ਏਡੀਜੀਪੀ ਬਾਈ ਪੂਰਨ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ ਕੀਤੀ ਜਾਵੇ ਤੁਰੰਤ ਬਣਦੀ ਕਾਰਵਾਈ : ਐਸ ਸੀ ਬੀਸੀ ਮੋਰਚਾ
ਏਡੀਜੀਪੀ ਬਾਈ ਪੂਰਨ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ ਕੀਤੀ ਜਾਵੇ ਤੁਰੰਤ ਬਣਦੀ ਕਾਰਵਾਈ : ਐਸ ਸੀ ਬੀਸੀ ਮੋਰਚਾ
ਐਸ ਸੀ ਬੀਸੀ ਮੋਰਚੇ ਨੇ ਕੀਤਾ ਐਲਾਨ, ਜੇ ਤੁਰੰਤ ਨਾ ਕੀਤੀ ਕਾਰਵਾਈ ਤਾਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ
ਪੰਚਾਇਤ ਮੈਂਬਰ ਤੋਂ ਲੈ ਕੇ ਮਾਨਯੋਗ ਰਾਸ਼ਟਰਪਤੀ ਤੱਕ ਦੇਸ਼ 'ਚ ਹੋ ਰਿਹਾ ਅਪਮਾਨ : ਕੁੰਭੜਾ
ਐਸ ਸੀ ਸਮਾਜ ਦਾ ਸਨਮਾਨ ਬਰਕਰਾਰ ਰੱਖਣ ਲਈ ਹੋਣਾ ਪਵੇਗਾ ਇੱਕ ਮੰਚ ਤੇ ਇਕੱਠੇ : ਮਾ. ਬਨਵਾਰੀ ਲਾਲ
ਐਸ.ਏ.ਐਸ.ਨਗਰ 12 ਅਕਤੂਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਿਹਾ 'ਰਿਜ਼ਰਵੇਸ਼ਨ ਚੋਰ ਫੜੋ ਮੋਰਚਾ' ਤੇ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਸਾਰੇ ਸੀਨੀਅਰ ਆਗੂ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਸ਼ਾਮਿਲ ਹੋਏ। ਅੱਜ ਦੇਸ਼ ਵਿੱਚ ਹੋ ਰਹੀਆਂ ਐਸ ਸੀ ਅਤੇ ਬੀਸੀ ਲੋਕਾਂ ਨਾਲ ਧੱਕੇਸ਼ਾਹੀਆਂ ਦਾ ਮੁੱਦਾ ਉਭਰ ਕੇ ਸਾਹਮਣੇ ਆਇਆ। ਇਸ ਮੌਕੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਅਨੁਸਾਰ ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਅਹੁਦੇ ਤਾਂ ਦੇ ਦਿੱਤੇ ਜਾਂਦੇ ਹਨ, ਪਰ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ। ਬਹੁਤ ਹੀ ਦੁਖੀ ਮਨ ਨਾਲ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਏਡੀਜੀਪੀ ਹਰਿਆਣਾ ਬਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਸੁਸਾਈਡ ਨੋਟ ਵਿੱਚ 10 ਤੋਂ 12 ਵਿਅਕਤੀਆਂ ਦੇ ਨਾਮ ਲਿਖਕੇ ਗਏ ਸਨ। ਪਰ ਉਹਨਾਂ ਦੇ ਖਿਲਾਫ ਹਰਿਆਣਾ ਦੀ ਸਰਕਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਇਸੇ ਤਰ੍ਹਾਂ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਵਈ ਵੱਲੋਂ ਇੱਕ ਹੰਕਾਰੀ ਵਕੀਲ ਨੇ ਜੁੱਤੀ ਸੁੱਟੀ ਸੀ ਅਤੇ ਚੀਫ ਜਸਟਿਸ ਦਾ ਜੁੱਤੀ ਸੁੱਟ ਕੇ ਅਪਮਾਨ ਕੀਤਾ। ਇਸੇ ਤਰ੍ਹਾਂ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਜਿਨਾਂ ਦਾ ਅਖਬਾਰਾਂ ਜਾਂ ਟੀਵੀ ਚੈਨਲਾਂ ਤੇ ਅਸੀਂ ਉਹਨਾਂ ਨੂੰ ਵੇਖਿਆ ਹੈ। ਪਰ ਉਹਨਾਂ ਨੂੰ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਬੁਲਾਇਆ ਨਹੀਂ ਜਾਂਦਾ, ਇਹ ਵੀ ਇੱਕ ਅਪਮਾਨ ਹੈ। ਉਪਰੋਕਤ ਉਦਾਹਰਣਾ ਨੂੰ ਵੇਖਦੇ ਹੋਏ ਇਹ ਸਾਰੇ ਲੋਕ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਹਨ। ਜਿਸ ਕਰਕੇ ਦੇਸ਼ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਅਪਮਾਨ ਹੋ ਰਿਹਾ ਹੈ। ਇਸੇ ਲਈ ਸਾਰੇ ਐਸ ਸੀ ਬੀਸੀ ਸਮਾਜ ਦੇ ਲੋਕਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ। ਜੇਕਰ ਏਡੀਜੀਪੀ ਬਾਈ ਪੂਰਨ ਕੁਮਾਰ ਦੇ ਤੰਗ ਪਰੇਸ਼ਾਨ ਕਰਨ ਵਾਲੇ ਅਫਸਰਾਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੀ ਅਗਵਾਈ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਮਾਸਟਰ ਬਨਵਾਰੀ ਲਾਲ, ਸ਼ਿਕਸ਼ਾ ਸ਼ਰਮਾ, ਮਮਤਾ ਕੁੰਭੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਨੇਕ ਸਿੰਘ ਮਲੋਆ, ਸੁਖਦੇਵ ਸਿੰਘ, ਕਰਮਜੀਤ ਸਿੰਘ, ਅਜੀਤ ਸਿੰਘ ਪ੍ਰਧਾਨ ਸਫਾਈ ਸੇਵਕ ਯੂਨੀਅਨ, ਨਗਰ ਨਿਗਮ, ਪੂਨਮ ਰਾਣੀ, ਸੋਨੀਆ ਰਾਣੀ, ਹਰਪਾਲ ਸਿੰਘ ਢਿੱਲੋ, ਕਰਮ ਸਿੰਘ ਕੁਰੜੀ, ਬੱਬਲ ਚੋਪੜਾ, ਹਰਵਿੰਦਰ ਕੋਹਲੀ, ਬਲਜੀਤ ਸਿੰਘ ਆਦਿ ਹਾਜ਼ਰ ਹੋਏ।
Comments
Post a Comment