ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋ. ਜ਼ਿਲਾ ਮੋਹਾਲੀ ਇਕਾਈ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਦਫ਼ਤਰ ਵਿੱਚ ਹੋਈ
ਮੀਟਿੰਗ ਵਿੱਚ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਮੰਗ ਕੀਤੀ ਗਈ
ਐਸ.ਏ.ਐਸ.ਨਗਰ 6 ਨਵੰਬਰ ( ਰਣਜੀਤ ਧਾਲੀਵਾਲ ) : ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਮੋਹਾਲੀ ਇਕਾਈ ਦੀ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਜ਼ਿਲਾ ਦਫਤਰ ਥਾਣਾ ਫੇਸ 11 ਕੰਪਲੈਕਸ ਵਿੱਚ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰ ਜ਼ਿਲਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਏਰੀਏ ਨਾਲ ਸੰਬੰਧਿਤ ਸਾਬਕਾ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਜਨਰਲ ਸਕੱਤਰ ਡਾ. ਦਲਜੀਤ ਸਿੰਘ ਕੈਲੋ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕੀਤੀ ਗਈ ਤੇ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਇਸ ਮੀਟਿੰਗ ਵਿੱਚ ਇੱਕ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੁਲਿਸ ਵਿਭਾਗ ਨਾਲ ਸੰਬੰਧਿਤ ਸਾਬਕਾ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਦੇ ਨਿਰਦੇਸ਼ਾਂ ਤਹਿਤ ਸਾਬਕਾ ਮੁਲਾਜ਼ਮਾਂ ਨੂੰ ਜੋ ਉਹਨਾਂ ਦਾ ਬਕਾਇਆ ਦੇਣ ਬਾਰੇ ਫੈਸਲਾ ਹੋਇਆ ਸੀ। ਉਹ ਬਕਾਇਆ ਸਾਰੇ ਦਾ ਸਾਰਾ ਇਕੱਠਾ ਹੀ ਇੱਕ ਵਾਰ ਦਿੱਤਾ ਜਾਵੇ। ਪਿਛਲੇ ਬਕਾਏ ਨੂੰ ਦੇਣ ਬਾਰੇ ਕੀਤੇ ਗਏ ਨਿਰਦੇਸ਼ਾਂ ਤਹਿਤ ਸਾਬਕਾ ਮੁਲਾਜ਼ਮਾਂ ਨੂੰ ਜੋ ਉਹਨਾਂ ਦਾ ਬਕਾਇਆ ਦੇਣ ਬਾਰੇ ਫੈਸਲਾ ਹੋਇਆ ਸੀ। ਉਹ ਬਕਾਇਆ ਸਾਰੇ ਦਾ ਸਾਰਾ ਇਕੱਠਾ ਹੀ ਇੱਕ ਵਾਰ ਦਿੱਤਾ ਜਾਵੇ। ਪਿਛਲੇ ਬਕਾਏ ਨੂੰ ਦੇਣ ਬਾਰੇ ਸਰਕਾਰ ਨੇ ਜੋ ਵੱਖ-ਵੱਖ ਕਿਸ ਤਰ੍ਹਾਂ ਰਾਹੀਂ ਅਦਾਇਗੀ ਕਰਨ ਦਾ ਫੈਸਲਾ ਕੀਤਾ ਹੈ। ਉਹ ਸਰਾਸਰ ਗਲਤ ਹੈ। ਇਹ ਸਾਰਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਮੀਟਿੰਗ ਵਿੱਚ ਕਾਫੀ ਗਿਣਤੀ ਵਿੱਚ ਪਹੁੰਚੇ ਹੋਰਨਾ ਮੈਂਬਰਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਪ੍ਰਮੁੱਖ ਮੈਂਬਰ ਸਤਨਾਮ ਸਿੰਘ ਖਰੜ ਡੀਐਸਪੀ ਰਿਟਾਇਰ, ਜੀਪੀ ਸਿੰਘ ਡੀਐਸਪੀ ਰਿਟਾਇਰ, ਪਰਮਜੀਤ ਸਿੰਘ ਮਲਕਪੁਰ ਸੀਨੀਅਰ ਮੀਤ ਪ੍ਰਧਾਨ ਮੋਹਾਲੀ ਇਕਾਈ ਐਸੋਸੀਏਸ਼ਨ, ਹਰਵਿੰਦਰ ਕੁਮਾਰ, ਰਘਵੀਰ ਸਿੰਘ ਰੀਡਰ, ਮਨਮੋਹਨ ਸਿੰਘ ਕੈਲੋ, ਰਾਜ ਕੁਮਾਰ, ਬਲਵਿੰਦਰ ਸਿੰਘ ਪੱਪੂ (ਸਾਰੇ ਇੰਸਪੈਕਟਰ ਰਿਟਾਇਰ) ਅਤੇ ਅਮਰ ਸਿੰਘ ਪਰਾਗਪੁਰ, ਗੁਰਮੀਤ ਸਿੰਘ ਰਾਏਪੁਰ ਖੁਰਦ, ਜਗਦੀਸ਼ ਸਿੰਘ, ਜਤਿੰਦਰ ਕੁਮਾਰ, ਨਰਿੰਦਰ ਸਿੰਘ ਸਰਹਿੰਦੀ (ਸਾਰੇ ਥਾਣੇਦਾਰ ਰਿਟਾਇਰ) ਆਦਿ ਵੀ ਪਹੁੰਚੇ ਹੋਏ ਸਨ।

Comments
Post a Comment