ਸਿਰਮੌਰ ਗਾਇਕਾ " ਸੁੱਖੀ ਬਰਾੜ " ਨੇ ਸਾਂਭਿਆ " ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ " ਦੀ ਚੇਅਰਮੈਨ ਦਾ ਅਹੁਦਾ
ਚੰਡੀਗੜ੍ਹ 24 ਦਸੰਬਰ ( ਰਣਜੀਤ ਧਾਲੀਵਾਲ ) : ਪੰਜਾਬ ਦੀ ਸਿਰਮੌਰ ਗਾਇਕਾ, ਸਾਹਿਤ, ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਦੀ ਵਿਸ਼ਾਲ ਯੂਨੀਵਰਸਿਟੀ,ਪੰਜਾਬੀ ਸੱਭਿਆਚਾਰ ਦੀ ਜਿਉਂਦੀ ਜਾਗਦੀ ਮਿਸਾਲ ਸੁਖਮਿੰਦਰ ਕੌਰ ਬਰਾੜ ਉਰਫ ਸੁੱਖੀ ਬਰਾੜ (ਪੰਜਾਬ ਕੌਰ) ਨੂੰ ਸੱਭਿਆਚਾਰਕ ਮਾਮਲੇ ਵਿਭਾਗ ਚੰਡੀਗੜ੍ਹ ਵੱਲੋਂ " ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਅੱਜ ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੇ ਦਫ਼ਤਰ ਵਿਖ਼ੇ ਸੁੱਖੀ ਬਰਾੜ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ ਸੁੱਖੀ ਬਰਾੜ ਨੂੰ ਓਹਨਾਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਪਾਏ ਵਢਮੁੱਲੇ ਯੋਗਦਾਨ ਬਦਲੇ ਅਤੇ ਓਹਨਾਂ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਨੂੰ ਦੇਖਦੇ ਹੋਏ ਇਸ ਅਹਿਮ ਅਹੁਦੇ ਨਾਲ ਨਿਵਾਜਿਆ ਹੈ।
ਸੁੱਖੀ ਬਰਾੜ ਪਿਛਲੇ 4 ਦਹਾਕਿਆਂ ਤੋਂ ਪੰਜਾਬ, ਪੰਜਾਬੀ,ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਨਿਰੰਤਰ ਸੇਵਾ ਕਰਦੀ ਆ ਰਹੀ ਹੈ। ਪੇਂਡੂ ਤੇ ਦੇਸੀ ਪਹਿਰਾਵੇ, ਲੋਕ ਬੋਲੀਆਂ,ਲੋਕ ਰੰਗ,ਲੋਕ ਗਾਥਾਵਾਂ,ਲੋਕ ਸਾਜਾਂ ਅਤੇ ਵਿਰਸੇ ਦੀ ਜਿਉਂਦੀ ਜਾਗਦੀ ਮਿਸਾਲ ਹੈ। " ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ " ਦੀ ਚੇਅਰਮੈਨ ਦਾ ਅਹੁਦਾ ਸੁੱਖੀ ਬਰਾੜ ਜੀ ਨੂੰ ਮਿਲਣਾ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਇਸ ਮੌਕੇ ਤੇ ਪੰਜਾਬ ਦੀਆਂ ਸੱਭਿਆਚਾਰਕ, ਸਾਹਿਤਿਕ ਤੇ ਫ਼ਿਲਮੀ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬ ਦੇ ਚੋਟੀ ਦੇ ਗਾਇਕ, ਗੀਤਕਾਰ ਅਤੇ ਸੰਗੀਤਕਾਰ ਵੀ ਹਾਜ਼ਰ ਸਨ। ਜਿਹਨਾਂ ਵਿੱਚ ਦੀਪਕ ਮਨਮੋਹਨ, ਬਾਈ ਹਰਦੀਪ, ਪੰਮੀ ਬਾਈ, ਪੀਟਰ ਸੋਢੀ, ਫ਼ਿਲਮ ਅਤੇ ਥੀਏਟਰ ਦੇ ਆਰਟਿਸਟ ਅਨੀਤਾ ਸਵਦੇਸ਼, ਮਲਕੀਤ ਰੌਣੀ, ਗੁਰਮੀਤ ਸਿੰਘ ਜੌੜਾ, ਸੰਗੀਤਕਾਰ ਦੀਪਕ ਵੈਦ, ਪਰਮਜੀਤ ਪੰਮੀ, ਰਿਸ਼ੀ ਰਾਜ ਤੋਮਰ, ਸਤੀਸ਼ ਅਵਸਥੀ, ਆਰ.ਡੀ ਕੈਲੇ, ਸੁਰੇਸ਼ ਗੋਇਲ, ਦੀਪਕ ਬੱਤਰਾ, ਕੰਵਰ ਜਗਮੋਹਨ, ਰਾਜਿੰਦਰ ਸਿੰਘ ਧੀਮਾਨ, ਫ਼ਿਲਮ ਪ੍ਰੋਡਿਊਸਰ ਬਾਜਵਾ ਸਿੰਘ, ਪਰਮਿੰਦਰ ਜੀਤ ਸਿੰਘ, ਮੀਡਿਆ ਪਰਸਨ ਸਰਤਾਜ ਸਿੰਘ ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਨੇ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ।
Comments
Post a Comment