ਜੀਓ ਗੇਮਜ਼ ਅਤੇ ਚਿਤਕਾਰਾ ਯੂਨੀਵਰਸਿਟੀ ਨੇ ਇਨੋਵੇਸ਼ਨ ਸੈਂਟਰ ਦਾ ਕੀਤਾ ਉਦਘਾਟਨ, ਤਿਆਰ ਹੋਣਗੇ ਭਵਿੱਖ ਦੇ ਇਨੋਵੇਟਰ
ਚੰਡੀਗੜ੍ਹ 26 ਸਤੰਬਰ ( ਰਣਜੀਤ ਧਾਲੀਵਾਲ ) : ਚਿਤਕਾਰਾ ਯੂਨੀਵਰਸਿਟੀ ਵਿੱਚ ਵੀਰਵਾਰ ਨੂੰ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਦਾ ਸ਼ੁਭਾਰੰਭ ਕੀਤਾ ਗਿਆ, ਜਿਸ ਨੇ ਗੇਮਿੰਗ ਅਤੇ ਸਿੱਖਿਆ ਦੀ ਦੁਨੀਆਂ ਵਿੱਚ ਇੱਕ ਨਵਾਂ ਅਧਿਆਇ ਜੋੜਿਆ। ਇਹ ਸੈਂਟਰ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਦੀ ਖੋਜ ਕਰਨ ਅਤੇ ਗੇਮਿੰਗ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਾਇਓਟੈਕਨਾਲੋਜੀ, ਮੈਡੀਸਿਨ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰੇਗਾ। ਵਿਵਹਾਰਕ ਅਤੇ ਇਮਰਸਿਵ ਲਰਨਿੰਗ ਰਾਹੀਂ ਇਹ ਸੈਂਟਰ ਵਿਦਿਆਰਥੀਆਂ ਵਿੱਚ ਸਮੱਸਿਆ-ਹੱਲ ਕਰਨ ਦੀ ਯੋਗਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੂੰ ਭਵਿੱਖ ਦੇ ਕਰੀਅਰ ਮੌਕਿਆਂ ਲਈ ਤਿਆਰ ਕਰੇਗਾ। ਸਿੱਖਿਆ ਨੂੰ ਮੁੜ ਪਰਿਭਾਸ਼ਿਤ ਕਰਨ ਵੱਲ ਇਹ ਇੱਕ ਕ੍ਰਾਂਤੀਕਾਰੀ ਪਹਲ ਹੈ, ਜਿੱਥੇ ਗੇਮਿੰਗ ਵੱਖ-ਵੱਖ ਉਦਯੋਗਾਂ ਵਿੱਚ ਇਨੋਵੇਸ਼ਨ ਅਤੇ ਵਿਕਾਸ ਲਈ ਟੈਸਟਿੰਗ ਗ੍ਰਾਊਂਡ ਵਜੋਂ ਕੰਮ ਕਰੇਗੀ। 80 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਇਹ ਅਧੁਨਿਕ ਇਨੋਵੇਸ਼ਨ ਸੈਂਟਰ ਭਵਿੱਖ ਦੇ ਇਨੋਵੇਸ਼ਨ ਲੀਡਰਾਂ ਨੂੰ ਤਿਆਰ ਕਰਨ ਲਈ ਇੱਕ ਲਾਂਚਪੈਡ ਵਜੋਂ ਸਥਾਪਿਤ ਕੀਤਾ ਗਿਆ ਹੈ। ਇਨੋਵੇਸ਼ਨ ਸੈਂਟਰ ਨੂੰ ਤਿੰਨ ਖ਼ਾਸ ਜ਼ੋਨਾਂ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜਣਗੇ: ਈਸਪੋਰਟਸ ਜ਼ੋਨ: ਪ੍ਰੋਫੈਸ਼ਨਲ-ਗ੍ਰੇਡ ਸੈਟਅਪ ਨਾਲ ਸਜਿਆ ਇਹ ਜ਼ੋਨ ਵਿਦਿਆਰਥੀਆਂ ਨੂੰ ਈਸਪੋਰਟਸ ਚੈਂਪੀਅਨਸ਼ਿਪ, ਕਾਲਜ ਲੀਗ ਅਤੇ ਪ੍ਰੋਫੈਸ਼ਨਲ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੇ ਮੌਕੇ ਦੇਵੇਗਾ। ਇਹ ਟੀਮਵਰਕ, ਹੁਨਰ, ਲੀਡਰਸ਼ਿਪ, ਰਣਨੀਤਿਕ ਸੋਚ ਅਤੇ ਅਨੁਸ਼ਾਸਨ ਵਰਗੀਆਂ ਖੂਬੀਆਂ ਨੂੰ ਵਿਕਸਿਤ ਕਰੇਗਾ – ਜੋ ਵਿਸ਼ਵ ਪੱਧਰੀ ਈਸਪੋਰਟਸ ਖਿਡਾਰੀਆਂ ਦੀ ਪਹਿਚਾਣ ਹਨ। ਸਟ੍ਰੀਮਿੰਗ ਜ਼ੋਨ: ਸਾਊਂਡਪ੍ਰੂਫ ਅਤੇ ਆਧੁਨਿਕ ਉਪਕਰਣਾਂ ਨਾਲ ਸਜਿਆ ਇਹ ਸਟ੍ਰੀਮਿੰਗ ਪੌਡ ਵਿਦਿਆਰਥੀਆਂ ਨੂੰ ਲਾਈਵ ਸਟ੍ਰੀਮਿੰਗ, ਵੀਡੀਓ ਪ੍ਰੋਡਕਸ਼ਨ ਅਤੇ ਡਿਜ਼ਿਟਲ ਕੰਟੈਂਟ ਕ੍ਰੀਏਸ਼ਨ ਦੀ ਕਲਾ ਸਿਖਾਏਗਾ। ਉੱਨਤ ਰਿਕਾਰਡਿੰਗ ਅਤੇ ਬ੍ਰੌਡਕਾਸਟਿੰਗ ਉਪਕਰਣਾਂ ਰਾਹੀਂ ਇਹ ਜ਼ੋਨ ਭਵਿੱਖ ਦੇ ਕ੍ਰੀਏਟਰਾਂ ਨੂੰ ਡਿਜ਼ਿਟਲ ਦਰਸ਼ਕ ਵਰਗ ਬਣਾਉਣ ਅਤੇ ਤੇਜ਼ੀ ਨਾਲ ਵਧ ਰਹੀ ਗੇਮਿੰਗ ਅਤੇ ਕ੍ਰੀਏਟਰ ਅਰਥਵਿਵਸਥਾ ਵਿੱਚ ਕਾਮਯਾਬ ਹੋਣ ਵਿੱਚ ਮਦਦ ਕਰੇਗਾ। ਪ੍ਰੀਮੀਅਮ ਗੇਮਿੰਗ ਜ਼ੋਨ: ਜੀਓ ਦੀ ਕਲਾਉਡ ਟੈਕਨਾਲੋਜੀ ਨਾਲ ਚੱਲਦਾ ਇਹ ਜ਼ੋਨ ਵਿਦਿਆਰਥੀਆਂ ਨੂੰ ਮਹਿੰਗੇ ਹਾਰਡਵੇਅਰ ਤੋਂ ਬਿਨਾਂ ਪ੍ਰੀਮੀਅਮ ਗੇਮਿੰਗ ਦਾ ਅਨੁਭਵ ਕਰਾਵੇਗਾ ਅਤੇ ਉਨ੍ਹਾਂ ਨੂੰ ਐਨੀਟਾਈਮ, ਐਨੀਵੇਅਰ, ਆਨ-ਡਿਮਾਂਡ ਗੇਮਿੰਗ ਦੇ ਭਵਿੱਖ ਨਾਲ ਜਾਣੂ ਕਰਾਵੇਗਾ। ਲਾਂਚ ਦੇ ਮੌਕੇ ‘ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ, “ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਸਾਡੇ ਵਿਦਿਆਰਥੀਆਂ ਲਈ ਇੱਕ ਐਸਾ ਲਾਂਚਪੈਡ ਹੋਵੇਗਾ ਜਿੱਥੇ ਉਹ ਸਿੱਖਣਗੇ, ਇਨੋਵੇਸ਼ਨ ਕਰਨਗੇ ਅਤੇ ਗਲੋਬਲ ਪੱਧਰ ‘ਤੇ ਮੁਕਾਬਲਾ ਕਰਨਗੇ। ਤਕਨੀਕ, ਰਚਨਾਤਮਕਤਾ ਅਤੇ ਸਕਿਲ-ਬਿਲਡਿੰਗ ਦੇ ਮਿਲਾਪ ਰਾਹੀਂ ਸਾਡਾ ਟੀਚਾ ਹੈ ਕਿ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਕੇ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਗਤੀਸ਼ੀਲ ਉਦਯੋਗਾਂ ਵਿੱਚੋਂ ਇੱਕ ਵਿੱਚ ਕਰੀਅਰ ਦੇ ਮੌਕੇ ਮਿਲਣ।“ ਇਸ ਸਹਿਯੋਗ ਰਾਹੀਂ, ਜੀਓ ਗੇਮਜ਼ ਅਤੇ ਚਿਤਕਾਰਾ ਯੂਨੀਵਰਸਿਟੀ ਦਾ ਮਕਸਦ ਸਿਰਫ਼ ਵਿਸ਼ਵ-ਪੱਧਰੀ ਢਾਂਚਾ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਗੇਮਿੰਗ, ਡਿਜ਼ਿਟਲ ਮਨੋਰੰਜਨ ਖੇਤਰ ਅਤੇ ਹੋਰ ਉਦਯੋਗਾਂ ਵਿੱਚ ਕ੍ਰੀਏਟਰ, ਇਨੋਵੇਟਰ ਅਤੇ ਲੀਡਰ ਬਣਨ ਲਈ ਪ੍ਰੇਰਿਤ ਕਰਨਾ ਵੀ ਹੈ। ਇਹ ਸੈਂਟਰ ਪ੍ਰਤਿਭਾ ਅਤੇ ਇਨੋਵੇਸ਼ਨ ਦਾ ਇੱਕ ਜੀਵੰਤ ਇਕੋਸਿਸਟਮ ਬਣਕੇ ਭਾਰਤ ਨੂੰ ਇੱਕ ਵਿਸ਼ਵ ਗੇਮਿੰਗ ਪਾਵਰਹਾਊਸ ਬਣਾਉਣ ਦੇ ਸੁਪਨੇ ਨੂੰ ਰਫ਼ਤਾਰ ਦੇਵੇਗਾ।
Comments
Post a Comment