ਪ ਸ ਸ ਫ ਪੰਜਾਬ ਵੱਲੋਂ ਹੇਠਲੀਆਂ ਇਕਾਈਆਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ ਕਰਨ ਦਾ ਦਿੱਤਾ ਸੱਦਾ
ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 13 ਅਤੇ 14 ਸਤੰਬਰ ਨੂੰ ਮੰਤਰੀਆਂ ਨੂੰ ਰੋਸ ਪੱਤਰ ਦੇਣ ਸਮੇਂ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ
ਜਲੰਧਰ 8 ਸਤੰਬਰ ( ਪੀ ਡੀ ਐਲ ) : ਪੰਜਾਬ ਸੁਬਾਰਾਡੀਨੇਟ ਸਰਵਿਸਿਜ ਫੈਡਰੇਸ਼ਨ ਦੀ ਫੈਡਰਲ ਕੌਂਸਲ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਆਨਲਾਈਨ ਕੀਤੀ ਗਈ। ਮੀਟਿੰਗ ਦੇ ਫੈਸਲੇ ਬਾਰੇ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਅੰਦਰ ਆਏ ਹੋਏ ਹੜ੍ਹਾਂ ਦੇ ਕਾਰਨ ਬਣੀ ਹੋਈ ਆਫ਼ਤ ਸਬੰਧੀ ਗੰਭੀਰ ਵਿਚਾਰ ਵਟਾਂਦਰਾ ਕਰਦੇ ਹੋਏ ਹੜ੍ਹ ਪ੍ਰਭਾਵਿਤ ਲੋਕਾਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਸਤੇ ਜ਼ਿਲ੍ਹਿਆਂ ਵਿਚ ਰਾਹਤ ਫੰਡ ਇਕੱਤਰ ਕਰ ਰਹੀਆਂ ਪੰਜਾਬ ਸੁਬਾਰਾਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀਆਂ ਵੱਖ ਵੱਖ ਧਿਰਾਂ ਨਾਲ ਤਾਲਮੇਲ ਕਰਕੇ ਇਹਨਾਂ ਲੋਕਾਂ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ 'ਤੇ ਸਤੰਬਰ 2025 ਨੂੰ ਕੀਤੀਆਂ ਜਾ ਰਹੀਆਂ ਸਾਂਝੀਆਂ ਮੀਟਿੰਗਾਂ ਨੂੰ ਕਾਮਯਾਬ ਕਰਨ ਅਤੇ 13 ਤੇ 14 ਸਤੰਬਰ 2025 ਨੂੰ ਪੰਜਾਬ ਦੇ ਵੱਖ-ਵੱਖ ਮੰਤਰੀਆਂ ਨੂੰ ਰੋਸ ਪੱਤਰ ਦੇਣ ਸਬੰਧੀ ਵਿਉਂਤਬੰਦੀ ਕੀਤੀ ਗਈ।ਇਸ ਲਈ 13 ਸਤੰਬਰ ਨੂੰ ਹਰਪਾਲ ਸਿੰਘ ਚੀਮਾ ਨੂੰ ਸੰਗਰੂਰ ਲਈ ਸੰਗਰੂਰ ਤੇ ਬਰਨਾਲਾ ਦੇ ਸਾਥੀ, ਸੰਜੀਵ ਅਰੋਡ਼ਾ ਲੁਧਿਆਣਾ, ਲਈ ਲੁਧਿਆਣਾ, ਤੇ ਮੋਗਾ ਦੇ ਸਾਥੀ, ਹਰਜੋਤ ਸਿੰਘ ਬੈਂਸਂ ਅਨੰਦਪੁਰ ਸਾਹਿਬ, ਲਈ ਰੋਪੜ ਤੇ ਮੋਹਾਲੀ ਦੇ ਸਾਥੀ,ਬਲਜੀਤ ਕੌਰ ਮਲੋਟ ਲਈ ਮੁਕਤਸਰ ਸਾਹਿਬ, ਬਠਿੰਡਾ ਫਾਜਿਲਕਾ ਦੇ ਸਾਥੀ ਅਤੇ 14 ਸਤੰਬਰ ਨੂੰ ਡਾ:ਬਲਬੀਰ ਸਿੰਘ ਪਟਿਆਲਾ ਲਈ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਦੇ ਸਾਥੀ, ਅਮਨ ਅਰੋਡ਼ਾ ਸੁਨਾਮ ਲਈ ਸੰਗਰੂਰ, ਮਲੇਰਕੋਟਲੇ ਤੇ ਮਾਨਸਾ ਦੇ ਸਾਥੀ, ਲਾਲ ਚੰਦ ਕਟਾਰੂਚੱਕ ਲਈ ਪਠਾਨਕੋਟ ਤੇ ਗੁਰਦਾਸਪੁਰ ਦੇ ਸਾਥੀ, ਲਾਲਜੀਤ ਸਿੰਘ ਭੁੱਲਰ ਪੱਟੀ ਲਈ ਤਰਨਤਾਰਨ ਤੇ ਅੰਮ੍ਰਿਤਸਰ ਅਤੇ ਡਾਕਟਰ ਰਵਜੋਤ ਸਿੰਘ ਹੁਸਿਆਰਪੁਰ ਲਈ ਹੁਸਿਆਰਪੁਰ ਤੇ ਜਲੰਧਰ ਦੇ ਸਾਥੀ ਅਤੇ ਪੰਜਾਬ ਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਸਾਥੀ ਰੋਸ ਪੱਤਰ ਦੇਣਗੇ।ਮੀਟਿੰਗ ਵਿੱਚ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ਤੇ 23 ਸਤੰਬਰ 2025 ਨੂੰ ਜ਼ਿਲਾ ਪੱਧਰੀ ਰੋਸ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਤੈਅ ਕੀਤੀਆਂ ਗਈਆਂ ਮੀਟਿੰਗਾਂ ਨੂੰ ਵਾਰ ਵਾਰ ਮੁਲਤਵੀ ਕਰਨ ਸਬੰਧੀ ਰੋਸ ਪਾਇਆ ਗਿਆ। ਪੰਜਾਬ ਸਰਕਾਰ ਦੇ ਇਸ ਵਤੀਰੇ ਖਿਲਾਫ਼ 11 ਅਕਤੂਬਰ ਨੂੰ ਸੰਗਰੂਰ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਨੂੰ ਕਾਮਯਾਬ ਕਰਨ ਲਈ ਵਿਉਂਤਬੰਦੀ ਬਣਾਈ ਗਈ।ਇਸ ਮੀਟਿੰਗ ਵਿੱਚ ਪ ਸ ਸ ਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਮੀਟਿੰਗ ਵਿੱਚ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ,ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਵੀਰ ਇੰਦਰਜੀਤ ਸਿੰਘ ਪੁਰੀ, ਕੁਲਦੀਪ ਸਿੰਘ ਦੌੜਕਾ, ਗੁਰਵਿੰਦਰ ਸਿੰਘ ਸਸਕੌਰ, ਕੁਲਦੀਪ ਸਿੰਘ ਪੂਰੋਵਾਲ, ਸੁਭਾਸ਼ ਪਠਾਨਕੋਟ, ਮਨੋਹਰ ਲਾਲ ਮੁਕਤਸਰ ਸਾਹਿਬ ,ਬਲਵਿੰਦਰ ਸਿੰਘ ਭੁੱਟੋ, ਇੰਦਰਜੀਤ ਸਿੰਘ ਵਿਰਦੀ, ਜਤਿੰਦਰ ਕੁਮਾਰ ਫਰੀਦਕੋਟ, ਰਵੀ ਦੱਤ ਪਠਾਨਕੋਟ, ਬਲਜਿੰਦਰ ਸਿੰਘ ਤਰਨ ਤਰਨ, ਦਵਿੰਦਰ ਸਿੰਘ ਤਰਨ ਤਰਨ, ਜਸਵਿੰਦਰ ਪਾਲ ਰੋਪੜ, ਗੁਰਵਿੰਦਰ ਸਿੰਘ ਚੰਡੀਗੜ, ਲਖਵਿੰਦਰ ਸਿੰਘ ਖਾਨਪੁਰ, ਕਿਸ਼ੋਰ ਚੰਦ ਗਾਜ ਬਠਿੰਡਾ, ਹਰਨੇਕ ਸਿੰਘ ਗਹਿਰੀ ਬਠਿੰਡਾ, ਰਜਿੰਦਰ ਸਿੰਘ ਰਿਆੜ, ਮਾਲਵਿੰਦਰ ਸਿੰਘ ਸੰਗਰੂਰ, ਦਰਸ਼ਨ ਸਿੰਘ ਚੀਮਾ, ਅਨਿਲ ਗੁਰਦਾਸਪੁਰ, ਤਰਸੇਮ ਮਾਧੋਪੁਰੀ, ਨਿਰਮੋਲਕ ਸਿੰਘ, ਕੁਲਦੀਪ ਵਾਲੀਆ, ਗਣੇਸ਼ ਭਗਤ, ਸਰਬਜੀਤ ਸਿੰਘ, ਰਾਣੋ ਖੇੜੀ ,ਬੋਬਿੰਦਰ ਸਿੰਘ, ਤਰਮਿੰਦਰ ਸਿੰਘ ਮੱਲੀ ਆਦਿ ਹਾਜਰ ਸਨ1
Comments
Post a Comment