ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ 2025 ਸਾੜ ਕੇ ਰੋਸ ਪ੍ਰਦਰਸ਼ਨ
ਲਾਲੜੂ 8 ਦਸੰਬਰ ( ਪੀ ਡੀ ਐਲ ) : ਅੱਜ ਇਥੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਵਲੋਂ ਵੱਡਾ ਇਕੱਠ ਕਰਕੇ ਬਿਜਲੀ ਬਿੱਲ-2025 ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਮੌਕੇ ਬਿੱਜਲੀ ਬੋਰਡ ਦੀਆਂ ਸੰਘਰਸ ਕਰ ਰਹੀਆਂ ਜਥੇਬੰਦੀਆਂ ਨੂੰ ਐਸ ਕੇ ਐਮ ਵਲੋਂ ਸਮਰੱਥਨ ਦੇਣ ਦਾ ਐਲਾਨ ਕੀਤਾ ਗਿਆ।ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਇਸ ਬਿੱਲ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇੱਕ ਇੱਕ ਕਰਕੇ ਪਬਲਿਕ ਸੈਕਟਰ ਦੇ ਸਾਰੇ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ।
ਬੁਲਾਰਿਆਂ ਨੇ ਦੱਸਿਆ ਮਨੁੱਖ ਦੀ ਬੁਨਿਆਦੀ ਲੋੜਾਂ ਵਿੱਚ ਜਿਥੇ ਪਹਿਲਾਂ ਕੁੱਲੀ, ਗੁੱਲੀ ਅਤੇ ਜੁੱਲੀ ਸ਼ਾਮਲ ਸਨ ਉਥੇ ਹੁਣ ਬਿਜਲੀ ਵੀ ਮਨੁੱਖ ਦੀ ਬੁਨਿਆਦੀ ਲੋੜਾਂ ਵਿੱਚ ਸ਼ਾਮਲ ਹੈ ਕਿਉਂਕਿ ਬਿੱਜਲੀ ਬਿਨਾਂ ਹੁਣ ਮਨੁੱਖੀ ਜੀਵਨ ਸੰਭਵ ਨਹੀਂ ਲੱਗਦਾ,ਇਸ ਕਰਕੇ ਭਾਰਤੀ ਸਵਿਧਾਨ ਦੀ ਕਲਿਆਣਕਾਰੀ ਰਾਜ ਦੀ ਮੂਲ ਭਾਵਨਾ ਅਨੁਸਾਰ ਮਿਹਨਤਕਸ਼ ਵਰਗ ਦੇ ਲੋਕਾਂ ਨੂੰ ਬਿਜਲੀ ਵਿੱਚ ਮਿਲ ਰਹੀਆਂ ਸਬਸਿਡੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ ਪ੍ਰੰਤੂ ਜੇਕਰ ਬਿਜਲੀ ਬੋਰਡ ਨਿੱਜੀ ਹੱਥਾਂ ਵਿੱਚ ਚਲਾ ਜਾਂਦਾ ਹੈ ਤਾਂ ਕਿਸਾਨਾਂ ਸਮੇਤ ਗਰੀਬ ਲੋਕਾਂ ਦੀਆਂ ਸਬਸਿਡੀਆਂ ਬੰਦ ਹੋ ਜਾਣਗੀਆਂ ਜੋ ਕਿ ਪਹਿਲਾਂ ਹੀ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਕਰ ਰਹੇ ਹਨ ਤੇ ਅੱਜ ਖੇਤੀਬਾੜੀ ਸੈਕਟਰ ਵਿੱਚ ਲਾਗਤ ਕੀਮਤਾਂ ਵਧਣ ਕਾਰਨ ਨੂੰ ਖੇਤੀਬਾੜੀ ਨੂੰ ਵੱਡੀਆਂ ਸਬਸਿਡੀਆਂ ਦੀ ਲੋੜ ਹੈ ਪ੍ਰੰਤੂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਨੂੰ ਲਗਾਤਾਰ ਖੋਰਾ ਲਗਾ ਰਹੀਆਂ ਹਨ ਇੱਕ ਮਤੇ ਰਾਹੀ ਅੱਜ ਦੇ ਇੱਕਠ ਨੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਘਾਟ ਨੂੰ ਦੂਰ ਕਰਨ ਦੀ ਮੰਗ ਕੀਤੀ।
ਅੱਜ ਦੇ ਧਰਨੇ ਵਿੱਚ ਮਨਪ੍ਰੀਤ ਸਿੰਘ ਅਮਲਾਲਾ ਅਗਜੈਕਟਿਵ ਮੈਂਬਰ ਪੰਜਾਬ, ਰਣਜੀਤ ਸਿੰਘ ਰਾਣਾ,ਕੇਹਰ ਸਿੰਘ ਚਡਿਆਲਾ, ਜਗਤਾਰ ਸਿੰਘ ਝਰਮੜੀ,ਹਰੀ ਸਿੰਘ ਚਡਿਆਲਾ,ਹਰੀ ਸਿੰਘ ਬਹੋੜਾ,ਬਲਜੀਤ ਸਿੰਘ ਭਾਊ, ਗੁਰਪਾਲ ਸਿੰਘ ਦੱਪਰ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਆਲ ਇੰਡੀਆ ਕਿਸਾਨ ਸਭਾ ਤੋਂ ਬਲਵਿੰਦਰ ਸਿੰਘ ਜੜੌਤ, ਮਹਿੰਦਰ ਸਿੰਘ ਸਰਸੀਣੀ, ਸੁਰਿੰਦਰ ਸਿੰਘ ਜੜੌਤ,ਸੁਰਜਣ ਸਿੰਘ ਚੌਂਦਹੇੜੀ,ਦਲਵੀਰ ਸਿੰਘ ਚੌਂਦਹੇੜੀ, ਰਣਬੀਰ ਸਿੰਘ ਚੌਂਦਹੇੜੀ, ਜਮਹੂਰੀ ਕਿਸਾਨ ਸਭਾ,ਮਹਿੰਦਰ ਸਿੰਘ ਸੈਣੀ ਟੀ ਐਸ ਯੂ, ਰਜੇਸ਼ ਰਾਣਾ ਟੀ ਐਸ ਯੂ, ਗੁਰਮੀਤ ਸਿੰਘ ਸੀ ਐਚ ਬੀ,ਸਵਰਨ ਸਿੰਘ ਮਾਵੀ ਪੈਨਸ਼ਨਰ ਐਸੋਸ਼ੀਏਸ਼ਨ, ਬਲਵੀਰ ਸਿੰਘ ਪੈਨਸ਼ਨਰ ਐਸੋਸ਼ੀਏਸ਼ਨ, ਹਰਵਿੰਦਰ ਸਿੰਘ ਝਰਮੜੀ ਅਤੇ ਹੋਰ ਆਗੂ ਸ਼ਾਮਲ ਹੋਏ।

Comments
Post a Comment