ਸ਼੍ਰੀ ਦੁਰਗਾ ਮਾਤਾ ਮੰਦਰ ਵਿੱਚ ਚਲ ਰਹੀ ਸ਼੍ਰੀਮਦ ਭਾਗਵਤ ਕਥਾ ਸ਼ਾਨੋ ਸ਼ੋਕਤ ਨਾਲ ਹੋਈ ਸਮਾਪਤੀ
ਵਿਸ਼ੇਸ਼ ਹਵਨ ਪੂਜਾ ਪਾਠ ਅਤੇ ਪੂਰਣਅਹੁਤੀ ਤੋਂ ਬਾਅਦ ਸ਼ਰਧਾਲੂਆਂ ਲਈ ਅਟੂਟ ਭੰਡਾਰਾ ਲਗਾਇਆ
ਐਸ.ਏ.ਐਸ.ਨਗਰ 30 ਸਤੰਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਫੇਸ 6 ਵਿਖ਼ੇ ਚਲ ਰਹੀ ਸ਼੍ਰੀਮਦ ਭਾਗਵਤ ਕਥਾ ਮੰਗਲਵਾਰ ਨੂੰ ਸ਼ਾਨੋ ਸ਼ੌਕਤ ਦੇ ਨਾਲ ਸਮਾਪਤ ਹੋਈ, ਇਸ ਮੌਕੇ ਤੇ ਸਭ ਤੋਂ ਪਹਿਲਾਂ ਵਿਸ਼ੇਸ਼ ਹਵਨ ਪੂਜਾ ਪਾਠ ਅਤੇ ਪੂਰਨ ਅਹੂਤੀ ਦਾ ਪ੍ਰੋਗਰਾਮ ਚੱਲਿਆ ਉਸ ਤੋਂ ਬਾਅਦ ਕਥਾ ਵਿਆਸ ਅਚਾਰਿਆ ਜਗਦੰਬਾ ਰਤੂੜੀ ਨੇ ਸ਼੍ਰੀਮਦ ਭਾਗਵਤ ਕਥਾ ਸੰਪੂਰਨ ਕੀਤੀ। ਇਸ ਮੌਕੇ ਅਲੱਗ ਅਲੱਗ ਮੰਦਰਾਂ ਦੇ ਪੁਜਾਰੀਗਣ ਸਮੇਤ ਕਈ ਸ਼ਖਸੀਅਤਾਂ ਨੇ ਹਿੱਸਾ ਲਿਤਾ| ਪ੍ਰੋਗਰਾਮ ਦੇ ਵਿੱਚ ਕੇਂਦਰੀਏ ਪੁਜਾਰੀ ਪਰਿਸ਼ਦ ਰਜਿਸਟਰਡ ਦੇ ਸੰਸਥਾਪਕ ਅਤੇ ਫੇਸ 1 ਵਿਖੇ ਸ੍ਰੀ ਪ੍ਰਾਚੀਨ ਸ਼ਿਵ ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਸੁੰਦਰਲਾਲ ਵਿਜਲਵਾਨ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਇਸ ਮੌਕੇ ਉਨਾਂ ਨੇ ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਕਥਾ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਮੋਹਾਲੀ ਜ਼ਿਲਾ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਜੋ ਸ਼੍ਰੀਮਦ ਭਾਗਵਤ ਕਥਾ ਦੇ ਸਾਰੇ ਸਤਾਂ ਦਿਨਾਂ ਲਈ ਮੁੱਖ ਮਹਿਮਾਨ ਵਜੋਂ ਸੇਵਾ ਨਿਭਾ ਰਹੇ ਹਨ ਨੇ ਵੀ ਸ਼ਿਰਕਤ ਕੀਤੀ। ਕਥਾ ਸਮਾਪਤੀ ਤੋਂ ਬਾਅਦ ਮਹਾਰਤੀ ਅਤੇ ਪ੍ਰਸ਼ਾਦ ਵੰਡਿਆ ਗਿਆ ਅਤੇ ਉਸ ਤੋਂ ਬਾਅਦ ਸ਼ਰਧਾਲੂਆਂ ਲਈ ਅਟੂਟ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਰੇ ਸ਼ਰਧਾਲੂਆਂ ਨੇ ਵੱਧ ਚੜ੍ ਕੇ ਹਿੱਸਾ ਲਿੱਤਾ। ਆਈ ਹੋਈ ਸ਼ਖਸ਼ੀਅਤਾਂ ਨੇ ਕਥਾ ਵਿਆਸ ਅਤੇ ਉਨਾਂ ਦੀ ਟੀਮ ਦੇ ਵਲੋਂ ਕੀਤੇ ਗਏ ਵਧੀਆ ਪ੍ਰਬੰਧਾਂ ਦੀ ਸਰਹਾਨਾ ਕੀਤੀ। ਇਸ ਮੌਕੇ ਸ੍ਰੀ ਦੁਰਗਾ ਮਾਤਾ ਮੰਦਿਰ ਦੇ ਪੁਜਾਰੀਗਣ,ਪੰਡਿਤ ਗੋਪਾਲ ਮਣੀ ਮਿਸ਼ਰਾ, ਸ੍ਰੀ ਬਗਲਾ ਮੁਖੀ ਮਾਤਾ ਸੇਵਾ ਦਲ ਮੋਹਾਲੀ ਦੇ ਪ੍ਰਧਾਨ ਰਵੀ ਕੁਮਾਰ,ਮਨੂ ਮਿਸ਼ਰਾ, ਵਿਨੋਦ ਨੋਟੀਆਲ, ਸੁਰੇਸ਼ ਗੋਇਲ ਤੋਂ ਇਲਾਵਾ ਭਾਰੀ ਤਦਾਦ ਦੇ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿੱਤਾ।
Comments
Post a Comment