“ਤੁਹਾਡੀ ਪੂੰਜੀ-ਤੁਹਾਡਾ ਅਧਿਕਾਰ” ਕਪੂਰਥਲਾ ਵਿੱਚ ਅਨ ਕਲੇਮਡ ਐਸੇਟਸ ਦੇ ਤੁਰੰਤ ਨਿਪਟਾਰੇ ਲਈ ਜਨ ਜਾਗਰਣ ਕੈਂਪ ਦਾ ਆਯੋਜਨ
ਕਪੂਰਥਲਾ 16 ਅਕਤੂਬਰ ( ਪੀ ਡੀ ਐਲ ) : ਅੱਜ ਰਾਜ ਪੱਧਰੀ ਬੈਂਕਰਸ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ। ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਰਾਮਕਿਸ਼ੋਰ ਮੀਣਾ ਦੁਆਰਾ ਦੱਸਿਆ ਗਿਆ ਕਿ ਮੋਹਰੀ ਜ਼ਿਲ੍ਹਾ ਪ੍ਰਬੰਧਨ ਦੁਆਰਾ ਸਾਰੀਆਂ ਵਿੱਤੀ ਸੰਸਥਾਵਾਂ ਨਾਲ ਸੰਪਰਕ ਕਰਦੇ ਹੋਏ ਭਾਰਤ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਬੈਂਕ, ਬੀਮਾ, ਪੈਨਸ਼ਨ ਅਤੇ ਮਿਊਚੁਅਲ ਫੰਡ ਵਿਭਾਗਾਂ ਦੇ ਟੌਪ ਅਧਿਕਾਰੀਆਂ ਦੁਆਰਾ ਹਿੱਸਾ ਲਿਆ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਬੈਂਕ ਵਿੱਚ ਜਮ੍ਹਾਂ ਰਾਸ਼ੀ ਨੂੰ ਜੇਕਰ 10 ਵਰ੍ਹਿਆਂ ਤੱਕ ਵੀ ਪ੍ਰਾਪਤ ਨਹੀਂ ਕੀਤਾ ਗਿਆ ਤਾਂ ਜਮ੍ਹਾਂ ਰਾਸ਼ੀ ਭਾਰਤੀ ਰਿਜ਼ਰਵ ਬੈਂਕ ਨੂੰ ਚਲੀ ਜਾਂਦੀ ਹੈ। ਇਸ ਦਾਅਵੇ ਰਹਿਤ ਪੁਰਾਣੀ ਜਮ੍ਹਾਂ ਰਾਸ਼ੀ, ਮਿਊਚੁਅਲ ਫੰਡ, ਬੀਮਾ ਰਾਸ਼ੀ, ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ, ਇਸ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਸਾਰੇ ਰਾਜਾਂ ਵਿੱਚ ਲਗਾਏ ਜਾ ਰਹੇ ਹਨ ਤਾਂ ਜੋ ਪੁਰਾਣੀ ਦਾਅਵਾ ਰਹਿਤ ਜਮ੍ਹਾਂ ਰਾਸ਼ੀ ਨੂੰ ਵਾਪਸ ਉਸ ਦੇ ਅਸਲੀ ਮਾਲਕ ਨੂੰ ਜਾਂ ਨਾਮਜ਼ਦ ਵਿਅਕਤੀ ਨੂੰ ਜਾਂ ਕਾਨੂੰਨੀ ਵਾਰਸਾਂ ਨੂੰ ਵਾਪਸ ਕੀਤੀ ਜਾ ਸਕੇ। ਵਿੱਤ ਮੰਤਰਾਲੇ ਦੁਆਰਾ ਜਾਰੀ “ਆਪਕੀ ਪੂੰਜੀ-ਆਪਕਾ ਅਧਿਕਾਰ” ਜਨ ਜਾਗਰਣ ਅਭਿਆਨ 1 ਅਕਤੂਬਰ 2025 ਤੋਂ 31 ਦਸੰਬਰ 2025 ਤੱਕ ਚਲਾਇਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਹਰੇਕ ਜ਼ਿਲ੍ਹੇ ਵਿੱਚ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾਣਗੇ। ਵਧੇਰੇ ਜਾਣਕਾਰੀ ਲਈ ਭਾਰਤੀ ਰਿਜ਼ਰਵ ਬੈਂਕ ਦੇ ਉਦਗਮ ਪੋਰਟਲ (Udgam Portal) ਅਤੇ ਆਪਣੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ‘ਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਅਤੇ ਬੈਂਕ ਖਾਤਿਆਂ ਵਿੱਚ ਆਪਣਾ ਪੈਨ ਕਾਰਡ, ਆਧਾਰ ਅਤੇ ਮੋਬਾਈਲ ਅਪਡੇਟ ਕਰਨ ਬਾਰੇ ਵੀ ਦੱਸਿਆ ਗਿਆ। ਇਸ ਦੇ ਨਾਲ ਸਾਈਬਰ ਫਰੌਡ ਤੋਂ ਬੱਚਣ ਦੇ ਉਪਾਅ ਵੀ ਦੱਸੇ ਗਏ। ਪ੍ਰੋਗਾਰਮ ਦਾ ਸੰਚਾਲਨ ਮੋਹਰੀ ਜ਼ਿਲ੍ਹਾ ਪ੍ਰਬੰਧਨ ਕੰਵਲਜੀਤ ਦੁਆਰਾ ਕੀਤਾ ਗਿਆ।
Comments
Post a Comment