ਪ੍ਰਣਾਮ ਸ਼ਹੀਦਾਂ ਨੂੰ ਜਗਤਪੁਰਾ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ
ਪ੍ਰਣਾਮ ਸ਼ਹੀਦਾਂ ਨੂੰ
ਜਗਤਪੁਰਾ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ; ਨੌਜਵਾਨ ਸ਼ੰਮੀ ਜਗਤਪੁਰਾ ਨੇ ਕਿਹਾ ਖੂਨਦਾਨ ਇੱਕ ਮਹਾਨ ਦਾਨ
ਐਸ.ਏ.ਐਸ.ਨਗਰ 12 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ ਦੇ ਫੇਜ਼ 11 ਦੇ ਨੇੜੇ ਜਗਤਪੁਰਾ ਵਿੱਚ, ਨੌਜਵਾਨ ਸਮਾਜ ਸੇਵਕ ਸ਼ੰਮੀ ਜਗਤਪੁਰਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੇ ਸਹਿਯੋਗ ਨਾਲ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਜਗਤਪੁਰਾ ਦੇ ਹੈਰੀਟੇਜ ਪਬਲਿਕ ਸਕੂਲ ਵਿਖੇ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਹਿੱਸਾ ਲਿਆ ਅਤੇ ਆਪਣਾ ਖੂਨਦਾਨ ਕੀਤਾ। ਸ਼ੰਮੀ ਜਗਤਪੁਰਾ ਅਤੇ ਉਨ੍ਹਾਂ ਦੀ ਪੂਰੀ ਟੀਮ, ਜਿਸ ਵਿੱਚ ਨੀਵ ਮਹਿਰੌਲੀ, ਕੋਟੀ, ਜੋਸਫ਼ ਵੇਧਾ, ਸੰਜੂ ਦਹੀਆ, ਰਤਨ ਗਿੱਲ, ਮਨੀਸ਼ ਲੁਬਾਣਾ, ਦੀਪ ਮੋਹਾਲੀ, ਲਲਿਤ ਧੀਮਾਨ, ਵਿੱਕੀ ਰਾਜਪੂਤ, ਰਾਹੁਲ ਗਿੱਲ, ਗੁਰਨੂਰ ਸਿੰਘ, ਵਿਕਾਸ ਰਾਣਾ, ਅਕਸ਼ੈ ਅਤੇ ਹੋਰ ਨੌਜਵਾਨ ਸ਼ਾਮਲ ਸਨ।

Comments
Post a Comment