ਪਿੰਡ ਗੱਜੂ ਖੇੜੇ ਦੀ ਜਮੀਨੀ ਵਿਵਾਦ ਨੂੰ ਲੈਕੇ ਪਿਛਲੇ ਦਿਨੀ ਮੋਰਚੇ ਤੇ ਹੋਈ ਪ੍ਰੈੱਸ ਕਾਨਫਰੰਸ ਦੇ ਮਾਮਲੇ ਵਿੱਚ ਦੂਸਰੀ ਧਿਰ ਦੇ ਸ਼ਾਮ ਸੁੰਦਰ ਵਧਵਾ ਨੇ ਪ੍ਰੈਸ ਨੂੰ ਦੱਸੀ ਅਸਲੀਅਤ
ਪਿੰਡ ਗੱਜੂ ਖੇੜੇ ਦੀ ਜਮੀਨੀ ਵਿਵਾਦ ਨੂੰ ਲੈਕੇ ਪਿਛਲੇ ਦਿਨੀ ਮੋਰਚੇ ਤੇ ਹੋਈ ਪ੍ਰੈੱਸ ਕਾਨਫਰੰਸ ਦੇ ਮਾਮਲੇ ਵਿੱਚ ਦੂਸਰੀ ਧਿਰ ਦੇ ਸ਼ਾਮ ਸੁੰਦਰ ਵਧਵਾ ਨੇ ਪ੍ਰੈਸ ਨੂੰ ਦੱਸੀ ਅਸਲੀਅਤ
ਮਾਨਯੋਗ ਅਦਾਲਤ ਵੱਲੋਂ ਕੀਤੀ ਗਈ ਕਾਰਵਾਈ ਦੇ ਸਾਰੇ ਕਾਗਜਾਤ ਦਿਖਾਉਂਦੇ ਹੋਏ ਵਧਵਾ ਨੇ ਠੱਗੀ ਕਰਨ ਵਾਲੇ ਨੂੰ ਨਟਵਰ ਲਾਲ ਤੋਂ ਵੀ ਸ਼ਾਤਰ ਐਲਾਨਿਆ
ਐਸ.ਏ.ਐਸ.ਨਗਰ 3 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਇੱਕ ਜਮੀਨੀ ਵਿਵਾਦ ਨੂੰ ਲੈਕੇ ਸ਼ਾਮ ਸੁੰਦਰ ਵਧਵਾ ਵਾਸੀ ਰਾਜਪੁਰਾ ਨੇ ਆਪਣੇ ਨਾਲ ਇੱਕ ਬਿਆਨੇ ਦੀ ਹੋਈ ਠੱਗੀ ਦੇ ਸੰਬੰਧ ਵਿੱਚ ਸਾਰੀ ਪ੍ਰੈਸ ਦੇ ਸਾਹਮਣੇ ਆਪਣੇ ਕਾਗਜ਼ਾਤ ਦਿਖਾਉਂਦੇ ਹੋਏ ਦੱਸਦਿਆਂ ਕਿਹਾ ਕਿ ਇੱਕ ਇਕਰਾਰਨਾਮਾ 21 ਅਪ੍ਰੈਲ 2023 ਨੂੰ ਪਿੰਡ ਗੱਜੂ ਖੇੜੇ ਦੇ ਵਾਸੀ ਓਮ ਪ੍ਰਕਾਸ਼ ਸਚਦੇਵਾ, ਉਸ ਦੀ ਪਤਨੀ ਊਸ਼ਾ ਰਾਣੀ ਅਤੇ ਉਸਦੀ ਭੈਣ ਸੁਦੇਸ਼ ਰਾਣੀ ਆਦਿ ਨੇ 5 ਵਿਸਵੇ ਦਾ 80 ਲੱਖ ਰੁਪਏ ਬਿਆਨੇ ਵਜੋਂ ਲਏ ਸਨ। ਜਿਸ ਦੀ ਰਜਿਸਟਰੀ ਦੀ ਤਾਰੀਕ 24 ਅਕਤੂਬਰ 2023 ਮੁਕਰਰ ਕੀਤੀ ਗਈ ਸੀ। ਪਰ ਰਜਿਸਟਰੀ ਤੋਂ ਮੁਕਰਨ ਲਈ ਤਿੰਨ ਮਹੀਨੇ ਪਹਿਲਾਂ ਹੀ ਸਾਨੂੰ ਕਾਨੂੰਨੀ ਨੋਟਿਸ ਭੇਜਣ ਲੱਗ ਗਿਆ ਤੇ ਉਸ ਦੀ ਬਿਆਨੇ ਤੋਂ ਮੁਕਰਨ ਦੀ ਮਨਸ਼ਾ ਬਣ ਗਈ। ਜਿਸ ਕਰਕੇ ਮੈਂ ਚਾਰਾਜੋਈ ਕਰਕੇ ਐਫਆਈਆਰ ਨੰਬਰ 045/6.6.2024/ਥਾਣਾ ਬਨੂੰੜ 'ਚ ਦਰਜ ਕਰਵਾਈ ਸੀ। ਜਿਸ ਨੂੰ ਰਿਲੀਫ ਲੈਣ ਵਾਸਤੇ ਓਮ ਪ੍ਰਕਾਸ਼ ਸੱਚਦੇਵਾ ਨੇ ਮਾਨਯੋਗ ਜ਼ਿਲ੍ਹਾ ਅਦਾਲਤ, ਮਾਨਯੋਗ ਸੈਸ਼ਨ ਅਦਾਲਤ, ਮਾਨਯੋਗ ਹਾਈਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਪਰ ਸਮੂਹ ਮਾਨਯੋਗ ਅਦਾਲਤਾਂ ਨੇ ਕਾਗਜਾਤ ਦੇਖਦੇ ਹੋਏ ਇਸ ਦੀ ਫਰਿਆਦ ਨੂੰ ਨਕਾਰਿਆ। ਓਮ ਪ੍ਰਕਾਸ਼ ਸਚਦੇਵਾ ਨੇ ਬਿਆਨੇ ਵਜੋਂ 80 ਲੱਖ ਰੁਪਏ ਲਏ ਤੇ ਮੈਨੂੰ ਲੀਗਲ ਨੋਟਿਸ ਸਿਰਫ਼ 10 ਲੱਖ ਦਾ ਦਿੱਤਾ। ਪਰ ਬਾਅਦ ਵਿੱਚ ਉਸਨੇ ਮਾਨਯੋਗ ਅਦਾਲਤ ਵਿੱਚ 80 ਲੱਖ ਰੁਪਏ ਸਵੀਕਾਰ ਕੀਤੇ। ਵਧਵਾ ਨੇ ਸਮੂਹ ਕਾਗਜਾਤ ਦਿਖਾਉਂਦੇ ਹੋਏ ਕਿਹਾ ਕਿ ਮਾਨਯੋਗ ਅਦਾਲਤ ਨੇ ਸਾਨੂੰ ਆਪਸੀ ਸਮਝੌਤੇ ਲਈ ਤਿੰਨ ਮੌਕੇ ਦਿੱਤੇ, ਪਰ ਸਾਡਾ ਸਮਝੌਤਾ ਨਾ ਹੋ ਸਕਿਆ। ਪਿਛਲੇ ਦਿਨੀ ਉਸਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜੋ ਦੱਸਿਆ ਉਹ ਸਭ ਝੂਠ ਹੈ ਅਤੇ ਉਸ ਦੀ ਅਸਲੀਅਤ ਦੱਸਣ ਲਈ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਮਾਨਯੋਗ ਅਦਾਲਤ ਅਤੇ ਪ੍ਰਸ਼ਾਸਨ ਬਣਦੀ ਕਾਰਵਾਈ ਕਰੇਗਾ ਅਤੇ ਮੈਨੂੰ ਇਨਸਾਫ ਦਿੱਤਾ ਜਾਏਗਾ। ਇਸ ਮਾਮਲੇ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਜਦੋਂ ਅਸੀਂ ਕਿਸੇ ਪੀੜਤ ਦੀ ਸੁਣਵਾਈ ਕਰਦੇ ਹਾਂ ਤਾਂ ਉਸ ਮਾਮਲੇ ਸਬੰਧੀ ਸਾਰੇ ਕਾਗਜ਼ਾਤ ਪਹਿਲਾਂ ਪੂਰੀ ਤਰ੍ਹਾਂ ਜਾਂਚੇ ਜਾਂਦੇ ਹਨ। ਪਰ ਕਈ ਵਾਰ ਫਰਿਆਦੀ ਸਾਡੇ ਕੋਲੋਂ ਕਈ ਗੱਲਾਂ ਛੁਪਾ ਲੈਂਦਾ ਹੈ। ਪਰ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਜੇਕਰ ਤੁਸੀਂ ਧਿਰ ਕੋਲ ਆਪਣੇ ਬਚਾ ਲਈ ਸਬੂਤ ਹਨ, ਸਾਡੇ ਨਾਲ ਸੰਪਰਕ ਕਰੇ। ਅਸੀਂ ਉਸ ਦੇ ਪੱਖ ਅਸੀਂ ਉਸ ਦਾ ਪੱਖ ਵੀ ਪ੍ਰੈਸ ਸਾਹਮਣੇ ਲਿਆਵਾਂਗੇ। ਇਸੇ ਲੜੀ ਵਿੱਚ ਸ਼੍ਰੀ ਸ਼ਾਮ ਸੁੰਦਰ ਵਧਵਾ ਜੀ ਨੇ ਮੋਰਚੇ ਤੇ ਆਪਣਾ ਪੱਖ ਪੇਸ਼ ਕੀਤਾ ਤੇ ਅਸੀਂ ਉਸ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਅਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਦੋਨੋਂ ਤੱਥਾਂ ਨੂੰ ਦੇਖਦੇ ਹੋਏ ਫੈਸਲਾ ਕੀਤਾ ਜਾਵੇ ਤੇ ਦੋਸ਼ੀ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੋਰਚਾ ਆਗੂ ਸਿਮਰਨਜੀਤ ਸਿੰਘ ਸ਼ੈਂਕੀ, ਕਰਮ ਸਿੰਘ ਕੁਰੜੀ, ਬਲਜੀਤ ਸਿੰਘ, ਕਰਮਜੀਤ ਸਿੰਘ, ਹਰਪਾਲ ਸਿੰਘ ਢਿੱਲੋ, ਹਰਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਹੋਏ।
Comments
Post a Comment