ਪੰਜਾਬ ਸਰਕਾਰ ਸਰਕਾਰੀ ਬੱਸਾਂ ਦੀ ਦੁਰਵਰਤੋਂ ਕਰਕੇ ਮੁਲਾਜ਼ਮਾਂ ਦੀ ਜਾਨ ਖ਼ਤਰੇ ਵਿੱਚ ਨਾ ਪਾਵੇ : ਰੇਸ਼ਮ ਸਿੰਘ ਗਿੱਲ
ਸਿਆਸੀ ਲੋਕਾਂ ਦੇ ਆਪਸੀ ਝਗੜੇ ਕਾਰਨ ਸਰਕਾਰੀ ਬੱਸ ਤੇ ਚੱਲਾਈ ਗੋਲੀ : ਸ਼ਮਸ਼ੇਰ ਸਿੰਘ ਢਿੱਲੋਂ
ਸਰਕਾਰ ਦੀਆਂ ਰੈਲੀਆਂ ਵਿੱਚ ਸਰਕਾਰੀ ਬੱਸਾਂ ਲੈਕੇ ਜਾਣ ਤੋਂ ਕਰਾਂਗੇ ਸਾਫ ਇਨਕਾਰ : ਹਰਕੇਸ਼ ਕੁਮਾਰ ਵਿੱਕੀ
ਚੰਡੀਗੜ੍ਹ 3 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਵੱਲੋਂ ਝਬਾਂਲ ਤਰਨਤਾਰਨ ਵਿਖੇ ਕੀਤੀ ਗਈ ਜਿਸ ਦੌਰਾਨ ਪਿੰਡ ਮੂਸਾ ਜ਼ਿਲਾ ਤਰਨਤਾਰਨ ਵਿੱਚ ਕੁਝ ਲੋਕਾ ਵਲੋਂ ਆਪਸੀ ਝਗੜੇ ਕਾਰਨ ਪੱਥਰਾਅ ਅਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਮੋਗਾ ਡਿਪੂ ਦੇ ਡਰਾਈਵਰ ਕੰਡਕਟਰ ਵਾਲ-ਵਾਲ ਬਚੇ ਸਰਕਾਰੀ ਪਨਬਸ ਮੋਗਾ ਡਿਪੂ 7369 ਨੂੰ ਦੋ ਗੋਲੀਆਂ ਬੱਸ ਵਿੱਚ ਲੱਗੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੰਸਥਾਪਕ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ ਨੇ ਕਿਹਾ ਕਿ ਸਰਕਾਰ ਵਲੋਂ ਰੈਲੀ ਵਿੱਚ ਪੂਰੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੱਡੇ ਪੱਧਰ ਤੇ ਵਰਤਿਆ ਗਿਆ ਹੈ ਅਜਿਹਾ ਬਹੁਤ ਵਾਰ ਹੋਈਆ ਹੈ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਤਰੀਕੇ ਨਾਲ ਬੱਸਾਂ ਦੀ ਦੁਰਵਰਤੋਂ ਮੌਜੂਦਾ ਸਰਕਾਰ ਵਲੋਂ ਕੀਤੀ ਜਾਦੀ ਹੈ ਅਸੀਂ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੀਆਂ ਰੈਲੀਆਂ ਵਿੱਚ ਸਰਕਾਰੀ ਬੱਸਾਂ ਲੈ ਕੇ ਜਾਣ ਦਾ ਵਿਰੋਧ ਕਰਦੇ ਆ ਰਹੇ ਹਾਂ ਜਿਸ ਦਾ ਕਾਰਨ ਹੈ ਕਿ ਸਰਕਾਰ ਵਲੋਂ ਯੂਨੀਅਨ ਦੀਆਂ ਮੰਗਾਂ ਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ ਅਤੇ ਜਦੋ ਕੱਚੇ ਮੁਲਾਜ਼ਮਾਂ ਵਲੋਂ ਮੰਗਾਂ ਪ੍ਰਤੀ ਕੋਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਹੱਲ ਕਰਨ ਦੀ ਬਜਾਏ ਉਲਟਾ ਯੂਨੀਅਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਹਰ ਸਮੇਂ ਪੰਜਾਬ ਦੇ ਲੋਕਾਂ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਜਾਂਦਾ ਹੈ ਪਰ ਕੱਚੇ ਮੁਲਾਜ਼ਮਾਂ ਨੂੰ ਕੋਈ ਹਾਦਸਾ ਹੋਣ ਤੇ ਕੋਈ ਮੁਆਵਜ਼ਾ ਜਾਂ ਲਾਭ ਨਹੀਂ ਮਿਲਦੇ ਕੱਚੇ ਮੁਲਾਜ਼ਮਾਂ ਵਲੋਂ ਹੜਾਂ,ਜੰਗ ਦੇ ਮਾਹੌਲ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣਾ ਜਾਂ ਫੇਰ ਕਰੋਨਾ ਮਹਾਂਮਾਰੀ ਸਮੇਂ ਡਿਊਟੀਆਂ ਨਿਭਾਈਆਂ ਜਾਂਦੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਸ ਸਮੇਂ ਡਿਊਟੀ ਦੌਰਾਨ ਮੌਤ ਹੋਣ ਤੇ ਲਾਵਾਰਸਾਂ ਵਾਂਗ ਵਤੀਰਾ ਕੀਤਾ ਜਾਂਦਾ ਹੈ ਇਹ ਕੱਚੇ ਮੁਲਾਜ਼ਮਾਂ ਨੂੰ ਕੋਈ ਸਹੂਲਤ ਨਹੀਂ ਹੈ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਤੇ ਹੱਲ ਕਰਨ ਦੀ ਬਜਾਏ ਸਰਕਾਰ ਵਲੋਂ ਬਦਨਾਮ ਕਰਨ ਦੀ ਕੋਸ਼ਿਸ਼ ਜਾਂਦੀ ਹੈ। ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ, ਕੈਸ਼ੀਅਰ ਬਲਜੀਤ ਸਿੰਘ, ਕੈਸ਼ੀਅਰ ਰਮਨਦੀਪ ਸਿੰਘ, ਦਫਤਰੀ ਸਕੱਤਰ ਰੋਹੀ ਰਾਮ ਵਲੋਂ ਕਿਹਾ ਗਿਆ ਕਿ ਅੱਜ ਵੱਖ ਵੱਖ ਡਿਪੂਆ ਤੋ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੈਲੀ ਵਿੱਚ ਲਿਆਉਣ ਲਈ ਲਗਾਈਆਂ ਗਿਆ ਹੈ ਜਿਸਦੇ ਚੱਲਦਿਆਂ ਪੰਜਾਬ ਦੇ ਆਮ ਲੋਕਾਂ ਨੂੰ ਸਰਕਾਰੀ ਬੱਸਾਂ ਦੀ ਟਰਾਂਸਪੋਰਟ ਦੀ ਸਹੂਲਤ ਨਹੀਂ ਮਿਲੀ ਅਜਿਹੀਆ ਰੈਲੀਆਂ ਕਾਰਨ ਸਰਕਾਰੀ ਬੱਸਾਂ ਦਾ ਤਿੰਨ ਦਿਨ ਦਾ ਨੁਕਸਾਨ ਹੁੰਦਾ ਹੈ ਜਿਸ ਨਾਲ ਲੋਕਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਸਰੇ ਪਾਸੇ ਮੁਲਾਜ਼ਮਾਂ ਨੂੰ ਨਾ ਮਾਤਰ ਤਨਖਾਹਾਂ ਲਈ ਵੀ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ ਸਰਕਾਰ ਵਲੋਂ ਨਵੀਆਂ ਬੱਸਾਂ ਪਾਉਣ ਦੀ ਬਜਾਏ ਜਿਹੜੀਆਂ ਬੱਸਾਂ ਚੱਲ ਰਹੀਆਂ ਹਨ ਉਹਨਾਂ ਨੂੰ ਵੀ ਆਪਣੀ ਜੀ ਹਜ਼ੂਰੀ ਵਿੱਚ ਵਰਤਿਆ ਜਾ ਰਿਹਾ ਹੈ ਟਰਾਂਸਪੋਰਟ ਵਿਭਾਗ ਦੇ ਹਲਾਤ ਦਿਨੋਂ ਦਿਨ ਵਿਗੜ ਰਹੇ ਹਨ ਕੱਚੇ ਮੁਲਾਜ਼ਮਾਂ ਵਲੋਂ ਬੱਸਾਂ ਪਾਉਣ ਰੋਜ਼ਗਾਰ ਪੱਕਾ ਕਰਾਉਣ ਸਮੇਤ ਆਪਣੀਆਂ ਮੰਗਾਂ ਤੇ ਨਿਰੰਤਰ ਸੰਘਰਸ਼ ਜਾਰੀ ਹੈ। ਸੂਬਾ ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇਂ ਕਿਹਾ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਕੋਈ ਲਾਭ ਨਹੀਂ ਦਿੱਤੇ ਜਾ ਰਹੇ ਨਾਲ ਹੀ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਚੱਲ ਰਹੇ ਹਨ ਅੱਜ ਦੀ ਘਟਨਾ ਤੋਂ ਕਲੀਅਰ ਹੁੰਦਾ ਹੈ ਕਿ ਰੂਟ ਡਿਊਟੀ ਤੋਂ ਬਿਨਾਂ ਨਜਾਇਜ਼ ਜਾਨਾਂ ਗਵਾਂਉਣ ਲਈ ਅਤੇ ਵਿਭਾਗ ਦਾ ਨੁਕਸਾਨ ਕਰਨ, ਪੰਜਾਬ ਦੇ ਲੋਕਾਂ ਨੂੰ ਬੱਸਾਂ ਦੀ ਘਾਟ ਕਾਰਨ ਖੱਜਲ ਕਰਨਾ ਸਰਕਾਰ ਦੀਆਂ ਸਿਆਸੀ ਰੈਲੀਆਂ ਵਿੱਚ ਮੁਲਾਜ਼ਮਾਂ ਨੂੰ ਭੇਜਣਾ ਮੈਨਿਜਮੈਂਟ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਯੂਨੀਅਨ ਵਲੋਂ ਕਲੀਅਰ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕੇਵਲ ਪਰਮਿਟਾ ਮੁਤਾਬਿਕ ਰੂਟ ਡਿਊਟੀ ਕਰਨ ਦਾ ਫੈਸਲਾ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅਜਿਹੀਆਂ ਸਿਆਸੀ ਰੈਲੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ।
Comments
Post a Comment