ਟ੍ਰਾਈਡੈਂਟ ਗਰੁੱਪ ਬਰਨਾਲਾ ਵਿੱਚ ਦਿਵਾਲੀ ਮੇਲੇ ਦੀ ਧੂਮ — ਗੁਰਦਾਸ ਮਾਨ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ, ਰਾਜੇਂਦਰ ਗੁਪਤਾ ਨੂੰ ਰਾਜ ਸਭਾ ਲਈ ਮਨੋਨੀਤ ਹੋਣ 'ਤੇ ਦਿੱਤੀਆਂ ਵਧਾਈਆਂ
ਟ੍ਰਾਈਡੈਂਟ ਗਰੁੱਪ ਬਰਨਾਲਾ ਵਿੱਚ ਦਿਵਾਲੀ ਮੇਲੇ ਦੀ ਧੂਮ — ਗੁਰਦਾਸ ਮਾਨ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ, ਰਾਜੇਂਦਰ ਗੁਪਤਾ ਨੂੰ ਰਾਜ ਸਭਾ ਲਈ ਮਨੋਨੀਤ ਹੋਣ 'ਤੇ ਦਿੱਤੀਆਂ ਵਧਾਈਆਂ
ਗੁਰਦਾਸ ਮਾਨ ਨੇ ਟ੍ਰਾਈਡੈਂਟ ਦਿਵਾਲੀ ਫੇਅਰ 'ਚ ਲਗਾਈ ਸੁਰਾਂ ਦੀ ਮਹਿਫ਼ਲ
ਬਰਨਾਲਾ 15 ਅਕਤੂਬਰ ( ਪੀ ਡੀ ਐਲ ) : ਟ੍ਰਾਈਡੈਂਟ ਗਰੁੱਪ ਵੱਲੋਂ ਇਸ ਸਾਲ ਮਨਾਇਆ ਜਾ ਰਿਹਾ ਦਿਵਾਲੀ ਮੈਲਾ ਪੂਰੇ ਸ਼ਬਾਬ 'ਤੇ ਹੈ। ਗਰੁੱਪ ਦੇ ਸੰਸਥਾਪਕ ਅਤੇ ਉਦਯੋਗ ਜਗਤ ਦੇ ਪ੍ਰਸਿੱਧ ਵਿਅਕਤੀ ਪਦਮਸ਼੍ਰੀ ਰਾਜੇਂਦਰ ਗੁਪਤਾ ਦੀ ਅਗਵਾਈ ਹੇਠ ਹੋ ਰਹੇ ਇਸ ਭਵਿਆ ਸਮਾਰੋਹ 'ਚ ਮੰਗਲਵਾਰ ਰਾਤ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਆਪਣੇ ਸੁਰਾਂ ਨਾਲ ਐਸਾ ਜਾਦੂ ਬੰਨ੍ਹਿਆ ਕਿ ਪੰਡਾਲ ਤਾਲੀਆਂ ਨਾਲ ਗੂੰਜ ਉੱਠਿਆ। ਰਾਤ ਕਰੀਬ 8 ਵਜੇ ਜਦੋਂ ਗੁਰਦਾਸ ਮਾਨ ਮੰਚ 'ਤੇ ਪਹੁੰਚੇ, ਤਾਂ ਤਕਰੀਬਨ 15,000 ਤੋਂ ਵੱਧ ਦਰਸ਼ਕਾਂ ਨਾਲ ਭਰੇ ਵਿਸ਼ਾਲ ਪੰਡਾਲ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸੁਆਗਤ ਕੀਤਾ। ਟ੍ਰਾਈਡੈਂਟ ਪਰਿਵਾਰ ਦੇ ਮੈਂਬਰਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਬਰਨਾਲਾ ਸ਼ਹਿਰ ਦੇ ਹਜ਼ਾਰਾਂ ਨਿਵਾਸੀਆਂ ਨੇ ਉਨ੍ਹਾਂ ਦੇ ਗੀਤਾਂ ਦੀ ਧੁਨ 'ਤੇ ਝੂਮ ਉਠੇ। ਕਾਰਜਕ੍ਰਮ ਦੀ ਸ਼ੁਰੂਆਤ ਵਿੱਚ ਗੁਰਦਾਸ ਮਾਨ ਨੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜੇਂਦਰ ਗੁਪਤਾ ਨੂੰ ਹਾਲ ਹੀ ਵਿੱਚ ਰਾਜ ਸਭਾ ਲਈ ਮਨੋਨੀਤ ਹੋਣ 'ਤੇ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ, “ਗੁਪਤਾ ਨੇ ਜਿਵੇਂ ਉਦਯੋਗ ਜਗਤ ਵਿੱਚ ਪੰਜਾਬ ਦਾ ਨਾਮ ਦੇਸ਼ ਤੇ ਵਿਦੇਸ਼ 'ਚ ਰੌਸ਼ਨ ਕੀਤਾ ਹੈ, ਉਸੇ ਤਰ੍ਹਾਂ ਹੁਣ ਉਹ ਰਾਜ ਸਭਾ ਵਿੱਚ ਵੀ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨਗੇ।” ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਰਾਜੇਂਦਰ ਗੁਪਤਾ ਨੇ ਕਿਹਾ, “ਗੁਰਦਾਸ ਮਾਨ ਸਿਰਫ਼ ਇਕ ਮਹਾਨ ਸੰਗੀਤਕਾਰ ਹੀ ਨਹੀਂ, ਸਗੋਂ ਪੰਜਾਬ ਦੀ ਸ਼ਾਨ ਹਨ। ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਟ੍ਰਾਈਡੈਂਟ ਦੇ ਮੰਚ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਇਸ ਸ਼ਾਮ ਨੂੰ ਯਾਦਗਾਰ ਬਣਾ ਗਿਆ। ਉਨ੍ਹਾਂ ਦੇ ਗੀਤ ਸਾਡੀ ਮਿੱਟੀ ਦੀ ਖੁਸ਼ਬੂ ਨਾਲ ਭਰੇ ਹੋਏ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੇ ਰਹਿਣਗੇ।” ਸਮਾਰੋਹ ਦੇ ਮੁੱਖ ਅਤਿਥੀ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ “ਟ੍ਰਾਈਡੈਂਟ ਗਰੁੱਪ ਪਿਛਲੇ 20 ਸਾਲਾਂ ਤੋਂ ਬਰਨਾਲਾ ਵਿੱਚ ਦਿਵਾਲੀ ਮੇਲਾ ਕਰਦਾ ਆ ਰਿਹਾ ਹੈ ਅਤੇ ਹਰ ਸਾਲ ਕਿਸੇ ਨਾ ਕਿਸੇ ਮਸ਼ਹੂਰ ਕਲਾਕਾਰ ਨੂੰ ਸੱਦ ਕੇ ਸ਼ਹਿਰ ਵਾਸੀਆਂ ਨੂੰ ਮਨੋਰੰਜਨ ਦਾ ਤੋਹਫ਼ਾ ਦਿੰਦਾ ਹੈ। ਇਹ ਸਮਾਰੋਹ ਟ੍ਰਾਈਡੈਂਟ ਪਰਿਵਾਰ ਦੀ ਸਮਾਜਿਕ ਵਚਨਬੱਧਤਾ ਦਾ ਪ੍ਰਤੀਕ ਹੈ।” ਜਦੋਂ ਗੁਰਦਾਸ ਮਾਨ ਨੇ ਆਪਣੇ ਮਸ਼ਹੂਰ ਗੀਤਾਂ ਦੀ ਲੜੀ ਸ਼ੁਰੂ ਕੀਤੀ ਤਾਂ ਪੂਰਾ ਪੰਡਾਲ ਝੂਮ ਉੱਠਿਆ। ਉਨ੍ਹਾਂ ਨੇ ‘ਛੱਲਾ’, ‘ਦਿਲ ਦਾ ਮਾਮਲਾ ਹੈ’, ‘ਕੀ ਬਣੂ ਦੁਨੀਆ ਦਾ’, ‘ਪੀਰ ਤੇਰੀ ਜਾਨ ਦੀ’, ‘ਅਪਣਾ ਪੰਜਾਬ ਹੋਵੇ’, ‘ਬੂਟ ਪਾਲਿਸ਼ਾ’, ‘ਬਾਬੇ ਭੰਗੜਾ ਪਾਉਂਦੇ ਨੇ’ ਅਤੇ ‘ਬਸ ਰਹਿਣ ਦੀ ਛੇੜ ਨਾ ਦਰਦਾ ਨੂੰ’ ਵਰਗੇ ਸੁਪਰਹਿੱਟ ਗੀਤ ਗਾ ਕੇ ਦਰਸ਼ਕਾਂ ਨੂੰ ਮੋਹ ਲਿਆ। ਕਰੀਬ ਢਾਈ ਘੰਟੇ ਤਕ ਚਲੇ ਇਸ ਸੰਗੀਤ ਸਮਾਗਮ ਦੌਰਾਨ ਹਰ ਉਮਰ ਦੇ ਲੋਕ ਗੀਤਾਂ ਦੀ ਧੁਨ 'ਤੇ ਨੱਚਦੇ ਰਹੇ। ਮਾਨ ਨੇ ਇਸ ਦੌਰਾਨ ਮਰਹੂਮ ਗਾਇਕ ਰਾਜਵੀਰ ਜਵੰਧਾ ਨੂੰ ਵੀ ਯਾਦ ਕੀਤਾ ਤੇ ਕਿਹਾ, “ਰਾਜਵੀਰ ਨੇ ਪੰਜਾਬੀ ਸੰਗੀਤ ਨੂੰ ਨਵੀਂ ਦਿਸ਼ਾ ਦਿੱਤੀ ਸੀ, ਉਨ੍ਹਾਂ ਦਾ ਜਾਣਾ ਬੇਹੱਦ ਵੱਡੀ ਖੋਹ ਹੈ।” ਇਸ ਤੋਂ ਬਾਅਦ ਉਨ੍ਹਾਂ ਨੇ ਰਾਜਵੀਰ ਦੀ ਯਾਦ ਵਿੱਚ ਇਕ ਭਾਵਨਾਤਮਕ ਗੀਤ ਵੀ ਪੇਸ਼ ਕੀਤਾ, ਜਿਸ ਨਾਲ ਮਾਹੌਲ ਹੋਰ ਵੀ ਭਾਵੁਕ ਹੋ ਗਿਆ। ਸਮਾਰੋਹ ਵਿੱਚ ਸ਼ਹਿਰ ਅਤੇ ਜ਼ਿਲ੍ਹੇ ਦੇ ਕਈ ਪ੍ਰਮੁੱਖ ਵਿਅਕਤੀ ਮੌਜੂਦ ਸਨ ਜਿਨਾਂ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਰੂਪਿੰਦਰ ਸ਼ੀਤਲ ਬੰਟੀ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸ਼ਵਿੰਦਰ ਜੰਡੂ, ਐਸਡੀਐਮ ਬਰਨਾਲਾ ਸੋਨਮ, ਐਸਡੀਐਮ ਤਪਾ ਆਯੁਸ਼ ਕੁਮਾਰ, ਐਸਪੀਡੀ ਅਸ਼ੋਕ ਸ਼ਰਮਾ, ਡੀਐਸਪੀ ਸਤਵੀਰ ਸਿੰਘ ਬੈਂਸ, ਡੀਐਸਪੀ ਕੁਲਵੰਤ ਸਿੰਘ, ਸੀ.ਆਈ.ਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਬੀਜੇਪੀ ਦੇ ਮਹਾਸਚਿਵ ਨਰੇਂਦਰ ਗਰਗ ਨੀਟਾ, ਕੋਲੋਨਾਈਜ਼ਰ ਰਵੀ ਪ੍ਰਕਾਸ਼ ਅਗਰਵਾਲ, ਸੀਨੀਅਰ ਲੀਡਰ ਰਾਜ ਧੌਲਾ, ਨਗਰ ਪਾਰਸ਼ਦ ਧਰਮ ਸਿੰਘ ਫੌਜੀ, ਹਰਬਖ਼ਸ਼ੀਸ਼ ਸਿੰਘ ਗੋਨੀ, ਸਤੀਸ਼ ਚੀਮਾ, ਅਤੇ ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੂਪਿੰਦਰ ਗੁਪਤਾ, ਅਨਿਲ ਗੁਪਤਾ ਅਤੇ ਸਾਹਿਲ ਗੁਲਾਟੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ। ਪੂਰੇ ਸਮਾਰੋਹ ਦੌਰਾਨ ਰੰਗ–ਬਰੰਗੀ ਰੌਸ਼ਨੀ, ਆਕਰਸ਼ਕ ਮੰਚ ਸਜਾਵਟ ਅਤੇ ਸੁਚਾਰੂ ਪ੍ਰਬੰਧਾਂ ਨੇ ਟ੍ਰਾਈਡੈਂਟ ਗਰੁੱਪ ਦੀ ਕਾਬਲੀਅਤ ਨੂੰ ਦਰਸਾਇਆ। ਗਰੁੱਪ ਵੱਲੋਂ ਆਏ ਮਹਿਮਾਨਾਂ ਲਈ ਖਾਸ ਮਹਿਮਾਨ ਨਵਾਜ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪ੍ਰੋਗਰਾਮ ਦੇ ਅੰਤ ਵਿੱਚ ਪਦਮਸ਼੍ਰੀ ਰਾਜੇਂਦਰ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੁਰਦਾਸ ਮਾਨ ਨੂੰ ਸਨਮਾਨਿਤ ਕੀਤਾ। ਗੁਪਤਾ ਨੇ ਕਿਹਾ ਕਿ “ਟ੍ਰਾਈਡੈਂਟ ਪਰਿਵਾਰ ਹਮੇਸ਼ਾਂ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜਿਆ ਰਹੇਗਾ ਅਤੇ ਬਰਨਾਲਾ ਸ਼ਹਿਰ ਦੇ ਵਿਕਾਸ ਵਿੱਚ ਹਰ ਸੰਭਵ ਯੋਗਦਾਨ ਦੇਂਦਾ ਰਹੇਗਾ।” ਦਰਸ਼ਕਾਂ ਨੇ ਇਸ ਸਮਾਰੋਹ ਨੂੰ “ਬਰਨਾਲਾ ਦਾ ਸਭ ਤੋਂ ਸ਼ਾਨਦਾਰ ਦਿਵਾਲੀ ਮੇਲਾ” ਕਿਹਾ। ਗੁਰਦਾਸ ਮਾਨ ਦੇ ਗੀਤਾਂ ਨੇ ਨਾ ਸਿਰਫ਼ ਮਨੋਰੰਜਨ ਕੀਤਾ ਸਗੋਂ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਵੀ ਫੈਲਾਈ। ਟ੍ਰਾਈਡੈਂਟ ਦਿਵਾਲੀ ਫੇਅਰ ਵਿੱਚ ਟ੍ਰਾਈਡੈਂਟ ਦੇ ਪ੍ਰੀਮੀਅਮ ਤੌਲੀਏ, ਬੈੱਡਸ਼ੀਟ, ਬਾਥਰੋਬ ਅਤੇ ਕੰਬਲਾਂ ਦੇ ਸਟਾਲਾਂ 'ਤੇ ਭਾਰੀ ਭੀੜ ਇਕੱਠੀ ਹੋਈ, ਜੋ “ਟ੍ਰਾਈਡੈਂਟ ਧਮਾਕਾ ਸੇਲ” ਦਾ ਲਾਭ ਲੈਣ ਲਈ ਉਤਸਾਹਿਤ ਸੀ। ਜਨਤਾ ਦੀ ਵੱਡੀ ਮੰਗ ਨੂੰ ਦੇਖਦੇ ਹੋਏ, ਪਹਿਲਾਂ 13 ਅਕਤੂਬਰ ਤੱਕ ਚੱਲਣ ਵਾਲੀ ਇਸ ਸੇਲ ਨੂੰ ਹੁਣ 17 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ।
Comments
Post a Comment