ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਮਹੱਤਵਪੂਰਨ ਸੜਕੀ ਮੁੱਦਿਆਂ 'ਤੇ ਵਿਸਥਾਰ ਨਾਲ ਕੀਤੀ ਚਰਚਾ
ਦਿੱਲੀ 3 ਦਸੰਬਰ ( ਪੀ ਡੀ ਐਲ ) : ਪੰਜਾਬ ਤੋਂ ਰਾਜ ਸਭਾ ਦੇ ਸਾਂਸਦ ਰਾਜਿੰਦਰ ਗੁਪਤਾ ਨੇ ਅੱਜ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਨਾਲ ਸਬੰਧਿਤ ਕਈ ਮਹੱਤਵਪੂਰਨ ਸੜਕ ਪ੍ਰੋਜੈਕਟਾਂ ’ਤੇ ਲੰਮੀ ਚਰਚਾ ਹੋਈ। ਗਡਕਰੀ ਨੇ ਦੱਸਿਆ ਕਿ ਦਿੱਲੀ–ਕਟਰਾ ਐਕਸਪ੍ਰੈਸਵੇ ਪਹਿਲਾਂ ਹੀ ਪੰਜਾਬ ਦੇ ਖਨੌਰੀ ਨਾਲ ਜੁੜਿਆ ਹੋਇਆ ਹੈ। ਸੰਸਦ ਮੈਂਬਰ ਰਜਿੰਦਰ ਗੁਪਤਾ ਨੇ ਭਵਾਨੀਗੜ੍ਹ ਅਤੇ ਮਲੇਰਕੋਟਲਾ ਦੇ ਐਕਜ਼ਿਟ ਅਤੇ ਐਂਟਰੀ ਪੁਆਇੰਟਸ ਨੂੰ ਜੋੜਨ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ, ਜਦਕਿ ਇਹਨਾਂ ਨੂੰ ਸੰਘਰੂਰ ਤੇ ਮਲੇਰਕੋਟਲਾ ਜ਼ਿਲ੍ਹਿਆਂ ਨਾਲ ਜੋੜਨ ਵਾਲਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਇਸ ’ਤੇ ਗਡਕਰੀ ਨੇ ਭਰੋਸਾ ਦਿਵਾਇਆ ਕਿ ਉਹ ਖ਼ੁਦ ਰਜਿੰਦਰ ਗੁਪਤਾ ਦੇ ਨਾਲ ਮਿਲ ਕੇ ਸਾਈਟ ਦਾ ਦੌਰਾ ਕਰਨਗੇ, ਤਾਂ ਜੋ ਮਲੇਰਕੋਟਲਾ ਨੂੰ ਮਾਰਚ 2026 ਦੇ ਅੰਤ ਤੱਕ ਪੂਰੀ ਤਰ੍ਹਾਂ ਜੁੜਿਆ ਅਤੇ ਕਾਰਗਰ ਬਣਾਇਆ ਜਾ ਸਕੇ। ਬਾਕੀ ਕੰਮ ਅਗਲੇ ਤਿੰਨ ਮਹੀਨਿਆਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਇਹ ਸੜਕ ਨੈੱਟਵਰਕ ਇਸ ਇਲਾਕੇ ਦੇ ਲੱਖਾਂ ਲੋਕਾਂ ਨੂੰ ਬਹੁਤ ਸਹੂਲਤ ਦੇਵੇਗਾ ਅਤੇ ਯਾਤਰਾ ਸਮੇਂ ਤੇ ਖਰਚ ਵਿੱਚ ਵੱਡੀ ਘਟਾਉ ਲਿਆਏਗਾ।

Comments
Post a Comment