ਬਾਡੀਬਿਲਡਰ ਖਿਡਾਰੀਆਂ ਨੂੰ ਹਾਰਟ ਅਟੈਕ ਦਾ ਪੰਜ ਗੁਣਾ ਵੱਧ ਖ਼ਤਰਾ ਹੁੰਦਾ ਹੈ : ਡਾ. ਐਚਐੱਸ ਬੇਦੀ
ਚੰਡੀਗੜ੍ਹ 10 ਅਕਤੂਬਰ ( ਰਣਜੀਤ ਧਾਲੀਵਾਲ ) : “ਇਹ ਇੱਕ ਸੱਚਾਈ ਹੈ ਕਿ ਮਰਦ ਬਾਡੀਬਿਲਡਰ ਖਿਡਾਰੀਆਂ ਨੂੰ ਹਾਰਟ ਅਟੈਕ ਦਾ ਪੰਜ ਗੁਣਾ ਵੱਧ ਖ਼ਤਰਾ ਹੁੰਦਾ ਹੈ। ਇਹ ਕਈ ਕਾਰਕਾਂ ਦੇ ਕਾਰਨ ਹੁੰਦਾ ਹੈ।” ਚੇਅਰਮੈਨ ਕਾਰਡਿਓ ਥੋਰੈਸਿਕ ਅਤੇ ਵੈਸਕੁਲਰ ਸਰਜਰੀ, ਪਾਰਕ ਹਸਪਤਾਲ ਮੋਹਾਲੀ , ਡਾ. ਐਚਐੱਸ ਬੇਦੀ, ਨੇ ਕਿਹਾ ਕਿ ਅਜਿਹੇ ਖਿਡਾਰੀ ਦਿਲ ਦੀ ਬੀਮਾਰੀ ਕਾਰਡੀਓਮਾਇਓਪੈਥੀ ਦਾ ਸ਼ਿਕਾਰ ਹੋ ਸਕਦੇ ਹਨ, ਜੋ ਅਚਾਨਕ ਮੌਤ ਦਾ ਕਾਰਨ ਬਣ ਸਕਦੀ ਹੈ । ਇੱਕ ਆਸਾਨ ਟੈਸਟ ਕਾਰਡਿਯਾਕ ਏਕੋ ਰਾਹੀਂ ਇਸ ਬਿਮਾਰੀ ਦਾ ਪਤਾ ਲਗਾਉਣਾ ਸੌਖਾ ਹੈ। ਇਨ੍ਹਾਂ ਦੇ ਇਲਾਵਾ, ਖਿਡਾਰੀਆਂ ਨੂੰ ਕਈ ਵਾਰੀ ਐਨਾਬੋਲਿਕ ਸਟਰਾਇਡਾਂ ਅਤੇ ਪ੍ਰੋਟੀਨ ਸਪਲਿਮੈਂਟ ਦਿੱਤੇ ਜਾਂਦੇ ਹਨ, ਜੋ ਦਿਲ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਡਾ. ਬੇਦੀ ਨੇ ਅੱਗੇ ਕਿਹਾ ਕਿ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਖਿਡਾਰੀ ਕਈ ਨਿਰਧਾਰਿਤ ਸਰੀਰ ਦੇ ਵਜ਼ਨ ਨੂੰ ਬਣਾਈ ਰੱਖਣ ਲਈ ਜਾਣ-ਬੁਝ ਕੇ ਆਪਣੇ ਸਰੀਰ ਨੂੰ ਡਿਹਾਈਡ੍ਰੇਟ ਕਰ ਲੈਂਦੇ ਹਨ । ਇਹ ਖੂਨ ਨੂੰ ਗਾੜ੍ਹਾ ਕਰ ਦਿੰਦਾ ਹੈ ਅਤੇ ਥੱਕ ਬਣਨ ਨਾਲ ਹਾਰਟ ਅਟੈਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਡਾ. ਬੇਦੀ ਨੇ ਕਿਹਾ ਕਿ ਤੇਜ਼ ਵਰਕਆਉਟ ਹਾਰਟ ਉੱਤੇ ਬੇਹੱਦ ਦਬਾਅ ਪਾ ਸਕਦੀ ਹੈ। ਮਈ 2025 ਵਿੱਚ ਪ੍ਰਸਿੱਧ ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਪੇਪਰ ਨੇ ਸਾਇੰਟਿਫਿਕ ਤਰੀਕੇ ਨਾਲ ਉਪਰੋਕਤ ਸਾਰੇ ਤੱਥਾਂ ਨੂੰ ਦਰਸਾਇਆ ਹੈ। ਡਾ. ਬੇਦੀ ਨੇ ਕਿਹਾ ਕਿ ਬਾਡੀਬਿਲਡਰ ਖਿਡਾਰੀਆਂ ਵਿੱਚ ਦਿਲ ਦਾ ਦੌਰਾ ਹੋਣ ਦੇ ਖਤਰੇ ਨੂੰ ਨਿਯੰਤ੍ਰਣ ਵਿੱਚ ਰੱਖਣ ਲਈ ਨਿਯਮਤ ਦਿਲ ਦੀ ਜਾਂਚ, ਯੋਗ ਕੋਚ ਦੇ ਅਧੀਨ ਵਰਕਆਊਟ ਯੋਜਨਾ, ਸੋਚ-ਵਿਚਾਰ ਵਾਲੀ ਘੱਟ ਚਰਬੀ ਵਾਲੀ ਅਤੇ ਤਲੀ ਹੋਈ ਖੁਰਾਕ ਤੋਂ ਬਚਾਅ ਅਤੇ ਕਿਸੇ ਵੀ ਦਵਾਈ ਜਾਂ ਕ੍ਰਿਤ੍ਰਿਮ ਸਪਲੀਮੈਂਟਾਂ ਤੋਂ ਦੂਰ ਰਹਿਣਾ ਮਹੱਤਵਪੂਰਨ ਹੈ।
Comments
Post a Comment