ਵਿਜ਼ਨ ਡਾਕੂਮੈਂਟ ਸੰਗਤ ਦੀ ਭਾਵਨਾ, ਵਿਚਾਰਧਾਰਾ ਤੇ ਪੰਥਕ ਸੋਚ,ਪੰਜਾਬ ਦੇ ਵਢੇਰੇ ਹਿੱਤਾਂ ਦੀ ਤਰਜਮਾਨੀ ਤੇ ਕੇਂਦਰਿਤ ਰਹੇਗਾ : ਝੂੰਦਾਂ
ਵਿਜ਼ਨ ਡਾਕੂਮੈਂਟ ਸੰਗਤ ਦੀ ਭਾਵਨਾ, ਵਿਚਾਰਧਾਰਾ ਤੇ ਪੰਥਕ ਸੋਚ,ਪੰਜਾਬ ਦੇ ਵਢੇਰੇ ਹਿੱਤਾਂ ਦੀ ਤਰਜਮਾਨੀ ਤੇ ਕੇਂਦਰਿਤ ਰਹੇਗਾ : ਝੂੰਦਾਂ
ਵਿਜ਼ਨ ਡਾਕੂਮੈਂਟ ਲਈ ਜਰੂਰੀ ਸੁਝਾਅ ਭੇਜਣ ਲਈ ਜਨਹਿੱਤ ਵਿੱਚ ਨੰਬਰ ਜਾਰੀ
ਚੰਡੀਗੜ੍ਹ 1 ਅਕਤੂਬਰ ( ਰਣਜੀਤ ਧਾਲੀਵਾਲ ) : ਵਿਜ਼ਨ ਡਾਕੂਮੈਂਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੂੰਦਾ ਨੇ ਪੰਜਾਬ ਦੀ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ” ਦੇ ਵਿਜ਼ਨ ਡਾਕੂਮੈਂਟ ਦੀ ਤਿਆਰੀ ਪੰਜਾਬ ਵਾਸੀਆਂ ਦੀ ਭਾਵਨਾ,ਵਿਚਾਰਧਾਰਾ ਅਤੇ ਪੰਥਕ ਸੋਚ,ਪੰਜਾਬ ਦੇ ਵਢੇਰੇ ਹਿੱਤਾਂ ਨੂੰ ਕੇਂਦਿਰਤ ਕਰਕੇ ਕੀਤੀ ਜਾਵੇਗੀ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਜਿਹੜੇ ਵੀ ਆਦੇਸ਼ ਹੋਏ ਸਨ,ਓਹਨਾਂ ਨੂੰ ਇੰਨ ਬਿੰਨ ਪੂਰਾ ਕਰਦੇ ਹੋਏ, ਹੁਕਮਨਾਮਾ ਸਾਹਿਬ ਦੀ ਭਾਵਨਾ ਨੂੰ ਪੂਰਾ ਕੀਤਾ ਜਾਵੇਗਾ। ਭਰਤੀ ਕਮੇਟੀ ਦੇ ਮੈਬਰ ਵਜੋ ਆਪਣੇ ਕਾਰਜ ਨੂੰ ਬਗੈਰ ਭੇਦਭਾਵ, ਨਿੱਜ ਪ੍ਰਸਤ ਅਤੇ ਕਿਸੇ ਵੀ ਲਾਲਸਾ ਤੋਂ ਉਪਰ ਉਠ ਕੇ ਪੂਰਾ ਕੀਤਾ ਗਿਆ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪਾਰਟੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਭਵਿੱਖ ਲਈ ਨੀਤੀਗਤ ਖਰੜਾ ਤਿਆਰ ਕਰਨ ਲਈ ਵਿਜ਼ਨ ਡਾਕੂਮੈਂਟ ਬਣਾਉਣ ਦੀ ਜ਼ਿੰਮੇਵਾਰ ਲਗਾਈ ਗਈ ਹੈ ਜਿਸ ਨੂੰ ਤਨਦੇਹੀ ਨਾਲ ਪੂਰਾ ਕੀਤਾ ਜਾਵੇਗਾ । ਓਹਨਾ ਕਿਹਾ ਕਿ ਵਿਜ਼ਨ ਡਾਕੂਮੈਂਟ ਕਮੇਟੀ ਦੀ ਕੋਸ਼ਿਸ਼ ਰਹੇਗੀ ਕਿ ਪਹਿਲੀ ਨਵੰਬਰ ਨੂੰ ਇਹ ਮਿਸਾਲੀ ਅਤੇ ਇਤਿਹਾਸਕ ਡਾਕੂਮੈਂਟ ਪੰਜਾਬ ਵਾਸੀਆਂ ਦੀ ਝੋਲੀ ਪਾਇਆ ਜਾ ਸਕੇ। ਵਿਜ਼ਨ ਡਾਕੂਮੈਂਟ ਕਮੇਟੀ ਦੇ ਚੇਅਰਮੈਨ ਵਜੋਂ ਓਹਨਾ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਮੂਹ ਲੋਕ, ਵਿਦੇਸ਼ੀ ਧਰਤੀ ਤੇ ਬੈਠੇ ਪੰਜਾਬੀ, ਪੰਥ ਦਰਦੀ ਸ਼ਖ਼ਸੀਅਤਾਂ, ਵਿਦਵਾਨ, ਬੁੱਧੀਜੀਵੀ, ਵੱਖ-ਵੱਖ ਖੇਤਰਾਂ ਦੇ ਮਾਹਰ, ਸਮਾਜਕ-ਧਾਰਮਿਕ ਜੱਥੇਬੰਦੀਆਂ, ਯੂਨੀਅਨਾਂ ਦੇ ਨੁਮਾਇੰਦੇ, ਵਿਦਿਆਰਥੀ ਅਤੇ ਹਰ ਧਰਮਾਂ ਨਾਲ ਸੰਬੰਧਿਤ ਭਾਈਚਾਰੇ ਦੇ ਲੋਕ ਆਪਣੇ ਸੁਝਾਅ ਤੇ ਆਪਣੀ ਰਾਏ ਲਾਜ਼ਮੀ ਕਮੇਟੀ ਨਾਲ ਸਾਂਝੀ ਕਰਨ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਕਮੇਟੀ ਵੱਲੋ ਰਾਏ ਸਾਂਝੀ ਕਰਨ ਲਈ ਦੋ ਸੰਪਰਕ ਨੰਬਰ 📞 9876969091 ਅਤੇ 📞 9872500244 ਜਾਰੀ ਕੀਤੇ ਗਏ ਹਨ। ਝੂੰਦਾ ਨੇ ਕਿਹਾ ਕਿ ਇਹ ਵਿਜ਼ਨ ਡਾਕੂਮੈਂਟ ਸਿਰਫ਼ ਇੱਕ ਰਾਜਨੀਤਿਕ ਦਸਤਾਵੇਜ਼ ਨਹੀਂ ਹੋਵੇਗਾ, ਸਗੋਂ ਇਹ ਪੰਜਾਬ ਅਤੇ ਪੰਥ ਦੀਆਂ ਲੰਬੇ ਸਮੇਂ ਦੀਆਂ ਜ਼ਰੂਰਤਾਂ, ਭਵਿੱਖੀ ਦਿਸ਼ਾ ਅਤੇ ਲੋਕਾਂ ਦੀਆਂ ਭਾਵਨਾਵਾਂ ਦੀ ਅਸਲ ਤਰਜਮਾਨੀ ਕਰਨ ਵਾਲਾ ਭਵਿੱਖ ਨਕਸ਼ਾ ਹੋਵੇਗਾ। ਕਮੇਟੀ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਵਡਮੁੱਲੀ ਰਾਏ ਜ਼ਰੂਰ ਸਾਂਝੀ ਕਰਨ ਤਾਂ ਜੋ ਇੱਕ ਪ੍ਰਭਾਵਸ਼ਾਲੀ ਅਤੇ ਲੋਕ-ਕੇਂਦਰਿਤ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾ ਸਕੇ, ਜੋ ਪੰਜਾਬ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਸਾਬਤ ਹੋਵੇ।
Comments
Post a Comment