ਕੇਂਦਰ ਅਤੇ ਪੰਜਾਬ ਸਰਕਾਰ ਲੋਕਤੰਤਰ ਵਿਰੋਧੀ, ਤਾਨਾਸ਼ਾਹੀ, ਫਿਰਕੂ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਸਰਕਾਰਾਂ ਹਨ : ਕੌਮੀ ਇਨਸਾਫ ਮੋਰਚੇ
ਕੇਂਦਰ ਅਤੇ ਪੰਜਾਬ ਸਰਕਾਰ ਲੋਕਤੰਤਰ ਵਿਰੋਧੀ, ਤਾਨਾਸ਼ਾਹੀ, ਫਿਰਕੂ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਸਰਕਾਰਾਂ ਹਨ : ਕੌਮੀ ਇਨਸਾਫ ਮੋਰਚੇ
ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿੱਚ ਰੱਖੀ ਗਈ ਮਹੱਤਵਪੂਰਨ ਮੀਟਿੰਗ ਵਿੱਚ ਧਾਰਮਿਕ ਸ਼ਖਸੀਅਤਾਂ, ਕਿਸਾਨ ਜੱਥੇਬੰਦੀਆਂ ਦੇ ਆਗੂ ਪੰਥਕ, ਰਾਜਸੀ ਜੱਥੇਬੰਦੀਆਂ, ਮਜ਼ਦੂਰ ਜੱਥੇਬੰਦੀਆਂ, ਜਨਤਕ ਜੱਥੇਬੰਦੀਆਂ, ਬੁੱਧੀਜੀਵੀਆਂ,ਪੱਤਰਕਾਰਾਂ, ਕਲਾਕਾਰਾਂ ਅਤੇ ਅਤੇ ਸਾਬਕਾ ਜੱਜ ਸਾਹਿਬਾਨ ਦੀ ਪੁੱਜੇ। ਇਸ ਪ੍ਰਭਾਵਸ਼ਾਲੀ ਅਤੇ ਭਰਵੀ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ । ਮੀਟਿੰਗ ਦੀ ਆਮ ਰਾਇ ਸੀ ਕਿ ਭਾਰਤ ਸਰਕਾਰ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਜਮਹੂਰੀਅਤ ਵਿਰੋਧੀ, ਤਾਨਾਸ਼ਾਹ ,ਫਿਰਕਾਪ੍ਰਸਤ ਅਤੇ ਕਾਰਪੋਰੇਟ ਘਰਾਣਿਆ ਦੀ ਕਠਪੁਤਲੀ ਸਰਕਾਰਾਂ ਹਨ । ਕੇਂਦਰ ਅਤੇ ਪੰਜਾਬ ਸਰਕਾਰ ਸਵਿਧਾਨਕ ਕਦਰਾਂ ਕੀਮਤਾਂ ਅਤੇ ਲੋਕ ਰਾਇ ਦੀ ਪ੍ਰਵਾਹ ਨਹੀਂ ਕਰ ਰਹੀ । ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਵਾਂਗਡੋਰ ਹਾਰੇ ਹੋਏ ਅਤੇ ਭਰਿਸ਼ਟਾਚਾਰ ਵਿੱਚ ਜੇਲਾਂ ਤੋਂ ਆਏ ਹੋਏ, ਦਿੱਲ੍ਹੀ ਦੇ ਲੀਡਰਾਂ ਦੇ ਹੱਥ ਵਿੱਚ ਦੇ ਕੇ ਕੇਵਲ ਪੰਜਾਬ ਦੀ ਆਰਥਿਕ ਲੁੱਟ ਕਰਦੇ ਹੋਏ ਪੰਜਾਬ ਦੀ ਅਣਖ ਅਤੇ ਇੱਜਤ ਨੂੰ ਲਲਕਾਰ ਰਹੇ ਹਨ। ਦੋਵੇਂ ਸਰਕਾਰਾਂ ਹੀ ਦੇਸ਼ ਦੇ ਭਵਿੱਖ ਨੂੰ ਹਨੇਰੀ ਗਲੀ ਵਲ ਲੈ ਕੇ ਜਾ ਰਹੀਆਂ ਹਨ । ਮਾਨ ਸਰਕਾਰ ਚੰਡੀਗੜ੍ਹ ਦੀਆਂ ਹੱਦਾਂ ਉੱਪਰ ਤਿੰਨ ਸਾਲ ਤੋਂ ਲੱਗੇ ਸ਼ਾਂਤਮਈ ਮੋਰਚੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ । ਸ਼ੰਭੂ-ਖਨੌਰੀ ਕਿਸਾਨ ਮੋਰਚੇ ਵੱਲੋਂ ਸਰਕਾਰ ਨੂੰ ਤਾਨਾਸ਼ਾਹੀ ਅਤੇ ਜਾਬਰ ਢੰਗ ਨਾਲ ਉਠਾ ਕੇ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਲੁੱਟਣ ਨੂੰ ਰਾਜਸੀ ਅਤੇ ਸਵਿਧਾਨਿਕ ਕਦਰਾਂ ਕੀਮਤਾਂ ਦਾ ਨਿਘਾਰ ਦੱਸਿਆ । ਸਜਾਵਾਂ ਪੂਰੀਆਂ ਕਰ ਚੁੱਕੇ ਜੱਥੇਦਾਰ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ ਸਮੇਤ ਜਗਤਾਰ ਸਿੰਘ ਤਾਰਾ ਅਤੇ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਅਨੇਕਾ ਸਿੰਘਾਂ ਨੂੰ ਨਾਜਾਇਜ਼ ਬੰਦੀ ਬਣਾਇਆ ਗਿਆ ਹੈ । ਛੋਟੀਆਂ ਛੋਟੀਆਂ ਘਟਨਾਵਾਂ ਲਈ ਚੁਣੇ ਹੋਏ ਪ੍ਰਤੀਨਿੱਧ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਅਨੇਕਾਂ ਸਿੰਘਾਂ ਨੂੰ ਅੰਗਰੇਜ਼ਾਂ ਵਾਂਗ ਕਾਲੇ ਪਾਣੀਆਂ ਵਿੱਚ ਭੇਜਿਆ ਗਿਆ ਹੈ। ਮੀਟਿੰਗ ਨੇ ਇਹ ਭੀ ਮਹਿਸੂਸ ਕੀਤਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਿੱਖਾਂ ਲਈ ਨਹੀਂ ਸੀ ਸਗੋਂ ਮਨੁੱਖੀ ਅਧਿਕਾਰਾਂ ਲਈ ਸੰਸਾਰ ਦੇ ਇਤਿਹਾਸ ਵਿੱਚ ਵਿਲੱਖਣ ਇਤਹਾਸ ਹੈ। ਇਸ ਲਈ ਅੱਜ ਦੀ ਬੈਠਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਸੇਧ ਅਤੇ ਪ੍ਰੇਰਨਾ ਲੈਦੇ ਹੋਏ ਦੇਸ਼ ਭਰ ਵਿੱਚੋਂ ਵੱਖ ਵੱਖ ਰਾਜਸੀ ਵਿਰੋਧ ਕਾਰਨ ਜੇਲਾਂ ਵਿਚ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਵਰਤਮਾਨ ਲਦਾਖ ਦੀ ਲੋਕ ਲਹਿਰ ਦੀ ਹਮਾਇਤ ਅਤੇ ਉਸਦੇ ਆਗੂ ਸੋਨਮ ਵਾਂਗਚੁਕ ਦੀ ਗਿਰਫਤਾਰੀ ਦੀ ਆਲੋਚਨਾ ਕੀਤੀ। ਮੀਟਿੰਗ ਵਿੱਚ ਪੰਜਾਬ ਅਤੇ ਦੇਸ਼ ਭਰ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਖੇਧੀ ਕੀਤੀ । ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 18 ਨਵੰਬਰ ਨੂੰ ਸ਼੍ਰੀ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ੀਸ਼ ਗੰਜ ਦਿੱਲੀ ਵੱਲ ਬਹੁਤ ਵੱਡਾ ਇਨਸਾਫ਼ ਮਾਰਚ ਕੀਤਾ ਜਾਵੇਗਾ। ਮਾਰਚ ਦੇ ਪ੍ਰਬੰਧ ਤੇ ਤਿਆਰੀ ਲਈ ਸਾਰੀਆਂ ਧਾਰਮਿਕ, ਕਿਸਾਨਾਂ ,ਮਜ਼ਦੂਰ ਅਤੇ ਜਨਤਕ ਜੱਥੇਬੰਦੀਆਂ ਦੀ ਸਾਂਝੀ ਕਮੇਟੀ ਬਣਾਈ ਜਾਵੇਗੀ ਅਤੇ ਸਾਰੀਆਂ ਜੱਥੇਬੰਦੀਆਂ ਨੂੰ ਆਪਣੇ ਦੋ ਦੋ ਨੁਮਾਇੰਦਿਆਂ ਦੇ ਨਾਮ 5 ਅਕਤੂਬਰ ਤੱਕ ਦੇਣ ਦੀ ਬੇਨਤੀ ਕੀਤੀ ਗਈ । 11 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਵੇਗੀ। 25 ਅਕਤੂਬਰ ਨੂੰ ਸਾਰੇ ਜਿਲ੍ਹਿਆਂ ਵਿਚ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਸੰਦਰਭ ਵਿੱਚ 1 ਨਵੰਬਰ ਪੰਜਾਬ ਦਿਵਸ ਉੱਪਰ ਹਰ ਘਰ ,ਹਰ ਵਿਅਕਤੀ, ਸਾਰੇ ਗੁਰਦੁਆਰਾ ਸਾਹਿਬਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਰਦਾਸ ਦਿਵਸ ਮਨਾਉਣ ਦੀ ਬੇਨਤੀ ਕੀਤੀ ਗਈ। ਮੀਟਿੰਗ ਵਿੱਚ ਇਹ ਭੀ ਫੈਸਲਾ ਕੀਤਾ ਗਿਆ ਕਿ ਮੋਰਚੇ ਦੀਆਂ ਮੰਗਾਂ ਭਾਵੇਂ ਤਿੰਨ ਹਨ ਬੰਦੀ ਸਿੰਘਾਂ ਦੀਆਂ ਰਿਹਾਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ,ਪ੍ਰੰਤੂ ਪੰਜਾਬ ਪਾਕਿਸਤਾਨ ਨਾਲ ਜੰਗ ਨਹੀਂ, ਸਾਂਝ ਚਾਹੁੰਦਾ ਹੈ l ਪਾਕਿਸਤਾਨ ਧਾਰਮਿਕ ਦਰਸ਼ਨਾ ਅਤੇ ਖੁੱਲੇ ਵਪਾਰ ਲਈ ਲਾਂਘਾ ਤੁਰੰਤ ਖੋਲਣ, ਫਸਲਾਂ ਉੱਪਰ ਐਮ.ਐਸ.ਪੀ ਦੀ ਗਰੰਟੀ ਲਾਗੂ ਕਰਨ ਲਈ ਆਵਾਜ਼ ਉਠਾਉਂਦਾ ਰਹੇਗਾ । ਮੀਟਿੰਗ ਦੀ ਪ੍ਰਧਾਨਗੀ ਬਾਪੂ ਗੁਰਚਰਨ ਸਿੰਘ ਸਰਪ੍ਰਸਤ, ਜਸਟਿਸ ਰਣਜੀਤ ਸਿੰਘ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਕਿਸਾਨ ਆਗੂ ਡਾ. ਦਰਸ਼ਨਪਾਲ , ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਬਾਬਾ ਬੂਟਾ ਸਿੰਘ ਐੱਸ ਜੀ ਪੀ ਸੀ ਮੈਬਰ,ਬਾਬਾ ਸੁਖਦੇਵ ਸਿੰਘ ਨਾਨਕਸਰ, ਬਾਬਾ ਅਮਰਜੀਤ ਸਿੰਘ ਮਰਿਆਦਾ, ਹਰਪਾਲ ਸਿੰਘ ਚੀਮਾ, ਗੁਰਜੰਟ ਸਿੰਘ ਕੱਟੂ, ਕੀਤੀ। ਮੀਟਿੰਗ ਵਿੱਚ ਪੁੱਜਣ ਵਾਲੇ ਪ੍ਰਮੁੱਖ ਧਾਰਮਿਕ, ਕਿਸਾਨਾਂ, ਰਾਜਸੀ ਜੱਥੇਬੰਦੀਆਂ ਅਤੇ ਜਨਤਕ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਰਸ਼ਪਾਲ ਸਿੰਘ ਚੰਡੀਗੜ੍ਹ, ਜਸਬੀਰ ਸਿੰਘ ਸਿੱਧੂਪੁਰ,ਸੁਖਬੀਰ ਸਿੰਘ ਬਲਬੇੜਾ,ਰੇਸ਼ਮ ਸਿੰਘ ਖਰੜ, ਰੇਸ਼ਮ ਸਿੰਘ ਕਾਹਲੋਂ, ਬਲਬੀਰ ਸਿੰਘ ਬੈਰੋਪੁਰ , ਬਲਵਿੰਦਰ ਸਿੰਘ ਕਾਲਾ ਝਾੜ ,ਬਲਜੀਤ ਸਿੰਘ ਭਾਉ, ਜਸਪਾਲ ਸਿੰਘ, ਪਰਮਿੰਦਰ ਸਿੰਘ ਮਲੋਆ, ਬਲਜੀਤ ਸਿੰਘ ਖਾਲਸਾ, ਜਗਬੀਰ ਸਿੰਘ ਗੱਗੂ ਚੱਖੜ ਵਾਲਾ ਮਨਦੀਪ ਸਿੰਘ ਅੰਮ੍ਰਿਤਸਰ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਗੁਰਿੰਦਰ ਸਿੰਘ ਬਾਜਵਾ, ਪਾਲ ਸਿੰਘ ਫਰਾਂਸ,ਰਾਜਾ ਸਿੰਘ ਜੀਰਕਪੁਰ ,ਜਸਵੀਰ ਸਿੰਘ ਖਡੂਰ ,ਰਾਜੀਵ ਸਿੰਘ ਖਾਲੜਾ ਅੰਮ੍ਰਿਤਸਰ, ਜੰਗ ਸਿੰਘ ਭਟੇੜੀ, ਜਸਵੀਰ ਸਿੰਘ ਡੱਲੇਵਾਲ, ਪ੍ਰਭਜੋਤ ਸਿੰਘ ਮਾਨਸ਼ਾਹੀਆ ਬੀ ਕੇ ਯੂ ਫਤਿਹ, ਸੁਖਦੇਵ ਸਿੰਘ ਗੋਬਿੰਦਗੜ੍ਹ, ਜਸਵੀਰ ਸਿੰਘ ਬਲਬੇੜਾ ,ਖੁਸ਼ਹਾਲ ਸਿੰਘ, ਜਗਤਾਰ ਸਿੰਘ ਲੱਖੋਵਾਲ , ਮਨਜੀਤ ਸਿੰਘ ਭੂਮਾ , ਬੀਬੀ ਰਜਿੰਦਰ ਕੌਰ ਸਰਾਂ, ਸਤਨਾਮ ਸਿੰਘ ਬਹਰੂ , ਗੁਰਮੀਤ ਸਿੰਘ ਭੱਟੀਵਾਲ ਬੀਕੇਯੂ ਡਕੌਂਦਾ, ਬਲਦੇਵ ਸਿੰਘ ਚੰਡੀਗੜ੍ਹ,ਮਨਜਿੰਦਰ ਸਿੰਘ ਚੰਡੀਗੜ੍ਹ,ਜਸ਼ਨਦੀਪ ਸਿੰਘ ਸੰਧੂ ਅਕਾਲੀ ਦਲ ਵਾਰਿਸ ਪੰਜਾਬ ਦੇ,ਗੁਰਿੰਦਰ ਸਿੰਘ ਬਾਜਵਾ ਬਟਾਲਾ, ਬਲਜਿੰਦਰ ਸਿੰਘ ਚੰਡਿਆਲਾ ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ ਚੰਡੀਗੜ੍ਹ, ਬੀਬੀ ਬਲਜੀਤ ਕੌਰ ਸਮਾਣਾ, ਗੁਰਮੁੱਖ ਸਿੰਘ ਖਰੜ,ਮਨਜਿੰਦਰ ਸਿੰਘ, ਸੂਬੇਦਾਰ ਬਲਦੇਵ ਸਿੰਘ, ਮਨਪ੍ਰੀਤ ਸਿੰਘ ਅਜਨਾਲਾ, ਜਗਤਾਰ ਸਿੰਘ ਝਾਰ ਮੜੀ ,ਜੀਤ ਸਿੰਘ ਮਾਲੇਰਕੋਟਲਾ, ਪਾਲ ਸਿੰਘ ਘੜੂੰਆ, ਹਰਦੇਵ ਸਿੰਘ-ਹਰਵਿੰਦਰ ਸਿੰਘ ਛੀਹਣੀ ਸਾਹਿਬ, ਰਾਜੀਵ ਸਿੰਘ, ਸੱਜਣ ਸਿੰਘ, ਸੈਂਕੜੇ ਆਗੂ ਅਤੇ ਵਰਕਰ ਹਾਜ਼ਰ ਸਨ।
Comments
Post a Comment