ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ ਸੰਸਦੀ ਵਿਕਾਸ ਫੰਡ ਵਿੱਚੋਂ ਜ਼ਿਲ੍ਹਾ ਅਤੇ ਸੈਸ਼ਨ ਅਦਾਲਤਾਂ ਨੂੰ ਐਂਬੂਲੈਂਸ ਭੇਂਟ ਕੀਤੀ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ ਸੰਸਦੀ ਵਿਕਾਸ ਫੰਡ ਵਿੱਚੋਂ ਜ਼ਿਲ੍ਹਾ ਅਤੇ ਸੈਸ਼ਨ ਅਦਾਲਤਾਂ ਨੂੰ ਐਂਬੂਲੈਂਸ ਭੇਂਟ ਕੀਤੀ
ਚੰਡੀਗੜ੍ਹ 15 ਅਕਤੂਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਭਾਰਤ ਸਰਕਾਰ ਦੇ ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਆਪਣੇ ਸੰਸਦੀ ਵਿਕਾਸ ਫੰਡ ਵਿੱਚੋਂ ਇੱਕ ਐਂਬੂਲੈਂਸ ਸੈਕਟਰ 43, ਚੰਡੀਗੜ੍ਹ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਅਦਾਲਤਾਂ ਨੂੰ ਸਮਰਪਿਤ ਕੀਤੀ। ਇਹ ਐਂਬੂਲੈਂਸ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਲੰਬੇ ਸਮੇਂ ਤੋਂ ਲੋੜ ਸੀ, ਜਿਸ ਬਾਰੇ ਬਾਰ ਐਸੋਸੀਏਸ਼ਨ ਵੱਲੋਂ ਤਿਵਾੜੀ ਵੱਲੋਂ ਪਿਛਲੇ ਸਮੇਂ ਦੌਰਾਨ ਕਾਨੂੰਨੀ ਭਾਈਚਾਰੇ ਨਾਲ ਗੱਲਬਾਤ ਮੌਕੇ ਜਾਣਕਾਰੀ ਦਿੱਤੀ ਗਈ ਸੀ। ਇਸ ਮੌਕੇ ਤਿਵਾੜੀ ਨੇ ਇਕੱਠੇ ਹੋਏ ਵਕੀਲਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੌਰਾਨ ਸੀਨੀਅਰ ਵਕੀਲ ਪਵਨ ਸ਼ਰਮਾ, ਐਨ.ਕੇ. ਨੰਦਾ, ਡੀ.ਪੀ.ਐਸ. ਰੰਧਾਵਾ, ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਸਚਿਨ ਗਾਲਿਬ ਮਿਉਂਸਪਲ ਕੌਂਸਲਰ, ਏ.ਐਸ. ਗੁਜਰਾਲ, ਹਰਮੇਲ ਕੇਸਰੀ, ਮੋਹਨ ਰਾਣਾ, ਅਸ਼ੋਕ ਚੌਹਾਨ, ਪਵਨ ਸ਼ਰਮਾ ਮੈਂਬਰ ਏ.ਆਈ.ਸੀ.ਸੀ., ਭਾਗ ਸਿੰਘ ਸੁਹਾਗ ਚੇਅਰਮੈਨ ਲੀਗਲ ਸੈੱਲ, ਸਵਰਾਜ ਅਰੋੜਾ ਸਕੱਤਰ ਸੀ.ਟੀ.ਸੀ.ਸੀ., ਹਰਦੀਪ ਹੰਸ ਕਨਵੀਨਰ ਲੀਗਲ ਸੈੱਲ, ਨਰੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
Comments
Post a Comment