ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਜੱਥੇਬੰਦਕ ਢਾਂਚੇ ਨੂੰ ਦਿੱਤੀ ਮਜ਼ਬੂਤੀ
ਸਾਰੇ ਵਰਗਾਂ ਨੂੰ ਢੁੱਕਵੀਂ ਨੁਮਾਇੰਦਗੀ ਦਿੰਦੇ ਹੋਏ ਅਹੁਦੇਦਾਰਾਂ ਦੀ ਸੂਚੀ ਜਾਰੀ
ਨਵੇਂ ਅਤੇ ਤਜਰਬੇਕਾਰ ਚਿਹਰਿਆਂ ਦੀ ਸੰਤੁਲਨ ਭਰਪੂਰ ਨਿਯੁਕਤੀ ਨਾਲ ਵਰਕਰਾਂ ਦੀ ਭਾਵਨਾ ਨੂੰ ਪੂਰਾ ਕਰਨ ਦੀ ਕੋਸ਼ਿਸ਼
ਚੰਡੀਗੜ੍ਹ 9 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਦੂਜੀ ਸੂਚੀ ਜਾਰੀ ਕੀਤੀ ਗਈ। ਜਾਰੀ ਸੂਚੀ ਵਿੱਚ ਨਵੀਂ ਲੀਡਰਸ਼ਿਪ ਦੇ ਉਭਾਰ ਵੱਲ ਖਾਸ ਧਿਆਨ ਦਿੱਤਾ ਗਿਆ ਹੈ। ਨਵੇਂ ਅਤੇ ਤਜਰਬੇਕਾਰ ਚਿਹਰਿਆਂ ਦੀ ਸੰਤੁਲਨ ਭਰਪੂਰ ਸੂਚੀ ਨੂੰ ਜਾਰੀ ਕੀਤਾ ਗਿਆ। ਸੂਚੀ ਵਿੱਚ ਖਾਸ ਗੱਲ ਰਹੀ ਹੈ ਪਾਰਟੀ ਵਰਕਰ ਦੀਆਂ ਭਾਵਨਾਵਾਂ ਤੇ ਪੂਰਾ ਪਹਿਰਾ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਜਾਰੀ ਸੂਚੀ ਵਿੱਚ ਚਾਰ ਸਰਪ੍ਰਸਤ ਨਿਯੁਕਤ ਕੀਤੇ ਗਏ ਹਨ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੇ ਸਕੱਤਰ ਜਨਰਲ ਵਜੋ ਸੇਵਾ ਦਾ ਮੌਕਾ ਦਿੱਤਾ ਗਿਆ ਹੈ ਜਦੋਂ ਕਿ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਖਜਾਨਚੀ ਨਿਯੁਕਤ ਕੀਤੇ ਗਏ ਹਨ। ਵਪਾਰ ਵਿੰਗ ਨੂੰ ਮਜ਼ਬੂਤ ਕਰਦੇ ਹੋਏ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਪ੍ਰਧਾਨ ਅਤੇ ਕਪੂਰ ਚੰਦ ਬਾਂਸਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਅੱਠ ਨੇਤਾਵਾਂ ਨੂੰ ਜਗ੍ਹਾ ਦਿੱਤੀ ਗਈ ਹੈ ਜਦੋਂ ਕਿ ਸੱਤ ਮੀਤ ਪ੍ਰਧਾਨ ਲਗਾਏ ਗਏ ਹਨ। ਜਨਰਲ ਸਕੱਤਰ ਵਜੋਂ ਅੱਠ ਚਿਹਰੇ ਕਮਾਨ ਸੰਭਾਲਦੇ ਨਜਰ ਆਉਣਗੇ, ਜਦੋਂ ਕਿ 6 ਜੱਥੇਬੰਦਕ ਸਕੱਤਰ ਲਗਾਏ ਹਨ। ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਬਾਬਾ ਸਰਬਜੋਤ ਸਿੰਘ ਜੀ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ ਮਨਜੀਤ ਸਿੰਘ ਜੀ ਅਤੇ ਸਰਦਾਰ ਰਵੀਇੰਦਰ ਸਿੰਘ ਪਾਰਟੀ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਹਨ। ਸੀਨੀਅਰ ਮੀਤ ਪ੍ਰਧਾਨ ਵਜੋਂ ਭਾਈ ਗੋਬਿੰਦ ਸਿੰਘ ਲੌਗੋਵਾਲ ਸਾਬਕਾ ਪ੍ਰਧਾਨ ਐਸਜੀਪੀਸੀ, ਸਾਬਕਾ ਮੰਤਰੀ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਦਾਖਾ ਤੋ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ,ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ, ਸਾਬਕਾ ਵਿਧਾਇਕ ਅਤੇ ਵਿਜਨ ਡਾਕੂਮੈਂਟ ਕਮੇਟੀ ਦੇ ਚੇਅਰਮੈਨ ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਸਾਬਕਾ ਵਿਧਾਇਕ ਅਤੇ ਐਸਜੀਪੀਸੀ ਮੈਬਰ ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਐਸਜੀਪੀਸੀ ਮੈਬਰ ਭਾਈ ਮਨਜੀਤ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ। ਮੀਤ ਪ੍ਰਧਾਨ ਵਜੋਂ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਸਾਬਕਾ ਮੰਤਰੀ ਸਰਦਾਰ ਸਰਵਨ ਸਿੰਘ ਫਿਲੌਰ, ਸਰਦਾਰ ਸਰਬਜੀਤ ਸਿੰਘ ਡੂੰਮਵਾਲੀ, ਜੱਥੇਦਾਰ ਮਹਿੰਦਰ ਸਿੰਘ ਹੁਸੈਨਪੁਰ,ਜੱਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਮੈਂਬਰ ਪਾਰਲੀਮੈਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਸਰਦਾਰ ਮਹਿੰਦਰਪਾਲ ਸਿੰਘ ਬਨਾਕਾ ਦੀ ਨਿਯੁਕਤੀ ਕੀਤੀ ਗਈ ਹੈ। ਜਨਰਲ ਸਕੱਤਰ ਵਜੋਂ ਸਰਦਾਰ ਬਰਜਿੰਦਰ ਸਿੰਘ ਬਰਾੜ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਕਿਰਨਜੋਤ ਕੌਰ, ਸਰਦਾਰ ਚਰਨਜੀਤ ਸਿੰਘ ਬਰਾੜ, ਸਰਦਾਰ ਜਸਵੀਰ ਸਿੰਘ ਘੁੰਮਣ, ਸਰਦਾਰ ਗੁਰਜੀਤ ਸਿੰਘ ਤਲਵੰਡੀ, ਸਰਦਾਰ ਯੁਵਰਾਜ ਸਿੰਘ ਅਤੇ ਸਰਦਾਰ ਭਰਪੂਰ ਸਿੰਘ ਧਾਂਦਰਾ ਦੀ ਨਿਯੁਕਤੀ ਕੀਤੀ ਗਈ ਹੈ। ਜੱਥੇਬੰਦਕ ਸਕੱਤਰ ਵਜੋਂ ਗਿਆਨੀ ਮਹਿੰਦਰ ਸਿੰਘ ਹਿਮਾਚਲ ਪ੍ਰਦੇਸ਼, ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਾਬਕਾ ਵਿਧਾਇਕ ਸਰਦਾਰ ਸੁਖਵਿੰਦਰ ਸਿੰਘ ਔਲਖ, ਸਰਦਾਰ ਦਵਿੰਦਰ ਸਿੰਘ ਸੇਖੋਂ, ਸਰਦਾਰ ਕਰਨ ਸਿੰਘ ਡੀਟੀਓ, ਅਤੇ ਅਜੇਪਾਲ ਸਿੰਘ ਮੀਰਾਂਕੋਟਾ ਦੀ ਨਿਯੁਕਤੀ ਕੀਤੀ ਗਈ ਹੈ।
Comments
Post a Comment