ਸ਼ੁਭਮ ਚੌਧਰੀ ਬਣੇ ਭਾਰਤ ਪੈਰਾ ਪਾਵਰਲਿਫਟਿੰਗ ਦੇ ਵਾਈਸ ਪ੍ਰੇਜ਼ੀਡੈਂਟ ਤੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਦੇ ਜਾਇੰਟ ਸੈਕਰਟਰੀ
ਸ਼ੁਭਮ ਚੌਧਰੀ ਬਣੇ ਭਾਰਤ ਪੈਰਾ ਪਾਵਰਲਿਫਟਿੰਗ ਦੇ ਵਾਈਸ ਪ੍ਰੇਜ਼ੀਡੈਂਟ ਤੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਦੇ ਜਾਇੰਟ ਸੈਕਰਟਰੀ
ਚੰਡੀਗੜ੍ਹ 4 ਅਕਤੂਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਦੇ ਸ਼ੁਭਮ ਚੌਧਰੀ ਨੂੰ ਪੈਰਾਲੰਪਿਕ ਕਮੇਟੀ ਆਫ਼ ਇੰਡੀਆ (ਪੀ.ਸੀ.ਆਈ.) ਵਿੱਚ *ਵਾਈਸ ਪ੍ਰੇਜ਼ੀਡੈਂਟ – ਪੈਰਾ ਪਾਵਰਲਿਫਟਿੰਗ ਅਤੇ ਜਾਇੰਟ ਸੈਕਰਟਰੀ – ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਦੀ ਆਰਗਨਾਈਜ਼ਿੰਗ ਕਮੇਟੀ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਚੈਂਪੀਅਨਸ਼ਿਪ ਆਉਣ ਵਾਲੇ ਸਾਲ ਨਵੀਂ ਦਿੱਲੀ ਵਿੱਚ ਹੋਵੇਗੀ। ਪੈਰਾਲੰਪਿਕ ਕਮੇਟੀ ਆਫ਼ ਇੰਡੀਆ (ਪੀ.ਸੀ.ਆਈ.) ਦੇ ਪ੍ਰੇਜ਼ੀਡੈਂਟ ਦੇਵਿੰਦਰ ਝਾਝੜੀਆ ਅਤੇ ਇੰਡੀਆ ਪੈਰਾ ਪਾਵਰਲਿਫਟਿੰਗ (ਪੀ.ਸੀ.ਆਈ.) ਦੇ ਚੇਅਰਮੈਨ ਜੇ. ਪੀ. ਸਿੰਘ (ਆਈ.ਆਰ.ਐਸ.) ਨੇ ਸ਼ੁਭਮ ਚੌਧਰੀ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਸਨਮਾਨਿਤ ਕੀਤਾ। ਆਪਣੀ ਨਿਯੁਕਤੀ ’ਤੇ ਧੰਨਵਾਦ ਪ੍ਰਗਟ ਕਰਦੇ ਹੋਏ ਸ਼ੁਭਮ ਚੌਧਰੀ ਨੇ ਕਿਹਾ ਕਿ ਇਹ ਸਿਰਫ਼ ਅਹੁਦਾ ਨਹੀਂ, ਸਗੋਂ ਸਾਡੇ ਪੈਰਾ ਐਥਲੀਟਸ — ਜੋ ਅਸਲੀ ਚੈਂਪੀਅਨ ਹਨ — ਪ੍ਰਤੀ ਇੱਕ ਜ਼ਿੰਮੇਵਾਰੀ ਹੈ। ਅਸੀਂ ਮਿਲਕੇ ਭਾਰਤੀ ਖੇਡਾਂ ਦਾ ਭਵਿੱਖ ਹੋਰ ਸਮਾਵੇਸ਼ੀ ਤੇ ਪ੍ਰੇਰਣਾਦਾਇਕ ਬਣਾਵਾਂਗੇ।
Comments
Post a Comment