ਕੁੱਝ ਕਰ ਦਿਖਾਉਣ ਦਾ ਜਨੂਨ ਹੋਵੇ ਤਾਂ ਜਰੂਰ ਮਿਲਦੀ ਹੈ ਮੰਜ਼ਿਲ : ਨਵਦੀਪ ਕੌਰ
ਮਿਸਿਜ ਸੁਪਰਨੈਸ਼ਨਲ 2025 ਮੁਕਾਬਲੇ 'ਚ ਨਵਦੀਪ ਬਣੀ ਭਾਰਤ ਲਈ ਮਿਸਾਲ
ਚੰਡੀਗੜ੍ਹ 6 ਦਸੰਬਰ ( ਰਣਜੀਤ ਧਾਲੀਵਾਲ ) : ਹਾਲ ਵਿਂੱਚ ਹੀ ਗੋਆ ਦੇ ਤਾਜ ਵਿਵਾਂਤਾ ਵਿਖੇ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਮਿਸਿਜ ਸੁਪਰਨੈਸ਼ਨਲ 2025 ਦੌਰਾਨ ਪਹਿਲੀ ਭਾਰਤ ਦੀ ਮਹਿਲਾ ਰਨਰਅੱਪ ਦਾ ਸਨਮਾਨ ਹਾਸਲ ਕਰਨ ਵਾਲੀ ਨਵਦੀਪ ਕੌਰ ਕਹਿੰਦੀ ਹੈ ਕਿ ਜੇਕਰ ਤੁਹਾਡੇ ਮਨ ਵਿੱਚ ਕੁੱਝ ਕਰ ਦਿਖਾਉਣ ਦਾ ਜਨੂਨ ਹੋਵੇ ਤਾਂ ਮੰਜ਼ਿਲ ਜਰੂਰ ਮਿਲਦੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਆਪਣੀ ਜਿੰਦਗੀ ਵਿੱਚ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕੀਤਾ ਪਰ ਆਪਣੇ ਜਨੂਨ ਨੂੰ ਕਦੇ ਵੀ ਠੰਡਾ ਨਹੀਂ ਹੋਣ ਦਿੱਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਨਿਰਧਾਰਿਤ ਵਿਸ਼ੇ ਤੋਂ ਬਾਹਰ ਹੋ ਕੇ ਗਤੀਵਿਧੀਆਂ ਵਿੱਚ ਭਾਗ ਲਿਆ ਜਿਸ ਕਾਰਨ ਹੀ ਉਨ੍ਹਾਂ ਨੂੰ ਵਿਲੱਖਣ ਪ੍ਰਾਪਤੀਆਂ ਮਿਲਦੀਆਂ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਨਮ ਇੱਕ ਫੌਜੀ ਪਰਿਵਾਰ ਵਿੱਚ ਹੋਇਆ, ਜਿਸ ਕਾਰਨ ਭਾਰਤ ਦੇ ਵੱਖ^ਵੱਖ ਹਿੱਸਿਆਂ ਵਿੱਚ ਘੁੰਮਣ ਉਪਰੰਤ ਉਹ ਪੰਜਾਬ ਪੁੱਜੇ ਅਤੇ ਇੱਥੇ ਡਰੱਗ ਕੰਟਰੌਲ ਅਫ਼ਸਰ ਵਜੋਂ ਤਾਇਨਾਤ ਹੋਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਬਚਪਨ ਵਿੱਚ ਭਾਰਤ ਦੇ ਬਾਲਾ ਚਿੱਤਰ ਰਤਨ ਪੁਰਸਕਾਰ ਵਰਗੇ ਡਰਾਇੰਗ ਅਤੇ ਸਕੈਚ ਵਿੱਚ ਰਾਸ਼ਟਰੀ ਪੁਰਸਕਾਰ ਜਿੱਤੇ। ਇਸ ਤੋਂ ਇਲਾਵਾ ਰਾਸ਼ਟਰੀ ਉਲੰਪੀਆਡ ਅਤੇ ਯੁਨੈਸਕੋ ਪ੍ਰੀਖਿਆਵਾਂ ਪਾਸ ਕੀਤੀਆਂ। ਉਨ੍ਹਾਂ ਦੱਸਿਆ ਕਿ ਸਕੂਲੀ ਪੜਾਈ ਦੌਰਾਨ ਸਕਾਊਟਸ ਅਤੇ ਗਾਈਡਜ਼ ਦੇ ਕਪਤਾਨ ਹੋਣ ਨਾਤੇ ਭਾਰਤ ਦੇ ਉੱਤਰ ਪੂਰਬੀ ਖੇਤਰ ਵਿੱਚ ਪਹਿਲਾ ਇਨਾਮ ਵੀ ਉਨ੍ਹਾਂ ਦੇ ਹਿੱਸੇ ਆਇਆ।ਉਨ੍ਹਾਂ ਦੱਸਿਆ ਕਿ ਉਹ 6 ਸਾਲ ਦੇ ਸਨ ਜਦ ਡਾਂਸਿੰਗ ਦੇ ਖੇਤਰ ਵਿੱਚ ਪੈਰ ਧਰਿਆ ਸੀ ਉਸ ਤੋਂ ਬਾਅਦ ਆਲ ਇੰਡੀਆ ਰੇਡੀਓ ਵਿੱਚ ਸਭ ਤੋਂ ਛੋਟੀ ਉਮਰ ਦੇ ਆਰਜੇ ਹੋਣ ਦਾ ਖਿਤਾਬ ਵੀ ਹਾਸਿਲ ਕੀਤਾ।ਉਨ੍ਹਾਂ ਦੱਸਿਆ ਕਿ ਕਾਲਜ਼ ਦੀ ਪੜ੍ਹਾਈ ਦੌਰਾਨ ਉਹ ਪਹਿਲੀ ਵਾਰ ਗੁਜ਼ਰਾਤ ਤੋਂ ਇਕੱਲੇ ਪੰਜਾਬੀ ਸੱਭਿਆਚਾਰ ਦੀ ਜਾਂਚ ਸਿੱਖਣ ਲਈ ਪੰਜਾਬ ਆਏ। ਜਿੱਥੋਂ ਉਨ੍ਹਾਂ ਦੀ ਜਿੰਦਗੀ ਵਿੱਚ ਨਵਾਂ ਨਿਖਾਰ ਆਇਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਫੈਸ਼ਨ ਅਤੇ ਡਾਂਸ ਦੀ ਕਲਾ ਨੂੰ ਆਪਣੇ ਤੋਂ ਕਦੇ ਵੱਖ ਨਹੀਂ ਹੋਣ ਦਿੱਤਾ।ਉਨ੍ਹਾਂ ਦੱਸਿਆ ਕਿ ਆਪਣੀ ਨੌਕਰੀ ਦੌਰਾਨ ਉਨ੍ਹਾਂ ਕਲਰਜ਼, ਸੋਨੀ ਟੀਵੀ ਵਰਗੇ ਕੁੱਝ ਚੈਨਲਾਂ ਵਿੱਚ ਕੰਮ ਵੀ ਕੀਤਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਵੀ ਚਾਰ ਵਾਰ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਤੀ ਨਾਲ ਤੋੜ ਵਿਛੋੜੇ ਦੇ ਬਾਅਦ ਵੀ ਉਨ੍ਹਾਂ ਹਾਰ ਨਹੀਂ ਮੰਨੀ ਬਲਕਿ ਆਪਣ। ਛੋਟੇ ਬੱਚੇ ਦੀ ਦੇਖਭਾਲ ਦੇ ਨਾਲ^ਨਾਲ ਆਪਣੇ ਜਨੂਨ ਨੂੰ ਕਾਇਮ ਰੱਖਿਆ।ਇਸ ਦੌਰਾਨ ਹੀ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਬਿਸਤਰੇ ਤੇ ਪੈਣਾ ਪੈ ਗਿਆ ਪਰ ਜਨੂਨ ਉਸ ਤਰ੍ਹਾਂ ਹੀ ਕਾਇਮ ਸੀ।ਜਿਸ ਦੀ ਬਦੌਲਤ ਮਿਿਸਜ਼ ਇੰਡੀਆ ਸੁਪਰਨੈਸ਼ਨਲ 2024 ਦਾ ਸਨਮਾਨ ਜਿੱਤਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਅਦਾਕਾਰੀ ਵਿੱਚ ਵੀ ਚੰਗਾ ਮੁਕਾਮ ਹਾਸਿਲ ਕੀਤਾ।ਇਸ ਤੋਂ ਇਲਾਵਾ ਨਿਰੰਜਨਾ ਫਾਊਡੇਸ਼ਨ ਅਤੇ ਸਪਤ ਸਿੰਧੂ ਵਰਗੀਆਂ ਅਨੇਕਾਂ ਐਨਜੀਓ ਵਿੱਚ ਵੀ ਸ਼ਮੂਲੀਅਤ ਕਰਕੇ ਅਪਾਹਜ਼ ਬੱਚਿਆਂ ਅਤੇ ਵਿਧਵਾ ਔਰਤਾਂ ਦੀ ਭਲਾਈ ਲਈ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਵਿੱਚ ਹੀ ਹੋਏ ਵਿੱਚ ਮੁਕਾਬਲੇ ਵਿੱਚ ਉਨ੍ਹਾਂ ਕਮਲ ਦੇ ਫੁੱਲ ਵਾਲਾ ਪਹਿਰਾਵਾ ਪਹਿਣ ਕੇ ਖੁਦ ਨੂੰ ਪੇਸ਼ ਕੀਤਾ ਜਿਸ ਦੀ ਬਦੌਲਤ ਨਾ ਸਿਰਫ਼ ਉਨ੍ਹਾਂ ਨੂੰ ਮਿਸਿਜ ਸੁਪਰਨੈਸ਼ਨਲ 2025 ਦੇ ਮੁਕਾਬਲੇ ਵਿੱਚ ਪਹਿਲੇ ਰਨਰਅੱਪ ਦਾ ਸਥਾਨ ਮਿਿਲਆ ਬਲਕਿ ਰਾਸ਼ਟਹੀ ਪਹਿਰਾਵੇ ਅਤੇ ਮਿਸਿਜ ਗਲੋਬਲ ਅੰਬੈਸਡਰ ਦੇ ਸਨਮਾਨ ਵੀ ਪ੍ਰਾਪਤ ਹੋਏ। ਉਨ੍ਹਾਂ ਮੁਤਾਬਿਕ ਅਜਿਹਾ ਸਨਮਾਨ ਹਾਸਿਲ ਕਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਹੈ।

Comments
Post a Comment