ਰੇਲ ਕਰਮਚਾਰੀਆਂ ਦੀ ਦਿੱਲੀ ‘ਚ ਗੂੰਜ ਨਿੱਜੀਕਰਨ ਤੇ ਐਨਪੀਐਸ ਦੇ ਵਿਰੁੱਧ ਆਂਦੋਲਨ
ਚੰਡੀਗੜ੍ਹ 4 ਸਤੰਬਰ ( ਰਣਜੀਤ ਧਾਲੀਵਾਲ ) : ਰੇਲ ਕਰਮਚਾਰੀਆਂ ਦੀਆਂ ਗੂੰਜਦੀਆਂ ਘੋਸ਼ਣਾਵਾਂ ਤੇ ਤਾਲੀਆਂ ਨਾਲ ਮਾਹੌਲ ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿੱਚ ਗਰਮਾਇਆ ਹੋਇਆ ਹੈ। ਇੱਥੇ ਨੈਸ਼ਨਲ ਫੈਡਰੇਸ਼ਨ ਆਫ਼ ਇੰਡਿਅਨ ਰੇਲਵੇਮੈਨਅਤੇ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵੱਲੋਂ 31ਵਾਂ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਲਗਭਗ 15,000 ਰੇਲ ਕਰਮਚਾਰੀ ਦੇਸ਼ ਭਰ ਤੋਂ ਸ਼ਿਰਕਤ ਕਰ ਰਹੇ ਹਨ। ਇਹ ਸੰਮੇਲਨ 4 ਸਤੰਬਰ ਤੱਕ ਜਾਰੀ ਰਹੇਗਾ। ਕਰਮਚਾਰੀਆਂ ਦੀਆਂ ਮੁੱਖ ਮੰਗਾਂ : ਰੇਲਵੇ ਦਾ ਨਿੱਜੀਕਰਨ, ਕਾਰਪੋਰੇਟਾਈਜ਼ੇਸ਼ਨ ਅਤੇ ਆਉਟਸੋਰਸਿੰਗ ‘ਤੇ ਰੋਕ, ਪੁਰਾਣੀ ਪੈਨਸ਼ਨ ਸਕੀਮ (ਉਪੀਐਸ) ਦੀ ਵਾਪਸੀ ਅਤੇ ਨਵੀਂ ਪੈਨਸ਼ਨ ਸਕੀਮ (ਐਨਪੀਐਸ) ਰੱਦ, ਖਾਲੀ ਪਦਾਂ ‘ਤੇ ਭਰਤੀ ਅਤੇ ਠੇਕੇਦਾਰ ਕਰਮਚਾਰੀਆਂ ਦਾ ਨਿਯਮੀਕਰਨ ਮਹਿਲਾ ਕਰਮਚਾਰੀਆਂ ਲਈ ਵਧੀਆ ਸੁਰੱਖਿਆ ਅਤੇ ਸਹੂਲਤਾਂ ਗਰੁੱਪ ‘ਡੀ’ ਤੋਂ ਗਰੁੱਪ ‘ਸੀ’ ਤੱਕ ਤਰੱਕੀ ਦੇ ਮੌਕੇ ਸਿਹਤ ਸੇਵਾਵਾਂ ਦੀ ਮਜ਼ਬੂਤੀ ਅਤੇ ਰੇਲਵੇ ਹਸਪਤਾਲਾਂ ਦੇ ਨਿੱਜੀਕਰਨ ਦਾ ਵਿਰੋਧ।
ਆਗੂਆਂ ਵਿਚ ਡਾ. ਐੱਮ. ਰਾਘਵੈਯਿਆ, ਸਰਚਿੱਟਣੀਸ, ਐਨਪੀਐਸ ਨੇ ਬੋਲਦਿਆਂ ਕਿਹਾ ਕਿ ਭਾਰਤੀ ਰੇਲਵੇ ਕਰਮਚਾਰੀਆਂ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੀ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੀ ਲੜਾਈ ਹੋਰ ਤੇਜ਼ ਹੋਵੇਗੀ। ਗੁਮਾਨ ਸਿੰਘ, ਪ੍ਰਧਾਨ, ਐਨਪੀਐਸ ਨੇ ਕਿਹਾ ਕਿ ਰੇਲਵੇ ਦਾ ਨਿੱਜੀਕਰਨ ਨਾ ਸਿਰਫ਼ ਕਰਮਚਾਰੀਆਂ ਲਈ, ਸਗੋਂ ਆਮ ਲੋਕਾਂ ਲਈ ਵੀ ਖ਼ਤਰਨਾਕ ਹੈ। ਇਹ ਸੰਮੇਲਨ ਕਰਮਚਾਰੀਆਂ ਦੀ ਏਕਤਾ ਦਾ ਸ਼ਕਤੀਸ਼ਾਲੀ ਸੰਦੇਸ਼ ਹੈ। ਸ਼ਾਖੀ ਮੱਲਿਕ (ਸਟੇਡੀਅਮ ਇੰਚਾਰਜ) ਕਿਹਾ ਕਿ ਇਹ ਸੰਮੇਲਨ ਕਰਮਚਾਰੀਆਂ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ। ਨਿੱਜੀਕਰਨ ਅਤੇ ਗਲਤ ਨੀਤੀਆਂ ਵਿਰੁੱਧ ਸਾਡਾ ਸੰਘਰਸ਼ ਜਾਰੀ ਰਹੇਗਾ — ਇਹੀ ਸਾਡੀ ਅਸਲੀ ਜਿੱਤ ਹੈ। ਸੰਮੇਲਨ ਦੌਰਾਨ ਉਸ ਸਮੇਂ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਸਟੇਡੀਅਮ ਇੰਚਾਰਜ ਸਾਖ਼ੀ ਮੱਲਿਕ ਨੇ ਆਪਣਾ ਜਨਮਦਿਨ ਰੇਲ ਕਰਮਚਾਰੀਆਂ ਵਿਚ ਮਨਾਇਆ। ਸਾਰੇ ਕਰਮਚਾਰੀਆਂ ਨੇ ਉਨ੍ਹਾਂ ਦਾ ਜੋਸ਼ ਨਾਲ ਸਵਾਗਤ ਕੀਤਾ। ਸਾਖ਼ੀ ਮੱਲਿਕ ਨੇ ਕਿਹਾ ਕਿ ਇਹ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਜਨਮਦਿਨ ਹੈ ਕਿਉਂਕਿ ਮੈਂ ਇਸਨੂੰ ਸੰਘਰਸ਼ ਕਰਦੇ ਰੇਲਵੇ ਕਰਮਚਾਰੀਆਂ ਦੇ ਨਾਲ ਮਨਾਇਆ। ਇਹੀ ਮੇਰਾ ਪਰਿਵਾਰ ਹੈ, ਇਹੀ ਮੇਰੀ ਅਸਲੀ ਤਾਕਤ ਹੈ।” ਇਹ ਸੰਮੇਲਨ ਸਾਫ਼ ਸੰਕੇਤ ਦੇ ਰਿਹਾ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ — OPS ਦੀ ਵਾਪਸੀ, NPS ਦਾ ਖ਼ਾਤਮਾ, ਠੇਕੇਦਾਰਾਂ ਦੀ ਸਥਿਰਤਾ ਅਤੇ ਨਿੱਜੀਕਰਨ ਦੇ ਵਿਰੋਧ — ਹੁਣ ਹੋਰ ਜ਼ੋਰ ਨਾਲ ਉੱਠ ਰਹੀਆਂ ਹਨ।
Comments
Post a Comment