Skip to main content

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...

ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਵੱਲੋਂ ਸ਼ੁਰੂਆਤੀ ਬਾਲ ਸੰਭਾਲ ਤੇ ਸਿੱਖਿਆ ਨੂੰ ਸੰਵੈਧਾਨਕ ਅਧਿਕਾਰ ਬਣਾਉਣ ਦਾ ਸਮਰਥਨ — ਆੰਗਣਵਾੜੀ ਪ੍ਰਣਾਲੀ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ

ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਵੱਲੋਂ ਸ਼ੁਰੂਆਤੀ ਬਾਲ ਸੰਭਾਲ ਤੇ ਸਿੱਖਿਆ ਨੂੰ ਸੰਵੈਧਾਨਕ ਅਧਿਕਾਰ ਬਣਾਉਣ ਦਾ ਸਮਰਥਨ — ਆੰਗਣਵਾੜੀ ਪ੍ਰਣਾਲੀ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ

ਨਵੀਂ ਦਿੱਲੀ 13 ਦਸੰਬਰ ( ਪੀ ਡੀ ਐਲ ) : ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਰਾਜ੍ ਸਭਾ ਵਿੱਚ ਸੁਧਾ ਮੂਰਤੀ ਵੱਲੋਂ ਪੇਸ਼ ਕੀਤੇ ਪ੍ਰਾਈਵੇਟ ਮੈਂਬਰ ਰੈਜ਼ੋਲੂਸ਼ਨ ਦਾ ਪੂਰਾ ਸਮਰਥਨ ਕੀਤਾ, ਜਿਸ ਵਿੱਚ ਸੰਵਿਧਾਨ ਵਿੱਚ ਨਵਾਂ ਆਰਟਿਕਲ 21ਬੀ ਸ਼ਾਮਲ ਕਰਕੇ 3 ਤੋਂ 6 ਸਾਲ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸ਼ੁਰੂਆਤੀ ਬਾਲ ਸੰਭਾਲ ਤੇ ਸਿੱਖਿਆ (ਈ.ਈ.ਸੀ.ਈ) ਨੂੰ ਅਧਿਕਾਰ ਬਣਾਉਣ ਦਾ ਪ੍ਰਸਤਾਵ ਹੈ। ਇਸ ਨੂੰ ਸਮੇਂ ਦੀ ਵੱਡੀ ਲੋੜ ਅਤੇ ਵਿਗਿਆਨਕ ਨਜ਼ਰੀਏ ਨਾਲ ਬਹੁਤ ਜ਼ਰੂਰੀ ਕਦਮ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੱਚੇ ਦਾ 85% ਮਸਤਿਸ਼ਕ ਵਿਕਾਸ ਛੇ ਸਾਲ ਦੀ ਉਮਰ ਤੱਕ ਹੋ ਜਾਂਦਾ ਹੈ, ਇਸ ਲਈ ਇਹ ਮਹੱਤਵਪੂਰਨ ਸਾਲ ਬਹੁਤ ਕੀਮਤੀ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆੰਗਣਵਾੜੀ ਪ੍ਰਣਾਲੀ, ਜੋ ਇਸ ਸਾਲ 50 ਸਾਲ ਪੂਰੇ ਕਰ ਰਹੀ ਹੈ, 1975 ਵਿੱਚ ਸ਼ੁਰੂ ਹੋਏ 33 ਪਾਇਲਟ ਕੇਂਦਰਾਂ ਤੋਂ ਵਧ ਕੇ ਅੱਜ 13.96 ਲੱਖ ਕੇਂਦਰਾਂ ਤੱਕ ਫੈਲ ਚੁੱਕੀ ਹੈ। ਇਸ ਦੇ ਬਾਵਜੂਦ ਕਈ ਕੇਂਦਰਾਂ ਵਿੱਚ ਆਧਾਰਭੂਤ ਢਾਂਚੇ ਦੀ ਕਮੀ ਕਾਰਨ ਸੇਵਾਵਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ। ਲਗਭਗ 3.58 ਲੱਖ ਕੇਂਦਰ ਅਜੇ ਵੀ ਕਿਰਾਏ ਜਾਂ ਅਸਥਾਈ ਥਾਵਾਂ ਤੋਂ ਚਲ ਰਹੇ ਹਨ ਅਤੇ ਕਈਆਂ ਵਿੱਚ ਪਾਈਪ ਨਾਲ ਪਾਣੀ, ਸ਼ੌਚਾਲਾ, ਰਸੋਈ ਅਤੇ ਸੌਰ ਊਰਜਾ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਹੈ।

ਗੁਪਤਾ ਨੇ ਕਿਹਾ ਕਿ ਇਨ੍ਹਾਂ ਸੀਮਿਤ ਸੰਸਾਧਨਾਂ ਦੇ ਬਾਵਜੂਦ ਆੰਗਣਵਾੜੀ ਵਰਕਰਾਂ ਤੇ ਪੋਸ਼ਣ, ਟੀਕਾਕਰਨ, ਸ਼ੁਰੂਆਤੀ ਸਿੱਖਿਆ, ਘਰ-ਘਰ ਜਾ ਕੇ ਜਾਗਰੂਕਤਾ ਫੈਲਾਉਣ ਵਰਗੇ 20 ਤੋਂ ਵੱਧ ਮਹੱਤਵਪੂਰਨ ਕੰਮਾਂ ਦੀ ਜ਼ਿੰਮੇਵਾਰੀ ਹੈ। ਕਈ ਵਾਰ ਉਨ੍ਹਾਂ ਨੂੰ ਚੋਣ ਡਿਊਟੀਆਂ ਅਤੇ ਹੋਰ ਸਰਕਾਰੀ ਸਰਵੇਖਣਾਂ ਦਾ ਵਾਧੂ ਬੋਝ ਵੀ ਝੇਲਣਾ ਪੈਂਦਾ ਹੈ। ਇਸ ਲਈ ਈ.ਈ.ਸੀ.ਈ ਨੂੰ ਸੰਵੈਧਾਨਕ ਅਧਿਕਾਰ ਬਣਾਉਣ ਤੋਂ ਪਹਿਲਾਂ ਆੰਗਣਵਾੜੀ ਪ੍ਰਣਾਲੀ ਅਤੇ ਵਰਕਰਾਂ ਦੀ ਮਜ਼ਬੂਤੀ ਬੁਨਿਆਦੀ ਸ਼ਰਤ ਹੈ।

ਸਾਂਸਦ ਗੁਪਤਾ ਨੇ ਵਿਸ਼ੇਸ਼ ਜ਼ਰ੍ਰੁਰਾਤਾਂ ਵਾਲੇ ਬੱਚਿਆਂ, ਦਿਵਿਆੰਗ ਬੱਚਿਆਂ ਅਤੇ ਦੁਰਲਭ ਬਿਮਾਰੀਆਂ ਨਾਲ ਪ੍ਰਭਾਵਿਤ ਨੰਨ੍ਹੇ ਬੱਚਿਆਂ ਵੱਲ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਉੱਪਰੋਕਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ 2.68 ਕਰੋੜ ਦਿਵਿਆੰਗ ਜਨ ਹਨ, ਜਿਨ੍ਹਾਂ ਵਿੱਚ ਵੱਡੀ ਸੰਖਿਆ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ, ਜੋ ਮੌਜੂਦਾ ਕਾਨੂਨੀ ਸੁਰੱਖਿਆ ਦੇ ਦਾਇਰੇ ਤੋਂ ਬਾਹਰ ਹਨ। ਲਗਭਗ 70% ਦੁਰਲਭ ਬਿਮਾਰੀਆਂ ਬਚਪਨ ਵਿੱਚ ਹੀ ਸਾਹਮਣੇ ਆਉਂਦੀਆਂ ਹਨ ਅਤੇ 3–7 ਸਾਲ ਦੀ ਦੇਰੀ ਨਾਲ ਹੋਣ ਵਾਲੀ ਪਛਾਣ ਬੱਚਿਆਂ ਦੀ ਉਮਰ ਭਰ ਦੀ ਵਿਕਾਸ ਹਾਨੀ ਦਾ ਕਾਰਨ ਬਣਦੀ ਹੈ। ਦੇਸ਼ ਵਿੱਚ 25 ਲੱਖ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਕੂਲਾਂ ਵਿੱਚ ਹਨ, ਪਰ ਵਿਸ਼ੇਸ਼ ਤਾਲੀਮਯਾਫ਼ਤਾ ਅਧਿਆਪਕ ਸਿਰਫ਼ 12–15 ਹਜ਼ਾਰ ਹਨ, ਜਿਸ ਕਾਰਨ ਸ਼ੁਰੂਆਤੀ ਹਸਤਖੇਪ ਅਤੇ ਥੈਰੇਪੀ ਉਨ੍ਹਾਂ ਤੱਕ ਨਹੀਂ ਪਹੁੰਚ ਪਾਉਂਦੀਆਂ।

ਉਨ੍ਹਾਂ ਨੇ ਕਿਹਾ ਕਿ ਜੇ ਆਰਟਿਕਲ 21ਬੀ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ ਤਾਂ ਈ.ਈ.ਸੀ.ਈ ਦੇ ਢਾਂਚੇ ਵਿੱਚ ਸ਼ੁਰੂਆਤੀ ਸਕ੍ਰੀਨਿੰਗ, ਹਸਤਖੇਪ ਅਤੇ ਦਿਵਿਆੰਗ ਤੇ ਦੁਰਲਭ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਵਿਸ਼ੇਸ਼ ਸਹਾਇਤਾ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ।

ਗੁਪਤਾ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਸ਼ੁਰੂਆਤੀ ਬਾਲ ਸਿੱਖਿਆ ਦੇ ਨਜ਼ਰੀਏ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਜਪਾਨ, ਫ਼ਿਨਲੈਂਡ ਤੇ ਸਕੈਂਡੀਨੇਵੀਆਈ ਮਾਡਲਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਉੱਥੇ ਸ਼ੁਰੂਆਤੀ ਸਿੱਖਿਆ ਸਿਰਫ਼ ਏ ਬੀ ਸੀ ਜਾਂ ਗਿਣਤੀ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਆਤਮਨਿਰਭਰਤਾ, ਭਾਵਨਾਤਮਕ ਸੰਤੁਲਨ, ਸਹਿਯੋਗ, ਜ਼ਿੰਮੇਵਾਰੀ ਅਤੇ ਜੀਵਨ ਕੌਸ਼ਲਾਂ ਉੱਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਿੱਖਿਆ ਪੱਧਤੀ ਅਜੇ ਵੀ ਬਾਲ-ਕੇਂਦ੍ਰਿਤ ਹੋਣ ਦੀ ਬਜਾਏ ਵਯਸਕ-ਕੇਂਦ੍ਰਿਤ ਹੈ, ਜਿੱਥੇ ਅਕਸਰ ਕੰਮ ਬੱਚੇ ਨਾਲ ਮਿਲ ਕੇ ਕਰਨ ਦੀ ਬਜਾਏ ਬੱਚੇ ਲਈ ਕਰ ਦਿੱਤੇ ਜਾਂਦੇ ਹਨਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੋਣ ਦੇ ਨਾਤੇ ਭਾਰਤ ਨੂੰ ਉਹ ਬੱਚੇ ਚਾਹੀਦੇ ਹਨ ਜੋ ਸਿਰਫ਼ ਅਕਾਦਮਿਕ ਤੌਰ 'ਤੇ ਹੀ ਨਹੀਂ, ਸਗੋਂ ਭਾਵਨਾਤਮਕ ਅਤੇ ਸਮਾਜਕ ਤੌਰ 'ਤੇ ਵੀ ਮਜ਼ਬੂਤ ਹੋਣ।

ਆਪਣੇ ਸੰਬੋਧਨ ਦੇ ਅਖੀਰ ਵਿੱਚ ਸਾਂਸਦ ਗੁਪਤਾ ਨੇ ਕਿਹਾ ਕਿ ਆਰਟਿਕਲ 21ਬੀ ਦਾ ਇਹ ਪ੍ਰਸਤਾਵ ਕੇਵਲ ਸੰਵਿਧਾਨਕ ਸੋਧ ਨਹੀਂ, ਸਗੋਂ ਭਾਰਤ ਵਿੱਚ ਬਚਪਨ ਨੂੰ ਨਵੀਂ ਦਿਸ਼ਾ ਦੇਣ ਦਾ ਵਾਅਦਾ ਹੈ। ਉਨ੍ਹਾਂ ਨੇ ਆੰਗਣਵਾੜੀ ਢਾਂਚੇ ਨੂੰ ਮਜ਼ਬੂਤ ਕਰਨ, ਵਰਕਰਾਂ ਤੇ ਗੈਰ-ਜ਼ਰੂਰੀ ਬੋਝ ਘਟਾਉਣ, ਦਿਵਿਆੰਗਤਾ ਤੇ ਦੁਰਲਭ ਬਿਮਾਰੀਆਂ ਲਈ ਵੱਧ ਸਹਾਇਤਾ ਮੁਹੱਈਆ ਕਰਾਉਣ, ਵਿਸ਼ੇਸ਼ ਅਧਿਆਪਕਾਂ ਦੀ ਗਿਣਤੀ ਵਧਾਉਣ ਅਤੇ ਸਮਗ੍ਰ ਵਿਕਾਸ ਤੇ ਆਧਾਰਿਤ ਪਾਠਕ੍ਰਮ ਦੇ ਤਿਆਰ ਕਰਨ ਦੀ ਲੋੜ ਉੱਠਾਈ। ਗੁਪਤਾ ਨੇ ਕਿਹਾ, “ਇਹ ਸੰਕਲਪ ਕੇਵਲ ਅੱਜ ਦੇ ਬੱਚਿਆਂ ਦਾ ਨਹੀਂ, ਸਗੋਂ ਕੱਲ੍ਹ ਦੇ ਨਾਗਰਿਕਾਂ ਦਾ ਭਵਿੱਖ ਤੈਅ ਕਰਦਾ ਹੈ। ਮੈਂ ਇਸ ਦਾ ਪੂਰੇ ਵਿਸ਼ਵਾਸ ਨਾਲ ਸਮਰਥਨ ਕਰਦਾ ਹਾਂ।”

Comments

Most Popular

ਪ੍ਰਾਇਮਰੀ ਸਕੂਲਾਂ ਦੀ ਸਮਾਂ ਤਬਦੀਲੀ ਕੀਤੀ ਜਾਵੇ

ਸਰਬਜੀਤ ਝਿੰਜਰ ਨੇ ਪਟਿਆਲਾ ਵਿਖੇ ਆਊਟਸੋਰਸ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਹੱਕਾਂ ਦੀਆਂ ਮੰਗਾਂ ਲਈ ਜਤਾਇਆ ਸਮਰਥਨ

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

ਯੂਟੀ ਇੰਪਲਾਈਜ਼ ਐਂਡ ਵਰਕਰਜ਼ ਫੈਡਰੇਸ਼ਨ, ਚੰਡੀਗੜ੍ਹ ਦੇ ਅਧਿਕਾਰੀ, ਸਾਥੀ ਰਾਜੇਂਦਰ ਕਟੋਚ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੇ ਮੌਕੇ 'ਤੇ ਵਿਸ਼ੇਸ਼ ਸਨਮਾਨ ਦਿੰਦੇ ਹੋਏ

450 crore rupees embezzled at the World Trade Center, Mohali

ਜਗਮੋਹਣ ਸਿੰਘ ਨੌਲੱਖਾ ਦੀ ਮੌਤ ਤੇ ਕੀਤਾ ਦੁੱਖ ਪ੍ਗਟਾਵਾ : ਦਰਸ਼ਨ ਬੇਲੂਮਾਜਰਾ

ਨਵੇਂ ਸਾਲ ਦੀ ਆਮਦ ਮੌਕੇ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

The raids being conducted by the Punjab government on Jagbani and the Punjab Kesari group are reminiscent of the days of the Emergency : Hardev Singh Ubha

ਤਨਖਾਹ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਘੇਰਿਆ ਵਣ ਮੰਡਲ ਦਫਤਰ