ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਨਾਲ ਜਥੇਬੰਦੀ ਦੀ ਅਹਿਮ ਬੈਠਕ ’ਚ ਕਈ ਮੰਗਾਂ ਦੇ ਹੱਲ ਦਾ ਭਰੋਸਾ
ਐਸ.ਏ.ਐਸ.ਨਗਰ 12 ਦਸੰਬਰ ( ਰਣਜੀਤ ਧਾਲੀਵਾਲ ) : ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਮੇਲ-ਫੀਮੇਲ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਲੈ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਡਾ. ਅਦਿੱਤੀ ਸਲਾਰੀਆ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਪੰਜਾਬ ਨੂੰ ਬੈਠਕ ਲਈ ਬੁਲਾਇਆ। ਇਸ ਮੌਕੇ ਸੁਬਾਈ ਕਨਵੀਨਰਾਂ ਗੁਰਪ੍ਰੀਤ ਸਿੰਘ ਮੰਗਵਾਲ, ਹਰਵਿੰਦਰ ਸਿੰਘ ਛੀਨਾ, ਮਨਜੀਤ ਕੌਰ ਬਾਜਵਾ, ਸੀਨੀਅਰ ਆਗੂ ਨਰਿੰਦਰ ਸ਼ਰਮਾ, ਰਣਦੀਪ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ, ਅਵਤਾਰ ਸਿੰਘ, ਜਸਵਿੰਦਰ ਸਿੰਘ ਪੰਧੇਰ ਨਿਗਾਹੀ ਰਾਮ ਮਲੇਰਕੋਟਲਾ, ਪਰਮਜੀਤ ਕੌਰ ਜਲੰਧਰ, ਸਰਿੰਦਰਪਾਲ ਸਿੰਘ ਸੋਨੀ, ਮੈਡਮ ਰਣਜੀਤ ਕੌਰ, ਕਵਿਤਾ ਗੁਰਦਾਸਪੁਰ ਸਮੇਤ 31 ਮੈਂਬਰੀ ਵਫ਼ਦ ਨਾਲ ਅਹਿਮ ਬੈਠਕ ਕੀਤੀ।
ਇਸ ਮੌਕੇ ਕੇਡਰ ਦੀਆਂ ਮੁੱਖ ਮੰਗਾਂ, ਜਿਵੇਂ ਕੇਂਦਰੀ ਸਕੇਲ ਅਧੀਨ ਮੁਲਾਜ਼ਮਾਂ ਨੂੰ ਹੋਰ ਵਿਭਾਗਾਂ ਦੀ ਤਰਜ ’ਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤਹਿਤ ਪੰਜਾਬ ਦੇ ਸਕੇਲ ਲਾਗੂ ਕਰਨ ਲਈ ਕੇਸ ਸਰਕਾਰ ਕੋਲ ਮਨਜ਼ੂਰੀ ਲਈ ਭੇਜਿਆ ਹੋਇਆ ਹੈ, ਕੰਟਰੇਕਟ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲਿਆਂ ਨੂੰ ਲਾਗੂ ਕਰਨ ਦੀ ਮਨਜ਼ੂਰੀ ਵੀ ਮੰਗੀ ਹੋਈ ਹੈ, ਕੱਟੇ ਭੱਤੇ ਸਫ਼ਰੀ, ਵਰਦੀ-ਡਾਈਟ ਭੱਤੇ ਬਹਾਲ ਕਰਨ ਸਬੰਧੀ ਠੋਸ ਪੈਰਵੀ ਜਾਰੀ ਹੈ, ਕੇਡਰ ਦਾ ਨਾਮ ਬਗੈਰ ਵਿੱਤੀ ਲਾਭ ਦੇ ਬਦਲਣ ਸਬੰਧੀ ਕੇਸ ਸਰਕਾਰ ਕੋਲ ਹੈ, ਪਦਉੱਨਤੀਆਂ ਸਮਾਂਬੱਧ ਹਨ, ਐੱਲਐੱਚ ਵੀ ਤੇ ਏਐੱਮਓ ਪਦਉੱਨਤੀਆਂ ਚੋਣ ਜ਼ਾਬਤੇ ਬਾਅਦ ਹੋ ਜਾਣਗੀਆਂ, ਮੈਡੀਕਲ ਅਫ਼ਸਰਾਂ ਦੀ ਤਰਜ ’ਤੇ ਏਸੀਪੀ ਸਕੀਮ ਬਹਾਲ ਕਰਨ ਸਮੇਤ, ਮਲਟੀਪਰਪਜ਼ ਟਰੇਨਿੰਗ ਸੈਂਟਰ ਚਾਲੂ ਕਰਨ ਸਮੇਤ ਹੋਰ ਮੰਗਾਂ ਵੱਖ-ਵੱਖ ਜ਼ਿਲ੍ਹਿਆਂ ਵਿਚ, ਫੀਮੇਲ ਸਟਾਫ਼ ਦੇ ਬੰਦ ਮੋਬਾਈਲ ਭੱਤੇ ਮੁੜ ਚਾਲੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਮਮਤਾ ਦਿਵਸ ’ਤੇ ਵੈਕਸੀਨ ਲਿਆਉਣ ਦਾ ਮਸਲਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਡਾਇਰੈਕਟਰ ਡਾ. ਸਲਾਰੀਆ ਨੇ ਕਿਹਾ ਕਿ ਮਲਟੀਪਰਪਜ਼ ਕੇਡਰ ਮਹਿਕਮੇ ਦੀ ਰੀੜ ਦੀ ਹੱਡੀ ਹੈ, ਇਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੋਵੇਗਾ। ਇਸ ਮੌਕੇ ਦਫ਼ਤਰੀ ਸਟਾਫ਼ ਵੱਲੋਂ ਪੀਏ ਪਰਮਿੰਦਰ ਸਿੰਘ, ਸੁਪਰਡੈਂਟ ਗੁਲਸ਼ਨ ਵਰਮਾ, ਸੁਪਰਡੈਂਟ ਤੌਸ਼ਪਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਆਗੂ ਬੀਰਪਾਲ ਕੌਰ, ਤਰਸੇਮ ਸਿੰਘ ਬਠਿੰਡਾ, ਹਰਪ੍ਰੀਤ ਸਿੰਘ ਬੁਢਲਾਡਾ, ਨਵਦੀਪ ਮਾਨਸਾ, ਕਿਰਪਾਲ ਕੌਰ, ਰਜਿੰਦਰ ਕੌਰ ਰੋਪੜ, ਰਣਧੀਰ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਸਿੰਘ ਬਾਲੇਵਾਲ ਅਤੇ ਹੋਰ ਆਗੂ ਵੀ ਹਾਜ਼ਰ ਸਨ।

Comments
Post a Comment