ਈਟੀਟੀ 5994 ਅਧਿਆਪਕ ਯੂਨੀਅਨ ਨੇ ਸਰਕਾਰ ਦੀ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਖੋਲੀ ਪੋਲ,
ਈਟੀਟੀ 5994 ਅਧਿਆਪਕ ਯੂਨੀਅਨ ਅਤੇ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ 1 ਸਤੰਬਰ ਨੂੰ ਮੋਹਾਲੀ ਫੇਸ 7 ਦੀਆਂ ਲਾਈਟਾਂ ਦੇ ਫੂਕਿਆ ਜਾਵੇਗਾ ਪੁਤਲਾ,
ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਵਿਦੇਸ਼ੀ ਗੋਰਿਆਂ ਨੂੰ ਨੌਕਰੀ ਬਾਦ ਚ ਦੇਣਾ ਪਹਿਲਾਂ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਵੋ ਨੌਕਰੀਆਂ : ਕੁੰਭੜਾ,
ਐਸ.ਏ.ਐਸ.ਨਗਰ 31 ਅਗਸਤ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਆਗੂਆਂ ਨੇ ਪਿਛਲੇ ਦਿਨੀ ਈਟੀਟੀ 5994 ਅਧਿਆਪਕ ਯੂਨੀਅਨ ਦੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਉਹਨਾਂ ਦੇ ਹੱਕ ਵਿੱਚ ਬੋਲਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵੱਲੋਂ ਕੀਤੇ ਗਏ ਹਰ ਇੱਕ ਸੰਘਰਸ਼ ਦਾ ਐਸ ਸੀ ਬੀਸੀ ਮੋਰਚਾ ਪੂਰਨ ਸਮਰਥਨ ਕਰੇਗਾ। ਇਸੇ ਸਬੰਧੀ ਅੱਜ ਈਟੀਟੀ 5994 ਅਧਿਆਪਕ ਯੂਨੀਅਨ ਦਾ ਐਸ ਸੀ ਬੀਸੀ ਮੋਰਚੇ ਤੇ ਭਾਰੀ ਇਕੱਠ ਹੋਇਆ। ਜਿਸ ਵਿੱਚ ਯੂਨੀਅਨ ਦੇ ਵੱਖ-ਵੱਖ ਆਗੂਆਂ ਅਸ਼ੋਕ ਬਾਵਾ, ਬਲਵਿੰਦਰ ਸਿੰਘ ਕਾਕਾ ਤੇ ਕਰਮਜੀਤ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਪੰਜ ਦਿਨਾਂ ਤੋਂ ਸਰਕਾਰ ਤੇ ਪ੍ਰਸ਼ਾਸਨ ਦੇ ਲਾਰਿਆਂ ਨੂੰ ਸੁਣਦੇ ਆ ਰਹੇ ਹਾਂ। ਪਰ ਹੁਣ ਅੱਤ ਹੋ ਚੁੱਕੀ ਹੈ, ਅਸੀਂ ਆਪਣੇ ਘਰਾਂ ਨੂੰ ਛੱਡ ਕੇ ਮੋਹਾਲੀ ਆਪਣੇ ਹੱਕ ਮੰਗਣ ਲਈ ਸੜਕਾਂ ਤੇ ਰੁਲ ਰਹੇ ਹਾਂ। ਪਰ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਹੁਣ ਹੋਰ ਇੰਤਜ਼ਾਰ ਕਰਨਾ ਬਹੁਤ ਮੁਸ਼ਕਿਲ ਹੈ। ਇਸ ਲਈ ਅਸੀਂ ਅੱਜ ਤਿੱਖਾ ਸੰਘਰਸ਼ ਵਿੱਡਣ ਦਾ ਐਲਾਨ ਕਰਦੇ ਹਾਂ। ਜਿਸ ਦੀ ਸ਼ੁਰੂਆਤ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਮਿਤੀ 01 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਫੂਕਕੇ ਇਸ ਸੰਘਰਸ਼ ਦਾ ਬਿਗਲ ਵਜਾਵਾਂਗੇ ਤੇ ਆਖਰੀ ਦਮ ਤੱਕ ਆਪਣੇ ਹੱਕਾਂ ਲਈ ਲੜਦੇ ਰਹਾਂਗੇ। ਇਸ ਮੌਕੇ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਅਧਿਆਪਕ ਦਾ ਪੁੱਤ ਅਧਿਆਪਕਾਂ ਤੇ ਆਏ ਦਿਨ ਅੱਤਿਆਚਾਰ ਕਰ ਰਿਹਾ ਹੈ। ਜਿਨਾਂ ਬੱਚੀਆਂ ਨੂੰ ਬਚਾਉਣ ਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਹਨ। ਇਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਕਾਰਜਕਾਲ ਵਿੱਚ ਉਹਨਾਂ ਬੱਚਿਆਂ ਦੀਆਂ ਗੁੱਤਾਂ ਪੁੱਟੀਆਂ ਜਾਂਦੀਆਂ ਹਨ, ਚੁੰਨੀਆਂ ਰੌਲੀਆਂ ਜਾਂਦੀਆਂ ਹਨ ਤੇ ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ, ਉਹਨਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲ ਕੇ ਉਹਨਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਦਾ ਕਸੂਰ ਸਿਰਫ ਇਹ ਹੈ ਕਿ ਉਹ ਪੜ੍ਹ ਲਿਖਕੇ ਨੌਕਰੀਆਂ ਮੰਗ ਰਹੇ ਹਨ। ਜੇ ਸਰਕਾਰ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰ ਸਕਦੀ ਤਾਂ ਅਜਿਹੀ ਨਲਾਇਕ ਸਰਕਾਰ ਨੂੰ ਰਾਜ ਸਤਾ ਚ ਰਹਿਣ ਦਾ ਕੋਈ ਹੱਕ ਨਹੀਂ। ਸ. ਕੁੰਭੜਾ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਆਏ ਦਿਨ ਵੱਡੇ ਵੱਡੇ ਬੋਰਡ ਲਗਾ ਕੇ 50 ਹਜਾਰ ਨੌਕਰੀਆਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ। ਜਿਸਦੀ ਇਹ ਅਧਿਆਪਕ ਯੂਨੀਅਨ ਨੇ ਪੋਲ ਖੋਲ ਦਿੱਤੀ ਹੈ। ਉਹਨਾਂ ਕਿਹਾ ਕਿ 01 ਸਤੰਬਰ ਨੂੰ ਇਲਾਕੇ ਦੀਆਂ ਸਮੂਹ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਇਹਨਾਂ ਅਧਿਆਪਕਾਂ ਦੇ ਸਮਰਥਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦੇਣਗੀਆਂ।ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਸੁਰਿੰਦਰ ਅਬੋਹਰ, ਮਨਦੀਪ ਕੁਮਾਰ, ਜਸਵਿੰਦਰ, ਵਿਜੇ ਅਬੋਹਰ, ਗੁਰਪ੍ਰੀਤ ਸਿੰਘ, ਸਰਬਜੀਤ ਪਿੰਡੀ, ਰਮਨ ਅਬੋਹਰ, ਕਰਨ ਗਰੂਹਰਸਾਏ, ਸਰਬਜੀਤ, ਗੁਰਪ੍ਰੀਤ ਬਾਜਵਾ, ਸੁਖਵਿੰਦਰ ਪਾਲ ਸੁਖੀ, ਵਿਸ਼ਾਲ ਕੰਬੋਜ, ਮੀਨੂ ਫਾਜਿਲਕਾ, ਜਸਪ੍ਰੀਤ ਮਾਨਸਾ, ਪ੍ਰਵੀਨ ਕੌਰ, ਬਲਜੀਤ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਪੂਨਮ ਰਾਣੀ ਆਦਿ ਹਾਜ਼ਰ ਹੋਏ।
Comments
Post a Comment