ਨੇਕਸਸ ਐਲਾਂਟੇ ਵਿੱਚ ਇਸ ਕ੍ਰਿਸਮਸ ‘ਪਾਂਡਾ ਵਰਲਡ’ ਦਾ ਸ਼ਾਨਦਾਰ ਆਗਾਜ਼, ਬੱਚਿਆਂ ਅਤੇ ਪਰਿਵਾਰਾਂ ਲਈ ਖ਼ਾਸ ਤਿਉਹਾਰੀ ਅਨੁਭਵ
ਨੇਕਸਸ ਐਲਾਂਟੇ ਵਿੱਚ ਇਸ ਕ੍ਰਿਸਮਸ ‘ਪਾਂਡਾ ਵਰਲਡ’ ਦਾ ਸ਼ਾਨਦਾਰ ਆਗਾਜ਼, ਬੱਚਿਆਂ ਅਤੇ ਪਰਿਵਾਰਾਂ ਲਈ ਖ਼ਾਸ ਤਿਉਹਾਰੀ ਅਨੁਭਵ
ਚੰਡੀਗੜ੍ਹ 23 ਦਸੰਬਰ ( ਰਣਜੀਤ ਧਾਲੀਵਾਲ ) : ਇਸ ਕ੍ਰਿਸਮਸ ਸੀਜ਼ਨ ਵਿੱਚ ਨੇਕਸਸ ਐਲਾਂਟੇ ਵੱਲੋਂ ਪਹਿਲੀ ਵਾਰ ‘ਪਾਂਡਾ ਵਰਲਡ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਮਾਲ ਨੂੰ ਖ਼ਾਸ ਤੌਰ ’ਤੇ ਬੱਚਿਆਂ ਅਤੇ ਪਰਿਵਾਰਾਂ ਲਈ ਖੁਸ਼ੀ, ਉਤਸ਼ਾਹ ਅਤੇ ਰੌਣਕ ਨਾਲ ਭਰਪੂਰ ਇੱਕ ਜੀਵੰਤ ਗੰਤੀਵਿਧੀ ਕੇਂਦਰ ਵਿੱਚ ਤਬਦੀਲ ਕੀਤਾ ਗਿਆ ਹੈ।
ਪਾਂਡਾ ਵਰਲਡ ਨੂੰ ਇੱਕ ਇਮਰਸਿਵ ਤਿਉਹਾਰੀ ਆਕਰਸ਼ਣ ਦੇ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਹੈ, ਜਿੱਥੇ ਮਾਲ ਦਾ ਐਟ੍ਰੀਅਮ ਆਕਰਸ਼ਕ ਪਾਂਡਾ-ਥੀਮ ਜ਼ੋਨ, ਆਰਾਮਦਾਇਕ ਬੈਠਕ ਵਿਵਸਥਾ ਅਤੇ ਕਈ ਤਰ੍ਹਾਂ ਦੀਆਂ ਇੰਟਰਐਕਟਿਵ ਗਤੀਵਿਧੀਆਂ ਨਾਲ ਸਜਾਇਆ ਗਿਆ ਹੈ। ਇੱਥੇ ਬੱਚੇ ਮਨੋਰੰਜਕ ਪਾਂਡਾ ਰਾਈਡਜ਼ ਦਾ ਆਨੰਦ ਲੈ ਸਕਦੇ ਹਨ, ਅਧੁਨਿਕ ਏਆਰ ਐਰੀਨਾ ਵਿੱਚ ਰੋਮਾਂਚਕ ਤਜਰਬੇ ਹਾਸਲ ਕਰ ਸਕਦੇ ਹਨ ਅਤੇ ਆਰਟ ਅਤੇ ਕਰਾਫਟ ਗਤੀਵਿਧੀਆਂ ਰਾਹੀਂ ਆਪਣੀ ਰਚਨਾਤਮਕਤਾ ਨੂੰ ਉਜਾਗਰ ਕਰ ਸਕਦੇ ਹਨ। ਇਹ ਸਾਰਾ ਅਨੁਭਵ ਮਨੋਰੰਜਨ, ਕਲਪਨਾਤਮਕਤਾ ਅਤੇ ਕ੍ਰਿਸਮਸ ਦੀਆਂ ਖੁਸ਼ੀਆਂ ਦਾ ਬੇਮਿਸਾਲ ਮੇਲ ਹੈ।
ਤਿਉਹਾਰ ਦੀ ਸ਼ਾਨ ਨੂੰ ਹੋਰ ਵਧਾਉਂਦਾ ਹੈ 35 ਫੁੱਟ ਉੱਚਾ ਦਿਲਕਸ਼ ਕ੍ਰਿਸਮਸ ਟ੍ਰੀ, ਜੋ ਇਸ ਖੇਤਰ ਦਾ ਸਭ ਤੋਂ ਉੱਚਾ ਕ੍ਰਿਸਮਸ ਟ੍ਰੀ ਹੈ। ਇਹ ਟ੍ਰੀ ਪੂਰੇ ਸਜਾਵਟੀ ਢਾਂਚੇ ਦਾ ਕੇਂਦਰ ਬਣ ਕੇ ਮਾਲ ਨੂੰ ਤਿਉਹਾਰੀ ਰੌਸ਼ਨੀ ਅਤੇ ਖੁਸ਼ੀਆਂ ਨਾਲ ਰੌਸ਼ਨ ਕਰ ਰਿਹਾ ਹੈ। ਚਾਰਾਂ ਪਾਸਿਆਂ ਫੈਲੀ ਕ੍ਰਿਸਮਸ ਦੀ ਰੌਣਕ ਪਾਂਡਾ ਵਰਲਡ ਨੂੰ ਸੈਲਿਬ੍ਰੇਸ਼ਨ, ਯਾਦਗਾਰ ਫੋਟੋ ਪਲਾਂ ਅਤੇ ਪਰਿਵਾਰ ਨਾਲ ਬਿਤਾਏ ਜਾਣ ਵਾਲੇ ਖ਼ਾਸ ਲਹਿਜ਼ਿਆਂ ਲਈ ਇੱਕ ਆਦਰਸ਼ ਥਾਂ ਬਣਾਉਂਦੀ ਹੈ।
ਪਾਂਡਾ ਵਰਲਡ ਦੇ ਟਿਕਟ ਬੁੱਕਮਾਈਸ਼ੋ ਦੇ ਨਾਲ ਨਾਲ ਮਾਲ ’ਤੇ ਵੀ ਉਪਲਬਧ ਹਨ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 299 ਰੁਪਏ ਹੈ। ਇਸ ਨਾਲ ਇਹ ਪੂਰੇ ਖੇਤਰ ਦੇ ਪਰਿਵਾਰਾਂ ਲਈ ਇੱਕ ਸੁਲਭ ਅਤੇ ਯਾਦਗਾਰ ਤਿਉਹਾਰੀ ਆਊਟਿੰਗ ਬਣ ਜਾਂਦਾ ਹੈ।
ਪਾਂਡਾ ਵਰਲਡ ਦੇ ਜ਼ਰੀਏ ਨੇਕਸਸ ਐਲਾਂਟੇ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਸਿਰਫ਼ ਇੱਕ ਸ਼ਾਪਿੰਗ ਡੈਸਟਿਨੇਸ਼ਨ ਹੀ ਨਹੀਂ, ਬਲਕਿ ਪਰਿਵਾਰਾਂ ਲਈ ਵਿਸ਼ੇਸ਼ ਅਨੁਭਵ ਰਚਣ ਵਾਲਾ ਤਿਉਹਾਰ, ਮਨੋਰੰਜਨ ਅਤੇ ਮਿਲਾਪ ਦਾ ਕੇਂਦਰ ਵੀ ਹੈ, ਜੋ ਇਸ ਕ੍ਰਿਸਮਸ ਨੂੰ ਹੋਰ ਵੀ ਖ਼ਾਸ ਅਤੇ ਯਾਦਗਾਰ ਬਣਾ ਰਿਹਾ ਹੈ।

Comments
Post a Comment