ਨੇਕਸਸ ਐਲਾਂਟੇ ਮਾਲ, ਚੰਡੀਗੜ੍ਹ ਵਿੱਚ ਬਲੈਕ ਫ੍ਰਾਈਡੇ ਸੇਲ ਲਾਈਵ
ਫੈਸ਼ਨ ਤੋਂ ਲੈ ਕੇ ਇਲੈਕਟ੍ਰਾਨਿਕਸ ਅਤੇ ਹੋਮ ਡੇਕੋਰ ‘ਤੇ 50 ਪ੍ਰਤੀਸ਼ਤ ਤੱਕ ਦੀਆਂ ਭਰਪੂਰ ਛੂਟਾਂ
ਚੰਡੀਗੜ੍ਹ 27 ਨਵੰਬਰ ( ਰਣਜੀਤ ਧਾਲੀਵਾਲ ) : ਭਾਰਤ ਦੇ ਸਭ ਤੋਂ ਵੱਡੇ ਰਿਟੇਲ ਤਿਉਹਾਰਾਂ ਵਿੱਚ ਸ਼ਾਮਲ ਹੋ ਚੁੱਕਾ ਬਲੈਕ ਫ੍ਰਾਈਡੇ ਇਕ ਵਾਰ ਫਿਰ ਜ਼ਬਰਦਸਤ ਉਤਸ਼ਾਹ ਨਾਲ ਨੇਕਸਸ ਐਲਾਂਟੇ ਮਾਲ ਵਿੱਚ ਵਾਪਸ ਆ ਗਿਆ ਹੈ। ਸ਼ਹਿਰ ਦੇ ਸਭ ਤੋਂ ਪਸੰਦੀਦਾ ਸ਼ਾਪਿੰਗ ਡੈਸਟਿਨੇਸ਼ਨ ਨੇਕਸਸ ਐਲਾਂਟੇ ਮਾਲ ਵੱਲੋਂ 28 ਤੋਂ 30 ਨਵੰਬਰ ਤੱਕ ਬਲੈਕ ਫ੍ਰਾਈਡੇ ਸੇਲ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 100 ਤੋਂ ਵੱਧ ਬ੍ਰਾਂਡਾਂ ‘ਤੇ ਫੈਸ਼ਨ, ਬਿਊਟੀ, ਇਲੈਕਟ੍ਰਾਨਿਕਸ, ਐਕਸੈਸਰੀਜ਼, ਹੋਮ ਡੇਕੋਰ ਅਤੇ ਹੋਰ ਉਤਪਾਦਾਂ ‘ਤੇ 50 ਪ੍ਰਤੀਸ਼ਤ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਸਾਲ ਗ੍ਰਾਹਕਾਂ ਨੂੰ ਹੋਰ ਵੀ ਵੱਡਾ ਅਤੇ ਲਾਭਕਾਰੀ ਸ਼ਾਪਿੰਗ ਅਨੁਭਵ ਮਿਲੇਗਾ, ਜਿੱਥੇ ਫਾਸਟ ਫੈਸ਼ਨ ਅਤੇ ਬਿਊਟੀ ਤੋਂ ਲੈ ਕੇ ਨਵੀਂ ਤਕਨਾਲੋਜੀ ਦੇ ਇਲੈਕਟ੍ਰਾਨਿਕਸ ਅਤੇ ਲਾਈਫਸਟਾਈਲ ਦੀਆਂ ਜ਼ਰੂਰੀ ਚੀਜ਼ਾਂ ਤੱਕ ਵਿਸਥ੍ਰਿਤ ਰੇਂਜ ਉਪਲਬਧ ਹੋਵੇਗੀ। ਸ਼ਾਨਦਾਰ ਛੂਟਾਂ ਤੋਂ ਇਲਾਵਾ, ਨੇਕਸਸ ਐਲਾਂਟੇ ਮਾਲ ਵੱਲੋਂ ਰੋਮਾਂਚਕ ਗਿਵਅਵੇ, ਤੋਹਫੇ ਅਤੇ ਖਾਸ ਰਿਵਾਰਡਸ ਵੀ ਤਿਆਰ ਕੀਤੇ ਗਏ ਹਨ। ਗ੍ਰਾਹਕ ਆਪਣੀ ਖਰੀਦਦਾਰੀ ਦੀ ਬਿੱਲ ਨੂੰ ਨੇਕਸਸ ਵਨ ਐਪ ‘ਤੇ ਅਪਲੋਡ ਕਰਕੇ ਖਾਸ ਬਲੈਕ ਫ੍ਰਾਈਡੇ ਰਿਵਾਰਡਸ ਹਾਸਲ ਕਰ ਸਕਦੇ ਹਨ, ਜਿਨ੍ਹਾਂ ਵਿੱਚ 2 ਐਕਸ ਰਿਵਾਰਡ ਪੌਇੰਟਸ ਵੀ ਸ਼ਾਮਲ ਹਨ, ਜਿਸ ਨਾਲ ਹਰ ਖਰੀਦਦਾਰੀ ਹੋਰ ਵੀ ਫਾਇਦੇਮੰਦ ਬਣੇਗੀ। ਸਟਾਈਲ, ਸੇਵਿੰਗਜ਼ ਅਤੇ ਸਰਪ੍ਰਾਈਜ਼ਾਂ ਦੇ ਨਾਲ ਬਲੈਕ ਫ੍ਰਾਈਡੇ ਦਾ ਜਸ਼ਨ ਮਨਾਉਣ ਲਈ ਨੇਕਸਸ ਐਲਾਂਟੇ ਮਾਲ ਪਹੁੰਚੋ। ਇਹ ਸ਼ਾਨਦਾਰ ਆਫਰਾਂ ਅਤੇ ਰਿਵਾਰਡਸ ਦੇ ਨਾਲ ਇਕ ਫੈਸਟੀਵਲ ਵਰਗਾ ਮਹੌਲ ਮਾਣਣ ਅਤੇ ਵਧੀਆ ਖਰੀਦਦਾਰੀ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਇਸ ਸ਼ਾਨਦਾਰ ਮੌਕੇ ਨੂੰ ਹੱਥੋਂ ਨਾ ਜਾਣ ਦਿਓ ਅਤੇ ਸੀਜ਼ਨ ਦੀਆਂ ਸਭ ਤੋਂ ਵਧੀਆ ਡੀਲਾਂ ਹਾਸਲ ਕਰਕੇ ਆਪਣੀ ਵਾਰਡਰੋਬ ਜਾਂ ਘਰ ਨੂੰ ਉੱਚ ਗੁਣਵੱਤਾ ਵਾਲੇ ਉਤਪਾਦਾਂ ਨਾਲ ਰਿਫ੍ਰੈਸ਼ ਕਰੋ — ਸਿਰਫ ਨੇਕਸਸ ਐਲਾਂਟੇ ਮਾਲ ਵਿੱਚ।
ਆਯੋਜਨ: ਨੇਕਸਸ ਐਲਾਂਟੇ ਵਿੱਚ ਬਲੈਕ ਫ੍ਰਾਈਡੇ ਸੇਲ
ਕਦੋਂ: 28 ਤੋਂ 30 ਨਵੰਬਰ, 2025
ਕਿੱਥੇ: ਨੇਕਸਸ ਐਲਾਂਟੇ ਮਾਲ

Comments
Post a Comment