ਹੜ੍ਹ ਪੀੜਤਾਂ ਦੀ ਸੁੱਖ ਸੇਵਾ ਸਿਮਰਨ ਟਰੱਸਟ ਵੱਲੋਂ ਸੇਵਾ ਰਹੇਗੀ ਲਗਾਤਾਰ ਜਾਰੀ : ਜਥੇਦਾਰ ਦਾਦੂਵਾਲ
ਚੰਡੀਗੜ੍ਹ 11 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਨੂੰ ਇੱਕ ਵਾਰ ਫੇਰ ਹੜਾਂ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ ਰਾਵੀ ਬਿਆਸ ਸਤਲੁਜ ਦਰਿਆ ਦੇ ਕਿਨਾਰਿਆਂ ਤੇ ਭਾਰੀ ਤਬਾਹੀ ਦਾ ਮੰਜ਼ਰ ਹੈ ਫਸਲਾਂ ਲਗਭਗ ਬਰਬਾਦ ਹੋ ਚੁੱਕੀਆਂ ਹਨ ਅਤੇ ਕਈ ਘਰ ਵੀ ਤਬਾਹ ਹੋ ਚੁੱਕੇ ਹਨ ਭਾਰੀ ਤਬਾਹੀ ਝੱਲਣ ਦੇ ਬਾਅਦ ਵੀ ਪੰਜਾਬ ਵਾਸੀਆਂ ਨੇ ਹੌਸ਼ਲਾ ਨਹੀਂ ਹਾਰਿਆ ਤੇ ਚੜਦੀਕਲਾ ਵਿੱਚ ਹਨ ਬੰਦਾ ਬੰਦੇ ਦੀ ਦਾਰੂ ਹੁੰਦਾ ਹੈ ਤੇ ਸਾਰੇ ਇੱਕ ਦੂਜੇ ਦੀ ਬਾਂਹ ਫੜ ਰਹੇ ਹਨ ਦਿਲ ਖੋਹਲਵੀਂ ਮੱਦਦ ਦੇਸ਼-ਵਿਦੇਸ਼ ਵਿੱਚ ਵੱਸਦੇ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਸਿੱਖ ਜਥੇਬੰਦੀਆਂ,ਗੈਰ ਸਿੱਖ ਜਥੇਬੰਦੀਆਂ,ਸੰਸਥਾਵਾਂ,ਸੰਤ ਮਹਾਂਪੁਰਸ਼,ਕਲਾਕਾਰ,ਸ਼ਿੰਗਰ ਹੜਪੀੜਤਾਂ ਦੀ ਮਦਦ ਵਿੱਚ ਜੁੱਟੇ ਹੋਏ ਹਨ ਸੁੱਖ ਸੇਵਾ ਸਿਮਰਨ ਟਰੱਸਟ (ਰਜ਼ਿ) ਵੱਲੋਂ ਵੀ ਸੇਵਾ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਜਾਰੀ ਰਹਿਣਗੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਸੁੱਖ ਸੇਵਾ ਸਿਮਰਨ ਟਰੱਸਟ,ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਕੀਤਾ ਜਥੇਦਾਰ ਦਾਦੂਵਾਲ ਜੀ ਜੋ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੇ ਸਾਥੀਆਂ ਸਮੇਤ ਜਾ ਕੇ ਦੌਰਾ ਕਰਨ ਦੇ ਨਾਲ-ਨਾਲ ਹੱਥੀ ਸੇਵਾ ਅਤੇ ਨਗਦ ਸਹਾਇਤਾ ਵੀ ਕਰ ਰਹੇ ਹਨ ਉਨਾਂ ਜਿੱਥੇ ਖਾਣ ਪੀਣ ਪਹਿਨਣ ਦੀਆਂ ਵਸਤਾਂ ਪਸ਼ੂਆਂ ਦੇ ਚਾਰੇ ਦੀ ਸਹਾਇਤਾ ਉੱਥੇ ਗੁਰੂ ਘਰਾਂ ਦੀ ਕਾਰ ਸੇਵਾ ਤੇ ਟੁੱਟੇ ਧੁੱਸੀ ਬੰਨਾਂ ਨੂੰ ਮੁੜ ਬੰਨਣ ਦੀ ਕਾਰ ਸੇਵਾ ਕਰ ਰਹੇ ਟਰੈਕਟਰਾਂ ਨੂੰ ਡੀਜ਼ਲ ਦੀ ਸੇਵਾ ਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਜਥੇਦਾਰ ਦਾਦੂਵਾਲ ਜੀ ਨੇ ਆਪਣੇ ਸੁੱਖ ਸੇਵਾ ਸਿਮਰਨ ਟਰੱਸਟ ਵੱਲੋਂ ਰਾਵੀ ਪਾਰ ਪਿੰਡ ਤੂਰਬਾਨੀ ਦੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਲਈ 1ਲੱਖ ਰੁਪਏ ਪਿੰਡ ਆਦੀ ਡੀਜ਼ਲ ਲਈ 50 ਹਜ਼ਾਰ, ਸਰਦੂਲਗੜ 50 ਹਜ਼ਾਰ, ਰਮਦਾਸ ਘੋਨੇਵਾਲ ਬੰਨ ਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਨੂੰ 50ਹਜ਼ਾਰ,ਕਰਤਾਰਪੁਰ ਕੋਰੀਡੋਰ ਨੇੜੇ ਬੰਨ ਦੀ ਸੇਵਾ ਕਰ ਰਹੇ ਬਾਬਾ ਸੁਖਵਿੰਦਰ ਸਿੰਘ ਗੁਰਦੁਆਰਾ ਯਾਦਗਾਰ ਸ਼ਹੀਦਾਂ ਅਗਵਾਨ ਨੂੰ 50ਹਜ਼ਾਰ ਰੁਪਏ ਡੀਜ਼ਲ ਵਾਸਤੇ ਭੇਂਟ ਕੀਤੇ ਜਥੇਦਾਰ ਦਾਦੂਵਾਲ ਜੀ ਦੇ ਨਾਲ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਾਲਕਾ ਤੋਂ ਮੈਂਬਰ ਸ.ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ,ਹਲਕਾ ਪੰਚਕੂਲਾ ਤੋਂ ਮੈਂਬਰ ਸ.ਸਵਰਨ ਸਿੰਘ ਬੁੰਗਾ ਟਿੱਬੀ,ਹਲਕਾ ਬਰਾੜਾ ਅੰਬਾਲਾ ਤੋਂ ਮੈਂਬਰ ਸ.ਰਜਿੰਦਰ ਸਿੰਘ ਕੋਕੀ,ਮੇਅਰ ਸ.ਭੁਪਿੰਦਰ ਸਿੰਘ ਪਾਣੀਪਤ ਮੈਂਬਰ,ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਵੱਡੀ ਮਾਤਰਾ ਵਿੱਚ ਪਾਣੀਪੱਤ,ਕਾਲਕਾ,ਪਿੰਜੌਰ,ਪੰਚਕੂਲਾਂ ਤੋਂ ਰਸਦਾਂ ਬਸਤਾਂ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੱਥੀਂ ਸੇਵਾ ਕਰ ਰਹੇ ਹਨ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਆਮ ਵਰਗੇ ਹਾਲਾਤ ਹੋਣ ਤੱਕ ਤਿਲ ਫੁੱਲ ਸੇਵਾ ਲਗਾਤਾਰ ਜਾਰੀ ਰਹੇਗੀ।
Comments
Post a Comment