕੀਤੇ ਜਾ ਰਹੇ ਦਮਨ ਵਿਰੁੱਧ ਵਿਰੋਧ ਰੈਲੀਆਂ ਦੀ ਲੜੀ ਜਾਰੀ ਹੈ