ਬਲਾਕ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਧੱਕੇਸ਼ਾਹੀ ਲੋਕਤੰਤਰ ਲਈ ਵੱਡਾ ਖ਼ਤਰਾ : ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ)
ਬਲਾਕ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਧੱਕੇਸ਼ਾਹੀ ਲੋਕਤੰਤਰ ਲਈ ਵੱਡਾ ਖ਼ਤਰਾ : ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ)
ਚੰਡੀਗੜ੍ਹ 20 ਦਸੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਭੱਖਦੇ ਮਸਲੇ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸਰਪਰਸਤ ਰਵੀ ਇੰਦਰ ਸਿੰਘ ਤੋਂ ਇਲਾਵਾ ਸੰਤਾ ਸਿੰਘ ਉਮੈਦਪੁਰੀ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜਗੀਰ ਕੌਰ, ਭਾਈ ਮਨਜੀਤ ਸਿੰਘ, ਹਰਜੀਤ ਕੌਰ ਤਲਵੰਡੀ, ਕਰਨੈਲ ਸਿੰਘ ਪੀਰ ਮੁਹੰਮਦ ਅਤੇ ਮਹਿੰਦਰ ਸਿੰਘ ਹੁਸੈਨਪੁਰ ਹੋਰ ਲੀਡਰਸ਼ਿਪ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ਾਤ ਪੜ੍ਹੇ ਜਾਣ ਤੋਂ ਪਹਿਲਾਂ ਹੀ ਜਾਣ-ਬੁੱਝ ਕੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ਾਤਾਂ ਨੂੰ ਨਿਸ਼ਾਨਾ ਬਣਾਕੇ ਲੋਕਤੰਤਰਕ ਪ੍ਰਕਿਰਿਆ ਨਾਲ ਖੁੱਲ੍ਹੀ ਛੇੜਛਾੜ ਕੀਤੀ ਗਈ, ਜੋ ਲੋਕਤੰਤਰ ਲਈ ਗੰਭੀਰ ਖ਼ਤਰਾ ਹੈ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੀ ਪਾਰਟੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਲਦੀ ਪੂਰੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਚੋਣ ਨਿਸ਼ਾਨ ਵੀ ਹਾਸਲ ਕਰ ਲਿਆ ਜਾਵੇਗਾ, ਤਾਂ ਜੋ ਚੋਣੀ ਮੈਦਾਨ ਵਿੱਚ ਲੋਕਾਂ ਦੇ ਮੁੱਦੇ ਪੂਰੀ ਤਾਕਤ ਨਾਲ ਉਠਾਏ ਜਾ ਸਕਣ। ਨਰੇਗਾ ਯੋਜਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਮਜ਼ਦੂਰ ਵਰਗ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਨਰੇਗਾ ਦੀ ਮੌਜੂਦਾ ਹਾਲਤ ਤਿੰਨ ਕਾਲੇ ਕਾਨੂੰਨਾਂ ਵਰਗੀ ਬਣਦੀ ਜਾ ਰਹੀ ਹੈ, ਜਿਸ ਰਾਹੀਂ ਮਜ਼ਦੂਰਾਂ ਦੇ ਹੱਕ ਲਗਾਤਾਰ ਕਮਜ਼ੋਰ ਕੀਤੇ ਜਾ ਰਹੇ ਹਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਵੇਚਣ ਦੇ ਮਾਮਲੇ ’ਤੇ ਵੀ ਗੰਭੀਰ ਚਿੰਤਾ ਜਤਾਈ ਗਈ। ਮੱਤੇਵਾਲ ਦੇ ਜੰਗਲਾਂ ਅਤੇ ਮੋਹਾਲੀ ਦੀਆਂ ਕੀਮਤੀ ਜ਼ਮੀਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਹਿਤਾਂ ਅਤੇ ਲੋਕਤੰਤਰ ਵਿਰੁੱਧ ਇੱਕ ਵੱਡੀ ਸਾਜ਼ਿਸ਼ ਹੈ।
ਬਿਜਲੀ ਬਿੱਲਾਂ ਦੇ ਮਸਲੇ ’ਤੇ ਪੰਜਾਬ ਸਰਕਾਰ ਦੀ ਖਾਮੋਸ਼ੀ ਨੂੰ ਚਿੰਤਾਜਨਕ ਦੱਸਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਇਸ ਤਰ੍ਹਾਂ ਦਾ ਲੱਗਦਾ ਹੈ ਜਿਵੇਂ ਉਹ ਇਨ੍ਹਾਂ ਬਿੱਲਾਂ ਦੀ ਪਰੋਖੀ ਹਮਾਇਤ ਕਰ ਰਹੀ ਹੋਵੇ, ਜਿਸਦਾ ਸਿੱਧਾ ਬੋਝ ਆਮ ਲੋਕਾਂ ’ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੋ ਰਹੀ ਦੇਰੀ ’ਤੇ ਵੀ ਗੰਭੀਰ ਸਵਾਲ ਉਠਾਏ ਗਏ। ਪਾਰਟੀ ਆਗੂਆਂ ਨੇ ਕਿਹਾ ਕਿ ਸਿੱਖ ਸੰਸਥਾਵਾਂ ਵਿੱਚ ਬੈਠੀਆਂ ਸਥਾਪਿਤ ਧਿਰਾਂ ਅਤੇ ਕਬਜ਼ਾਧਾਰੀ ਗਰੁੱਪਾਂ ਦੀ ਭੂਮਿਕਾ ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ ਲਈ ਵੱਡਾ ਖ਼ਤਰਾ ਬਣ ਰਹੀ ਹੈ।
ਹਰਿੰਦਰਪਾਲ ਸਿੰਘ ਚੰਦੂਮਾਜਰਾ,ਸਰਵਣ ਸਿੰਘ ਫਿਲੌਰ,ਰਣਜੀਤ ਸਿੰਘ ਛੱਜਲਵਾਡੀ, ਨਿਰਮਲ ਸਿੰਘ, ਕਰਨੈਲ ਸਿੰਘ ਡੀ.ਟੀ.ਓ.ਤੇਜਾ ਸਿੰਘ ਕਮਾਲਪੁਰ,ਜਗਜੀਤ ਸਿੰਘ ਕੋਹਲੀ, ਗਗਨਜੀਤ ਸਿੰਘ ਬਰਨਾਲਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਹਰੀ ਸਿੰਘ ਪ੍ਰੀਤ, ਰਣਧੀਰ ਸਿੰਘ ਰੱਖੜਾ, ਗੁਰਜੀਤ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਔਲਖ, ਰਣਬੀਰ ਸਿੰਘ ਪੁਨੀਆ, ਬਿੱਟੂ ਡੂੰਮਛੇੜੀ, ਮੰਜੀਤ ਸਿੰਘ ਬਾਪਿਆਨਾ, ਅਮਰਿੰਦਰ ਸਿੰਘ ਬੰਨੀ ਬਰਾੜ, ਅਜੈਪਾਲ ਸਿੰਘ ਮੀਰਾਕੋਟ, ਭੁਪਿੰਦਰ ਸਿੰਘ ਸੇਮਾ, ਰਵੀੰਦਰ ਸਿੰਘ ਸ਼ਾਹਪੁਰ, ਨਾਭਾ ਪ੍ਰਕਾਸ਼ ਗਰਗ, ਰਵਾਇਲ ਸਿੰਘ ਮਾਧੋਪੁਰ, ਸੁਖਦੇਵ ਸਿੰਘ ਫਗਵਾੜਾ, ਮਹਿੰਦਰਪਾਲ ਸਿੰਘ ਬਿਨਾਕਾ, ਸਤਵਿੰਦਰ ਸਿੰਘ ਢੱਟ, ਸੁਰਿੰਦਰ ਸਿੰਘ ਭੁੱਲਰ ਰਾਠਾ, ਹਰਬੰਸ ਸਿੰਘ ਮਾਂਝਪੁਰ, ਅਵਤਾਰ ਸਿੰਘ ਧਾਮੋਟ, ਭਰਪੂਰ ਸਿੰਘ ਧੰਧਰਾ, ਬਾਬਾ ਹਰਦੀਪ ਸਿੰਘ, ਤਜਿੰਦਰ ਸਿੰਘ ਪੰਨੂ, ਭੁਪਿੰਦਰ ਸਿੰਘ ਸੇਖੂਪੁਰ ਉਪਰੋਕਤ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਵੀ ਮੌਕੇ ’ਤੇ ਮੌਜੂਦ ਰਹੇ।”

Comments
Post a Comment