400 ਬੱਚਿਆਂ ਨੇ ਡਰਾਇੰਗ ਅਤੇ ਪੇਂਟਿੰਗ ਕੰਪੀਟੀਸ਼ਨ ਵਿੱਚ ਹਿੱਸਾ ਲਿਆ
ਚੰਡੀਗੜ੍ਹ 4 ਅਕਤੂਬਰ ( ਰਣਜੀਤ ਧਾਲੀਵਾਲ ) : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਚੰਡੀਗੜ੍ਹ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਸੈਕਟਰ 30 ਵਿੱਚ ਡਰਾਇੰਗ ਅਤੇ ਪੇਂਟਿੰਗ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚੰਡੀਗੜ੍ਹ ਦੀਆਂ ਸਾਰੀਆਂ ਸਥਾਨਕ ਬ੍ਰਾਂਚਾਂ ਦੇ ਲਗਭਗ 400 ਬੱਚਿਆਂ ਨੇ ਹਿੱਸਾ ਲਿਆ ਜਿਨਾਂ ਦੀ ਉਮਰ ਪੰਜ ਸਾਲ ਤੋਂ 16 ਸਾਲ ਤੱਕ ਸੀ। ਇਸ ਕੰਪੀਟੀਸ਼ਨ ਦੀ ਸ਼ੁਰੂਆਤ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ ਓਪੀ ਨਿਰੰਕਾਰੀ ਨੇ ਨਿਰੰਕਾਰ ਪ੍ਰਭੂ ਦਾ ਸਿਮਰਨ ਕਰਕੇ ਕਰਵਾਈ। ਇਸ ਮੌਕੇ ਤੇ ਉਨਾਂ ਦੇ ਨਾਲ ਚੰਡੀਗੜ੍ਹ ਦੇ ਸੰਯੋਜਕ ਸ੍ਰੀ ਨਵਨੀਤ ਪਾਠਕ ਜੀ ਅਤੇ ਸਾਰੇ ਏਰੀਆ ਦੇ ਮੁਖੀ ਵੀ ਮੌਜੂਦ ਸਨ। ਓਪੀ ਨਿਰੰਕਾਰੀ ਜੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਆਪ ਸਾਰੇ ਬੱਚੇ ਬਹੁਤ ਹੀ ਭਾਗਾਂ ਵਾਲੇ ਹੋ ਜੋ ਇਨੇ ਉਤਸ਼ਾਹ ਨਾਲ ਇਸ ਡਰਾਇੰਗ ਅਤੇ ਪੇਟਿੰਗ ਕਪੀਟੀਸ਼ਨ ਵਿੱਚ ਹਿੱਸਾ ਲੈ ਰਹੇ ਹੋ। ਆਪ ਸਭ ਬੱਚੇ ਆਪਣੇ ਆਪਣੇ ਸਕੂਲ ਕਾਲਜ ਵਿੱਚ ਹਿੱਸਾ ਲੈਂਦੇ ਹੋਵੋਗੇ ਪਰ ਇਸ ਦੇ ਇਲਾਵਾ ਨਿਰੰਕਾਰੀ ਮਿਸ਼ਨ ਦੇ ਕੰਮ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹੋ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਆਪ ਸਭ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਭਰਿਆ ਜੀਵਨ ਪ੍ਰਦਾਨ ਕਰਨ ਅਤੇ ਪੜ੍ਹਾਈ ਵਿੱਚ ਵੀ ਕਾਮਯਾਬ ਕਰਨ। ਚੰਡੀਗੜ੍ਹ ਦੇ ਸੰਯੋਜਕ ਨਵਨੀਤ ਪਾਠਕ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਸ ਅਧਿਆਤਮਿਕ ਅਤੇ ਮਾਨਵਤਾ ਦੀ ਸੇਵਾ ਦੇ ਗੁਣਾਂ ਨੂੰ ਬੱਚਿਆਂ ਦੀ ਜੀਵਨ ਵਿੱਚ ਉਤਾਰਨ ਲਈ ਇਸ ਡਰਾਇੰਗ ਅਤੇ ਪੇਂਟਿੰਗ ਆਪਸ਼ਨ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਮੁੱਖ ਟੋਪਿਕ ਦੁਸ਼ਹਿਰਾ, ਮੇਰਾ ਸਕੂਲ, ਮੇਰਾ ਮਨ ਪਸੰਦ ਕਾਰਟੂਨ,ਪਿਕਨਿਕ ਦਾ ਦ੍ਰਿਸ਼, ਆਤਮ ਮੰਥਨ ,ਸੰਤ ਨਿਰੰਕਾਰੀ ਮਿਸ਼ਨ ਦਾ ਇਤਿਹਾਸ, ਖਾਣ ਦੀਆਂ ਚੰਗੀਆਂ ਆਦਤਾਂ, ਬਾਲ ਸੰਗਤ ਦਾ ਦ੍ਰਿਸ਼ , ਸਲਾਨਾ ਸਮਾਗਮ ਦਾ ਦ੍ਰਿਸ਼ ਆਦਿ ਸਨ।
Comments
Post a Comment